ETV Bharat / state

'ਆਪ' ਵਿਧਾਇਕ ਉਗੋਕੇ ਦਾ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਹ ਵਿਸ਼ੇਸ਼ ਉਪਰਾਲਾ - ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਦੇ ਮੈਦਾਨ ਤੱਕ ਲੈ ਕੇ ਆਉਣਾ

ਬਰਨਾਲਾ ਦੇ ਹਲਕਾ ਭਦੌੜ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਸਬੰਧੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਦੇ ਮੈਦਾਨ ਤੱਕ ਲੈ ਕੇ ਆਉਣਾ ਹੈ।

ਆਪ ਵਿਧਾਇਕ ਦਾ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲਾ

author img

By

Published : Jul 25, 2022, 4:21 PM IST

ਬਰਨਾਲਾ: ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਲਕਿ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਿਸ਼ੇਸ਼ ਉਪਰਾਲਾ ਕਰ ਰਹੇ ਹਨ। ਪਹਿਲਾਂ ਆਪਣੇ ਪਿੰਡ ਹਲਕਿ ਪੱਧਰੀ ਐਥਲੈਟਿਕਸ ਮੀਟ ਕਰਵਾਈ ਅਤੇ ਹੁਣ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ। ਜਿਸ ’ਚ ਸਰਕਾਰੀ ਸਕੂਲ ਦੇ ਖੇਡ ਗਰਾਊਂਡ ਵਿੱਚ ਕਰਵਾਏ ਟੂਰਨਾਮੈਂਟ ਦੌਰਾਨ ਵੱਖ ਵੱਖ ਪਿੰਡਾਂ ਤੋਂ ਆਈਆਂ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

ਵਾਲੀਬਾਲ ਦਾ ਟੂਰਨਾਮੈਂਟ
ਵਾਲੀਬਾਲ ਦਾ ਟੂਰਨਾਮੈਂਟ

ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਉਹਨਾਂ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਵਰਗੇ ਮਾੜੇ ਰਸਤੇ ਤੋਂ ਹਟਾ ਕੇ ਖੇਡ ਗਰਾਊਂਡ ਵੱਲ ਲ਼ੈ ਕੇ ਆਉਣਾ ਹੈ। ਜਿਸ ਲਈ ਉਹ ਆਪਣੇ ਹਲਕਾ ਭਦੌੜ ਵਿਚ ਖਾਸ ਉਪਰਾਲੇ ਕਰ ਰਹੇ ਹਨ। ਇਸੇ ਦੇ ਮੱਦੇਨਜ਼ਰ ਉਹਨਾਂ ਨੇ ਪਹਿਲਾਂ ਹਲਕਿ ਪੱਧਰੀ ਐਥਲੈਟਿਕਸ ਮੀਟ ਕਰਵਾਈ, ਜਿਸ ਵਿੱਚ ਸੈਂਕੜੇ ਖਿਡਾਰੀਆਂ ਨੂੰ ਭਾਗ ਲਿਆ। ਇਸੇ ਤਰਜ਼ ਤੇ ਹੁਣ ਵਾਲੀਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਹੈ। ਇਹ ਖੇਡਾਂ ਕਰਵਾਉਣ ਦਿਨ ਮਕਸਦ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਹੈ, ਜਿਸ ਲਈ ਉਹ ਲਗਾਤਾਰ ਲੱਗੇ ਹੋਏ ਹਨ।

ਵਿਧਾਇਕ ਲਾਭ ਸਿੰਘ ਉਗੋਕੇ

ਉਹਨਾਂ ਕਿਹਾ ਕਿ ਖੇਡ ਮੁਕਾਬਲੇ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦਾ ਧਿਆਨ ਪਿੰਡਾਂ ਵਿੱਚ ਖੇਡ ਗਰਾਊਂਡ ਤਿਆਰ ਕਰਵਾਉਣਾ ਵੀ ਹੈ। ਇਸ ਲਈ ਉਹਨਾਂ ਬਾਕਾਇਦਾ ਖੇਡ ਮੰਤਰੀ ਮੀਤ ਹੇਅਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਹੈ। ਨੌਜਵਾਨਾਂ ਨੂੰ ਖੇਡ ਗਰਾਊਂਡ ਦੇ ਨਾਲ ਨਾਲ ਹੋਰ ਲੋੜੀਂਦਾ ਸਾਜ਼ੋ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜੋ: ਸੀਐੱਮ ਰਿਹਾਇਸ਼ ਅੱਗੇ ਪ੍ਰਦਰਸ਼ਨ: ਬੇਰੁਜ਼ਗਾਰ ਅਧਿਆਪਕ ਅਤੇ ਪੁਲਿਸ ਵਿਚਾਲੇ ਝੜਪ

ETV Bharat Logo

Copyright © 2025 Ushodaya Enterprises Pvt. Ltd., All Rights Reserved.