ਬਰਨਾਲਾ: ਪੰਜਾਬ ਵਿੱਚ ਸਰਦੀ ਆਉਣ ਦੇ ਨਾਮ ਧੁੰਦ ਵੀ ਆਪਣਾ ਕਹਿਰ ਦਿਖਾ ਰਹੀ ਹੈ। ਇਸ ਨਾਲ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਰਕੇ ਪ੍ਰਸਾਸਨ ਵੱਲੋਂ ਵੀ ਹਮੇਸ਼ਾ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਹੀ ਸੜਕ ਹਾਦਸਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਰਾਤ ਸਮੇਂ ਬੋਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਆਹਮੋ ਸਾਹਮਣੀ ਭਿਆਨਕ ਹੋ ਗਈ। ਇਸ ਭਿਆਨਕ ਸੜਕ ਹਾਦਸੇ ਵਿੱਚ ਛੋਟੇ ਹਾਥੀ ਵਿੱਚ ਸਵਾਰ 2 ਦੀ ਮੌਤ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਅਨੁਸਾਰ ਬੋਲੈਰੋ ਗੱਡੀ ਚਾਲਕ ਸ਼ਰਾਬ ਨਾਲ ਟੱਲੀ ਸੀ ਅਤੇ ਉਸਨੇ ਦੂਜੀ ਸਾਈਡ ਆ ਕੇ ਛੋਟੇ ਹਾਥੀ ਨੂੰ ਪੂਰੀ ਅਣਗਹਿਲੀ ਨਾਲ ਟੱਕਰ ਮਾਰੀ ਹੈ। ਉਹਨਾਂ ਬੋਲੈਰੋ ਗੱਡੀ ਚਾਲਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ।
ਇਸ ਸਬੰਧੀ ਪਿੰਡ ਚੀਮਾ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਚਾਰ ਲੋਕ ਮਾਨਸਾ ਦੀ ਪਸ਼ੂ ਮੰਡੀ ਵਿੱਚ ਪਸ਼ੂ ਵੇਚ ਕੇ ਵਾਪਸ ਛੋਟੇ ਹਾਥੀ ਵਿੱਚ ਸਵਾਰ ਹੋਕੇ ਆਪਣੇ ਪਿੰਡ ਚੀਮਾ ਆ ਰਹੇ ਸਨ। ਪਿੰਡ ਦੇ ਨੇੜੇ ਮੇਨ ਹਾਈਵੇ ਤੇ ਛੋਟੇ ਹਾਥੀ ਵਿਚ ਸਾਹਮਣੇ ਤੋਂ ਆ ਰਹੀ ਬੋਲੈਰੋ ਗੱਡੀ ਨੇ ਟੱਕਰ ਮਾਰੀ ਦਿੱਤੀ। ਉਹਨਾਂ ਦੱਸਿਆ ਕਿ ਬੋਲੈਰੋ ਗੱਡੀ ਸ਼ਰਾਬ ਦੇ ਠੇਕੇਦਾਰਾਂ ਹੈ ਅਤੇ ਗੱਡੀ ਚਲਾ ਰਹੇ ਚਾਲਕ ਅਤੇ ਉਸਦੇ ਸਾਥੀ ਸ਼ਰਾਬ ਦੇ ਨਸ਼ੇ ਵਿੱਚ ਧੁਤ ਹੋਕੇ ਗਲਤ ਸਾਈਡ ਜਾਕੇ ਛੋਟੇ ਹਾਥੀ ਨੂੰ ਸਿੱਧੀ ਟੱਕਰ ਮਾਰੀ ਹੈ। ਇਸ ਟੱਕਰ ਨਾਲ ਛੋਟੇ ਹਾਥੀ ਵਿੱਚ ਸਵਾਰ ਚਾਰਾਂ ਲੋਕ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ।
ਜਿਸਦੇ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਜਖਮੀ ਚਾਰਾਂ ਲੋਕਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਕ ਵਿਅਕਤੀ ਦੀ ਹਸਪਤਾਲ ਪੁੱਜਣ ਉੱਤੇ ਮੌਤ ਹੋ ਗਈ ਅਤੇ ਇੱਕ ਵਿਅਕਤੀ ਨੂੰ ਆਦੇਸ਼ ਹਸਪਤਾਲ ਰੈਫਰ ਕੀਤਾ ਗਿਆ ਸੀ, ਉਸਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ। ਜਦਕਿ ਗੰਭੀਰ ਰੂਪ ਨਾਲ ਜਖ਼ਮੀ 2 ਲੋਕਾਂ ਨੂੰ ਪੀਜੀਆਈ ਚੰਡੀਗੜ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਬੋਲੈਰੋ ਵਿੱਚ ਸਵਾਰ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਐਕਸੀਡੈੱਟ ਕਰਨ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਉਹ ਲੋਕ ਜਖਮੀ ਲੋਕਾਂ ਨੂੰ ਸਮੇਂ ਤੇ ਹਸਪਤਾਲ ਲੈ ਜਾਂਦੇ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬੱਚ ਸਕਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੋਲੈਰੋ ਸਵਾਰ ਸਾਰੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ, ਤਦ ਤੱਕ ਲਾਸ਼ਾਂ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਕਿਸਾਨ ਸੰਗਠਨਾਂ ਦੁਆਰਾ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਪੂਰੇ ਮਾਮਲੇ ਉੱਤੇ ਜਾਂਚ ਅਧਿਕਾਰੀ ਥਾਣੇਦਾਰ ਸਤਨਾਮ ਸਿੰਘਨੇ ਸ਼ਰਾਬ ਠੇਕੇਦਾਰਾਂ ਅਤੇ ਬੋਲੈਰੋ ਗੱਡੀ ਵਿੱਚ ਸਵਾਰ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਬਚਾਉਂਦੇ ਹੋਏ ਕਿਹਾ ਕਿ ਪੁਲਿਸ ਦੁਆਰਾ ਲਾਸ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਬੋਲੈਰੋ ਚਾਲਕ ਫੱਕੜ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬੋਲੈਰੋ ਚਾਲਕ ਅਤੇ ਉਸਦੇ ਸਾਥੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ ਤਾਂ ਇਸ ਮਾਮਲੇ ਉੱਤੇ ਉਹ ਗੋਲ ਜਵਾਬ ਦਿੰਦੇ ਨਜ਼ਰ ਆਏ।
ਇਹ ਵੀ ਪੜੋ:- ਕਿਸਾਨ ਜਥੇਬੰਦੀਆ ਵੱਲੋਂ PM. ਮੋਦੀ ਦਾ ਹੋਵੇਗਾ ਵਿਰੋਧ