ਬਰਨਾਲਾ: ਭਦੌੜ ਤੋਂ ਇੱਕ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਭਦੌੜ ਦੇ ਪਿੰਡ ਛੰਨਾਂ ਗੁਲਾਬ ਸਿੰਘ ਵਾਲਾ ਵਿਖੇ ਇੱਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਨੇ ਪਿੰਡ ਦੇ ਖ਼ੇਡ ਸਟੇਡੀਅਮ ’ਚ ਬੈਠ ਸਵੇਰੇ ਦੋ ਵੀਡੀਓ ਬਣਾ ਆਪਣੇ ਗਰੁੱਪਾਂ ’ਚ ਪਾਈਆਂ, ਵੀਡੀਓ ’ਚ ਨੌਜਵਾਨ ਪਿੰਡ ਦੇ ਤਿੰਨ ਵਿਅਕਤੀਆਂ, ਬਲਜੀਤ ਸਿੰਘ, ਰਾਜਪਾਲ, ਤੇ ਜਿਓਂਣ ਸਿੰਘ ਦਾ ਨਾਮ ਲਿਖਿਆ ਕਿ ਇਹ ਮੇਰੇ ਦੋਸਤ ਮੈਨੂੰ ਕਿਸੇ ਕਾਰਨ ਬਲੈਕਮੇਲ ਕਰ ਰਹੇ ਹਨ, ਤੇ ਮੈਂ ਖੁਦਕੁਸ਼ੀ ਕਰ ਰਿਹਾ। ਨੌਜਵਾਨ ਸਲਫ਼ਾਸ ਦੀਆਂ ਗੋਲੀਆਂ ਵਾਲੀ ਬੋਤਲ ਵੀਡੀਓ ’ਚ ਦਿਖਾਉਂਦਾ ਹੈ। ਉਥੇ ਹੀ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਿਥੇ ਖੁਦਕੁਸ਼ੀ ਕੀਤੀ ਓਥੇ ਹੀ ਮ੍ਰਿਤਕ ਸਿਕੰਦਰ ਸਿੰਘ ਦਾ ਮੋਬਾਇਲ ਬਿਲਕੁਲ ਬਰੀਕੀ ਨਾਲ ਭੰਨਿਆਂ ਹੋਇਆ ਸੀ। ਮੋਟਰਸਾਇਕਲ ਵੀ ਸਟੇਡੀਅਮ ’ਚ ਖੜ੍ਹਾ ਸੀ।
ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ : ਉਥੇ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪਰ ਹੁਣ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਦੋਸ਼ੀਆਂ ਨੂੰ ਫੜ੍ਹ ਨਹੀਂ ਰਹੀ। ਜਿਸ ਦੇ ਚਲਦਿਆਂ ਹੁਣ ਪਰਿਵਾਰਿਕ ਮੈਂਬਰ ਸੜਕਾਂ ਉਤੇ ਬੈਠੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਦੋਸਤਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਸਿੰਕਦਰ ਨੇ ਖ਼ੁਦਕੁਸ਼ੀ ਕੀਤੀ ਹੈ। ਛੰਨਾ ਗੁਲਾਬ ਸਿੰਘ ਵਾਲਾ ਦੇ ਵਸਨੀਕਾਂ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕਥਿੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਰਨਾਲਾ-ਬਾਜਾਖਾਨਾ ਮੇਨ ਰੋਡ ਤਿੰਨ ਕੋਣੀ ਚੌਂਕ ਭਦੌੜ ’ਚ ਮਿ੍ਤਕ ਸਿਕੰਦਰ ਸਿੰਘ ਦੀ ਲਾਸ਼ ਰੱਖਕੇ ਧਰਨਾ ਲਗਾਕੇ ਪੁਲਿਸ ਪ੍ਰਸਾਸ਼ਨ ਖਿਲਾਫ ਰੋਸ਼ ਪ੍ਰਗਟਾਇਆ ।
