ਬਰਨਾਲਾ: ਬਰਨਾਲਾ-ਬਠਿੰਡਾ ਕੌਮੀ ਮਾਰਗ ਉਪਰ ਵਾਪਰੇ ਸੜਕ ਹਾਦਸੇ ਵਿੱਚ ਜੀਜਾ ਸਾਲੇ ਦੀ ਮੌਤ ਹੋ ਗਈ। ਇਹ ਹਾਦਸਾ ਬਰਨਾਲਾ ਦੇ ਤਪਾ ਮੰਡੀ ਨੇੜੇ ਵਾਪਰਿਆ, ਜਿੱਥੇ ਮ੍ਰਿਤਕ ਜੀਜਾ ਸਾਲਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਘੜੈਲਾ ਤੋਂ ਤਪਾ ਮੰਡੀ ਵੱਲ ਆ ਰਹੇ ਸਨ। ਇੱਥੇ ਉਹਨਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਨਾਲ ਉਹਨਾਂ ਦੀ ਮੌਕੇ ਉੱਤੇ ਮੌਤ ਹੋ ਗਈ।
ਦੋਵਾਂ ਦੀ ਮੌਕੇ ਉੱਤੇ ਮੌਤ : ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਵਾਸੀ ਘੜੈਲੀ ਅਤੇ ਜਰਨੈਲ ਸਿੰਘ ਪੁੱਤਰ ਨਛੱਤਰ ਸਿੰਘ, ਪਿੰਡ ਬੁਰਜ ਕਲਾਰਾ (ਜਗਰਾਉਂ) ਦੇ ਰਹਿਣ ਵਾਲੇ ਹਨ, ਜੋ ਰਿਸ਼ਤੇ ਵਿੱਚ ਜੀਜਾ ਸਾਲਾ ਹਨ। ਜੋ ਅੱਜ ਸਵੇਰੇ ਆਪਣੇ ਪਿੰਡ ਘੜੈਲੀ ਤੋਂ ਬਰਨਾਲਾ ਅਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਲਈ ਜਾ ਰਹੇ ਸਨ। ਜਦੋਂ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਦੇ ਤਪਾ ਮੰਡੀ ਕੋਲ ਪੁੱਜੇ ਤਾਂ ਪੈਟਰੋਲ ਚੈੱਕ ਕਰਨ ਲਈ ਸੜਕ ਤੇ ਬੁਲਟ ਮੋਟਰਸਾਈਕਲ ਖੜ੍ਹਾ ਲਿਆ ਤਾਂ ਪਿੱਛੋਂ ਸਾਈਡ ਬਠਿੰਡਾ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਬੁਲਟ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੇ ਦੋਵੇਂ ਪਰਿਵਾਰਿਕ ਮੈਂਬਰਾਂ ਦੀ ਮੌਕੇ ਉੱਤੇ ਮੌਤ ਹੋ ਗਈ। ਪੀੜਿਤ ਪਰਿਵਾਰਿਕ ਮੈਂਬਰਾਂ ਨੇ ਕਾਰ ਚਾਲਕ ਦੀ ਵੱਡੀ ਲਾਪਰਵਾਹੀ ਕਾਰਨ ਹੋਏ ਭਿਆਨਕ ਸੜਕ ਹਾਦਸੇ ਦੇ ਲਈ ਕਾਰ ਚਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਆਪਣੇ ਪਰਿਵਾਰ ਦੇ ਇਕਲੋਤੇ ਕਮਾਉ ਸਨ ਜਿਸ ਨਾਲ ਦੋ ਘਰ ਬਰਬਾਦ ਹੋ ਚੁੱਕੇ ਹਨ।
- Thieves broke the wall: ਕੰਧ 'ਚ ਸੰਨ੍ਹਮਾਰੀ ਕਰ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ, ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਏ ਫਰਾਰ
- Demonstration of employees in Verka plant: ਵੇਰਕਾ ਦੇ ਬਾਹਰ ਮੁਲਾਜ਼ਮਾਂ ਦਾ ਪ੍ਰਦਰਸ਼ਨ, ਜੀਐੱਮ ਨੇ ਕਿਹਾ ਸਰਕਾਰੀ ਅਦਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਵੀ ਰੱਖਿਆ ਅਪਣਾ ਪੱਖ
- Land confiscation of Lakhbir Rode: ਮੋਗਾ 'ਚ ਐੱਨਆਈਏ ਦੇ ਐਕਸ਼ਨ, ਖਾਲਿਸਤਾਨੀ ਲਖਬੀਰ ਰੋਡੇ ਦੀ 43 ਕਨਾਲ ਜ਼ਮੀਨ ਕੀਤੀ ਜ਼ਬਤ
ਇਸ ਮੌਕੇ ਜਾਂਚ ਪੁਲਿਸ ਅਧਿਕਾਰੀ ਭੋਲਾ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਵਿੱਚ ਮਰਨ ਵਾਲੇ ਵਿਅਕਤੀ ਪਿੰਡ ਘੜੈਲਾ ਤੋਂ ਤਪਾ ਮੰਡੀ ਵੱਲ ਆ ਰਹੇ ਸਨ। ਜਦਕਿ ਉਹਨਾਂ ਦੇ ਪਿੱਛੇ ਆ ਰਹੀ ਇੱਕ ਕਾਰ ਨੇ ਅਣਗਹਿਲੀ ਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਇਹਨਾਂ ਦੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਪਰਚਾ ਦਰਜ਼ ਕਰਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।