ਬਰਨਾਲਾ : ਬਰਨਾਲਾ ਦੇ ਪਿੰਡ ਧੌਲਾ ਦੀ ਖਸਤਾਹਾਲ ਪਾਣੀ ਵਾਲੀ ਟੈਂਕੀ ਉਪਰ ਇੱਕ ਔਰਤ ਅੱਜ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਈ, ਜਿਸ ਵਲੋਂ ਪੁਲਿਸ ਪ੍ਰਸ਼ਾਸ਼ਨ ਉਪਰ ਆਪਣੇ ਨਾਲ ਹੋਈ ਠੱਗੀ ਸਬੰਧੀ ਕੋਈ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ। ਟੈਂਕੀ ਉੱਤੇ ਚੜ੍ਹੀ ਮਹਿਲਾ ਦੇ ਹੱਕ ਵਿੱਚ ਆਏ ਪਿੰਡ ਵਾਸੀ ਅਤੇ ਕਿਸਾਨ ਯੂਨੀਅਨ, ਮਾਨਸਾ ਬਰਨਾਲਾ ਰੋਡ ਜਾਮ ਕਰਕੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਥੇ ਪੁਲਿਸ ਪ੍ਰਸ਼ਾਸ਼ਨ ਔਰਤ ਨੂੰ ਟੈਂਕੀ ਤੋਂ ਥੱਲੇ ਉਤਾਰਨ ਲਈ ਕੋਸਿਸ਼ਾਂ ਕਰਦੀ ਦਿਖਾਈ ਦਿੱਤਾ।
ਪਿੰਡ ਦੀ ਔਰਤ ਨੇ ਮਾਰੀ ਠੱਗੀ : ਪਾਣੀ ਵਾਲੀ ਟੈਂਕੀ ਉਪਰ ਚੜ੍ਹੀ ਔਰਤ ਪਰਮਜੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੀ ਮਨਜੀਤ ਕੌਰ ਨਾਮ ਦੀ ਔਰਤ ਵਲੋਂ ਪੈਸਿਆਂ ਦੀ ਠੱਗੀ ਮਾਰਨ ਦੇ ਨਾਲ ਨਾਲ ਮੇਰੀ ਲੜਕੀ ਨੂੰ ਧੋਖੇ ਨਾਲ ਕਿਸੇ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ। ਉਹਨਾਂ ਦੱਸਿਆ ਕਿ ਉਕਤ ਔਰਤ ਨੇ ਮੇਰੇ ਬੱਚਿਆਂ ਨੂੰ ਨੌਕਰੀ ਦਵਾਉਣ ਦੇ ਨਾਮ ਤੇ 5 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸਤੋਂ ਇਲਾਵਾ ਮੇਰੀ ਬੇਟੀ ਦਾ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਵਾ ਦਿੱਤ, ਜਿਸ ਵਿਅਕਤੀ ਨਾਲ ਮੇਰੀ ਬੇਟੀ ਦਾ ਵਿਆਹ ਕਰਵਾਇਆ ਹੈ, ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸਦੇ 9 ਸਾਲਾਂ ਦਾ ਅੱਗੇ ਲੜਕੀ ਵੀ ਹੈ।
ਉਹਨਾਂ ਕਿਹਾ ਕਿ ਫ਼ਰਵਰੀ ਮਹੀਨੇ ਤੋਂ ਲੈ ਕੇ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਰੂੜੇਕੇ ਕਲਾਂ ਥਾਣੇ ਦੀ ਪੁਲਿਸ ਕੋਲ ਇਹ ਮਾਮਲਾ ਹੈ। ਉਹਨਾਂ ਕਿਹਾ ਕਿ ਮੇਰੀ 8 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋਈ। ਮੇਰੇ ਨਾਲ ਠੱਗੀ ਮਾਰਨ ਵਾਲੀ ਔਰਤ ਅਤੇ ਮੇਰੀ ਲੜਕੀ ਨੂੰ ਵਰਗਲਾਉਣ ਵਾਲੇ ਵਿਅਕਤੀ ਵਿਰੁੱਧ ਪੁਲਿਸ ਕਾਰਵਾਈ ਨਹੀਂ ਕਰ ਰਹੀ। ਪੁਲਿਸ ਅਧਿਕਾਰੀ ਵਾਰ ਵਾਰ ਲਾਰੇ ਲਾ ਕੇ ਟਾਈਮ ਟਪਾ ਰਹੇ ਹਨ। ਉਹਨਾਂ ਕਿਹਾ ਕਿ ਮੇਰੀ ਕਿਸੇ ਪਾਸੇ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਕੇ ਅੱਜ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਪੈਟਰੋਲ ਲੈ ਕੇ ਚੜ੍ਹਨ ਲਈ ਮਜਬੂਰ ਹੋਈ ਹਾਂ।
ਉਥੇ ਹੀ ਟੈਂਕੀ ਉਪਰ ਚੜ੍ਹੀ ਔਰਤ ਦੇ ਹੱਕ ਵਿੱਚ ਪਿੰਡ ਵਾਸੀ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਆ ਗਏ ਹਨ। ਪਿੰਡ ਵਾਸੀਆਂ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਪਰਮਜੀਤ ਕੌਰ ਤੇ ਇਸਦੇ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਨੂੰ ਪੁਲਿਸ ਵਲੋਂ ਇਨਸਾਫ਼ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਸਮੁੱਚਾ ਪਿੰਡ ਪੀੜਤ ਪਰਿਵਾਰ ਦੇ ਹੱਕ ਵਿੱਚ ਹੈ। ਉਹਨਾਂ ਕਿਹਾ ਕਿ ਮੁਲਜ਼ਮ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
- ਜਲਦ ਹੀ ਸੁਨਹਿਰੀ ਪਰਦੇ 'ਤੇ ਆਵੇਗੀ ਫਿਲਮ 'ਪਿੰਡ ਅਮਰੀਕਾ’, ਮਹੱਤਵਪੂਰਨ ਭੂਮਿਕਾ 'ਚ ਨਜ਼ਰ ਆਉਣਗੇ ਅਦਾਕਾਰਾ ਅਮਰ ਨੂਰੀ
- ਮਣੀਪੁਰ ਹਿੰਸਾ 'ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
- Harjot Bains News: ਪੰਜਾਬ ਦੇ ਸਿੱਖਿਆ ਮੰਤਰੀ ਬੈਂਸ ਨੂੰ ਹਾਈਕੋਰਟ ਦਾ ਨੋਟਿਸ, ਜਾਣੋ ਕਿਹੜੇ ਮਾਮਲੇ 'ਚ ਵੱਧ ਸਕਦੀਆਂ ਹਨ ਮੁਸ਼ਕਿਲਾਂ
ਇਸ ਸਬੰਧੀ ਮੌਕੇ ਤੇ ਹਾਜ਼ਰ ਐੱਸਐੱਚਓ ਜਗਜੀਤ ਸਿੰਘ ਨੇ ਕਿਹਾ ਕਿ ਪਰਮਜੀਤ ਕੌਰ ਦੇ ਬਿਆਨ ਉੱਤੇ ਦੋਵੇਂ ਮੁਲਜ਼ਮਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਉਕਤ ਮਹਿਲਾ ਟੈਂਕੀ ਉਪਰ ਚੜ੍ਹੀ ਹੈ। ਜਦਕਿ ਪੁਲਿਸ ਦੋਵੇਂ ਦੋਸ਼ੀਆਂ ਨੂੰ ਗ੍ਰਿ਼ਫ਼ਤਾਰ ਕਰਨ ਲਈ ਕੋਸਿਸ਼ਾਂ ਕਰ ਰਹੀ ਹੈ।