ETV Bharat / state

ਨਸ਼ਿਆਂ ਖਿਲਾਫ ਇਕਜੁੱਟ ਹੋਏ ਪਿੰਡ ਚੀਮਾ ਦੇ ਲੋਕ, ਲੜਾਈ ਲੜਨ ਦਾ ਐਲਾਨ - ਨਸ਼ਿਆਂ ਦੇ ਖਿਲਾਫ ਇੱਕਜੁੱਟ

ਬਰਨਾਲਾ ਦੇ ਪਿੰਡ ਚੀਮਾ ਵਿਖੇ ਲੋਕਾਂ ਵੱਲੋਂ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਇੱਕ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਵੱਲੋਂ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਸਮਝਾ ਕੇ ਕਾਊਂਸਲਿੰਗ ਕੀਤੀ ਜਾਵੇਗੀ।ਨਾਲ ਹੀ ਨਸ਼ੇ ਵੇਚਣ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Villagers formed a committee
ਨਸ਼ਿਆਂ ਖਿਲਾਫ ਇਕਜੁੱਟ ਹੋਏ ਲੋਕ
author img

By

Published : Sep 13, 2022, 12:08 PM IST

ਬਰਨਾਲਾ: ਜਿਲ੍ਹੇ ਦੇ ਪਿੰਡ ਚੀਮਾ ਦੇ ਲੋਕ ਨਸਿ਼ਆਂ ਖਿਲਾਫ਼ ਹੋਏ ਇਕਜੁੱਟ, ਸਰਕਾਰੀ ਅਤੇ ਪੁਲਿਸ ਦੀ ਝਾਕ ਛੱਡ ਕੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਇਸਦੇ ਹੱਲ ਲਈ ਪਿੰਡ ਵਿੱਚ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਹੈ।ਉਥੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਰੀਆਂ ਹੀ ਸਰਕਾਰਾਂ ਨਸ਼ਾ ਖ਼ਤਮ ਕਰਨ ਵਿੱਚ ਫ਼ੇਲ੍ਹ ਹੋਈਆਂ ਹਨ, ਜਿਸ ਕਰਕੇ ਹੁਣ ਪਿੰਡ ਦੇ ਲੋਕ ਇਸ ਖਿਲਾਫ਼ ਇਕਜੁੱਟ ਹੋਏ ਹਨ।

ਨਸ਼ਿਆਂ ਖਿਲਾਫ ਇਕਜੁੱਟ ਹੋਏ ਲੋਕ

ਪਿੰਡ ਵਿੱਚ ਨਸ਼ਾ ਛੁਡਾਊ ਕਮੇਟੀ ਬਣਾ ਕੇ ਪਿੰਡ ਦੇ ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੀ ਨਵੀਂ ਬਣਾਈ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਮੈਡੀਕਲ ਨਸ਼ੇ ਦੀ ਵੱਡੀ ਮਾਰ ਹੈ। ਜਿਸਦੇ ਚੱਲਦੇ ਪਿੰਡ ਵਾਸੀਆਂ ਨੇ ਇੱਕ ਸਾਂਝੀ ਨਸ਼ਾ ਛੁਡਾਊ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਲੋਂ ਪਿੰਡ ਦੇ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਸਮਝਾ ਕੇ ਕਾਊਂਸਲਿੰਗ ਕੀਤੀ ਜਾਵੇਗੀ। ਇਸਦੇ ਨਾਲ ਹੀ ਪਿੰਡ ਪੱਧਰ ’ਤੇ ਇਹਨਾਂ ਪੀੜਤ ਨੌਜਵਾਨਾਂ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹੂਲਤ ਵੀ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦਾ ਮੁੱਖ ਮਕਸਦ ਇਹਨਾਂ ਨੌਜਵਾਨਾਂ ਨੂੰ ਚਿੱਟੇ ਦੇ ਭਿਆਨਕ ਨਸ਼ੇ ਤੋਂ ਛੁਟਕਾਰਾ ਦਿਵਾਉਣਾ ਹੈ। ਉਹਨਾਂ ਕਿਹਾ ਕਿ ਪ੍ਰਸਾ਼ਸ਼ਨ ਅਤੇ ਪੁਲਿਸ ਵੀ ਪਿੰਡ ਵਾਸੀਆ ਦੇ ਇਸ ਉਪਰਾਲੇ ਵਿੱਚ ਸਾਥ ਦੇਵੇ। ਇਸਤੋਂ ਇਲਾਵਾ ਉਹਨਾਂ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਫ਼ੜਿਆ ਗਿਆ ਤਾਂ ਉਸ ਨਾਲ ਵੀ ਸਖਤੀ ਨਾਲ ਨਿਪਟਿਆ ਜਾਵੇਗਾ।

ਇਹ ਵੀ ਪੜੋ: ਇੱਕ ਲਾਜ ਦੇ ਗਰਾਊਂਡ ਫਲੋਰ ਨੂੰ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ

ETV Bharat Logo

Copyright © 2025 Ushodaya Enterprises Pvt. Ltd., All Rights Reserved.