ਇਹ ਵੀ ਪੜ੍ਹੋ : Friends Brutally murder in Hyderabad: ਪ੍ਰੇਮਿਕਾ ਨੂੰ ਕਾਲ ਤੇ ਮੈਸੇਜ ਕਰਨ 'ਤੇ ਦੋਸਤ ਦਾ ਬੇਰਹਿਮੀ ਨਾਲ ਕਰ ਦਿੱਤਾ ਕਤਲ
ਖੇਡ ਸਟੇਡੀਅਮ ’ਚ ਆਪਣੀ ਖੁਦ ਦੀ ਵੀਡੀਓ ਬਣਾਉਦਿਆ ਕਿਹਾ: ਜਾਣਕਾਰੀ ਮੁਤਾਬਿਕ ਬੀਤੇ ਦਿਨ ਨੌਜਵਾਨ ਸਿੰਕਦਰ ਸਿੰਘ ਪੁੱਤਰ ਨਾਹਰ ਸਿੰਘ ਨੇ ਪਿੰਡ ਦੇ ਖੇਡ ਸਟੇਡੀਅਮ ’ਚ ਆਪਣੀ ਖੁਦ ਦੀ ਵੀਡੀਓ ਬਣਾਉਦਿਆ ਕਿਹਾ ਕਿ ਮੇਰੇ ਪਿੰਡ ਦੇ ਹੀ ਤਿੰਨ ਨੌਜਵਾਨ ਮੈਨੂੰ ਡਰਾਉਦੇ-ਧਮਕਾਉਂਦੇ ਆ ਰਹੇ ਹਨ। ਜਿਸ ਕਰਕੇ ਮੈ ਉਨਾਂ ਤੋਂ ਦੁਖੀ ਹੋਕੇ ਆਤਮ ਹੱਤਿਆ ਕਰ ਰਿਹਾ ਹਾਂ। ਉਨਾਂ ਅੱਗੇ ਦੱਸਿਆ ਕਿ ਜਦੋ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਅਤੇ ਪਿੰਡ ਵਾਸੀ ਸਟੇਡੀਅਮ ਵੱਲ ਭੱਜ ਕੇ ਉਸ ਨੂੰ ਬਚਾਉਣ ਗਏ, ਤਾਂ ਉਨਾਂ ਵੇਖਿਆ ਕਿ ਸਿਕੰਦਰ ਸਿੰਘ ਡਿੱਗਿਆ ਪਿਆ ਸੀ ਅਤੇ ਪਿੰਡ ਵਾਸੀ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
506 ਤਹਿਤ ਮਾਮਲਾ ਦਰਜ: ਉਧਰ ਮਾਮਲੇ ਦੀ ਪੜਤਾਲ ਕਰ ਰਹੇ ਏ.ਐਸ.ਆਈ.ਅਮਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਸਿਕੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ ਦੇ ਬਿਆਨਾ ਦੇ ਅਧਾਰ ’ਤੇ ਥਾਣਾ ਭਦੌੜ ਵਿੱਚ ਉਸਦੇ ਪਤੀ ਨੂੰ ਧਮਕੀਆ ਦੇਕੇ ਮਰਨ ਲਈ ਮਜਬੂਰ ਕਰਨ ਬਦਲੇ ਜਿਉਣਾ ਸਿੰਘ, ਬਲਜੀਤ ਸਿੰਘ ਅਤੇ ਰਾਜਪਾਲ ਕਥਿੱਤ ਦੋਸਿਆ ਖਿਲਾਫ ਧਾਰਾ 306, 506 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨੇ ਕਥਿੱਤ ਦੋਸੀਆਂ ਨੂੰ ਗਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਦੋਸ਼ੀ ਫੜ੍ਹੇ ਜਾਣਗੇ। ਤਾਂ ਉਧਰ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਧਰਨਾ ਨਹੀਂ ਚੁੱਕਣਗੇ।