ETV Bharat / state

ਜਨਾਨੀ ਤੇ ਸਹੁਰਿਆਂ ਨੇ ਕੁੱਟ-ਕੁੱਟ ਮਾਰਿਆ ਜਵਾਈ - ਸਹਿਣੇ ਵਿੱਚ ਕਤਲ

ਬਰਨਾਲਾ ਦੇ ਪਿੰਡ ਸਹਿਣਾ ਵਿਖੇ ਇੱਕ ਵਿਅਕਤੀ ਦਾ ਉਸਦੀ ਪਤਨੀ ਅਤੇ ਸਹੁਰੇ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਕੁੱਟ ਕੁੱਟ ਕੇ ਕਤਲ ਕਰ ਦਿੱਤਾ।

ਫ਼ੋਟੋ
author img

By

Published : Oct 23, 2019, 1:20 PM IST

ਬਰਨਾਲਾ: ਜ਼ਿਲ੍ਹੇ ਦੇ ਕਸਬਾ ਸਹਿਣਾ ਦੇ ਰਹਿਣ ਵਾਲੇ ਜਗਤਾਰ ਸਿੰਘ ਦਾ ਉਸਦੀ ਪਤਨੀ ਤੇ ਸਹੁਰੇ (ਬਾਬੂ ਸਿੰਘ) ਵੱਲੋਂ ਮਿਲ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕਤਲ ਘਰੇਲੂ ਕਲੇਸ਼ ਦੇ ਚਲਦਿਆਂ ਕੀਤਾ ਗਿਆ ਹੈ। ਜਗਤਾਰ ਸਿੰਘ (42) ਦੇ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਹੈ।

ਵੀਡੀਓ

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਦੇ ਗੁਆਂਢੀ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਪਿਛਲੇ 22 ਸਾਲਾਂ ਤੋਂ ਆਪਣੇ ਸਹੁਰੇ ਘਰ (ਸਹਿਣਾ) ਵਿੱਚ ਜਵਾਈ ਬਣ ਕੇ ਰਹਿ ਰਿਹਾ ਸੀ। ਲੰਘੀ 14 ਅਕਤੂਬਰ ਨੂੰ ਮ੍ਰਿਤਕ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਹੋਣ ਤੋਂ ਬਾਅਦ ਉਸਦੀ ਪਤਨੀ ਅਤੇ ਸਹੁਰੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜਗਤਾਰ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਰ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਦੇ ਬਿਆਨ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਅਤੇ ਸਹੁਰੇ ਦੇ ਖਿਲਾਫ਼ ਧਾਰਾ 302 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ। ਜਿਸ ਦੌਰਾਨ ਪੁਲਿਸ ਨੇ ਬਾਬੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Intro:ਬਰਨਾਲਾ ਦੇ ਸ਼ਹਿਣਾ ਵਿਖੇ ਪਤਨੀ ਅਤੇ ਸਹੁਰੇ ਨੇ ਕੁੱਟ ਕੁੱਟ ਵਿਅਕਤੀ ਦਾ ਕੀਤਾ ਕਤਲBody:ਬਰਨਾਲਾ ਦੇ ਸ਼ਹਿਣਾ ਵਿਖੇ ਪਤਨੀ ਅਤੇ ਸਹੁਰੇ ਨੇ ਕੁੱਟ ਕੁੱਟ ਵਿਅਕਤੀ ਦਾ ਕੀਤਾ ਕਤਲConclusion:BYTE - ਜਰਨੈਲ ਸਿੰਘ ਮ੍ਰਿਤਕ ਦਾ ਮਾਮਾ
BYTE - ਰਾਜੂ ਸਿੰਘ ਮ੍ਰਿਤਕ ਦਾ ਗੁਆਂਢੀ
BYTE - ਜਗਤਾਰ ਸਿੰਘ ਜਾਂਚ ਪੁਲੀਸ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.