ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੱਖੋ ਕੈਂਚੀਆਂ ਟੋਲ ਪਲਾਜ਼ਾ ਉਤੇ ਲੱਗਿਆ ਧਰਨਾ ਲਗਾਤਾਰ ਜਾਰੀ ਹੈ ਅਤੇ ਅੱਜ ਦੇ ਦਿਨ ਐਤਵਾਰ ਨੂੰ ਇਸ ਟੋਲ ਪਲਾਜ਼ਾ ਉਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਹੋਇਆ। ਇਸ ਸਮੇਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੱਖੋਂ ਕੈਂਚੀਆਂ ਉਤੇ ਲਗਾਇਆ ਟੋਲ ਪਲਾਜ਼ਾ ਸਰਾਸਰ ਗਲਤ ਹੈ ਅਤੇ ਨਾਜਾਇਜ਼ ਹੈ। ਇਸ ਨੂੰ ਪਟਾਉਣ ਲਈ ਸਾਡੀ ਜਥੇਬੰਦੀ ਵੱਲੋਂ 262ਵਾਂ ਧਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਵੱਲੋਂ ਟੋਲ ਪਲਾਜ਼ੇ ਨੂੰ ਪੁੱਟਣ ਲਈ ਸਾਡੀ ਮੰਗ ਮੰਨ ਲਈ ਹੈ, ਪਰ ਜਿੰਨਾ ਸਮਾਂ ਟੋਲ ਪਲਾਜ਼ੇ ਨੂੰ ਪੁੱਟ ਕੇ ਮੋਗਾ ਰੋਡ ਲੋਕਾਂ ਨੂੰ ਸਪੁਰਦ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਜਾਰੀ ਰਹੇਗਾ।
ਜਿੰਨੀ ਦੇਰ ਟੋਲ ਪਲਾਜ਼ਾ ਪੁੱਟਿਆ ਨਹੀਂ ਜਾਂਦਾ, ਧਰਨਾ ਜਾਰੀ ਰਹੇਗਾ : ਉਨ੍ਹਾਂ ਕਿਹਾ ਕਿ ਪੱਖੋ ਕੈਚੀਆਂ ਤੋਂ ਜੰਗੀਆਣੇ ਤੱਕ ਸੜਕ ਬਿਲਕੁਲ ਟੁੱਟੀ ਹੋਈ ਹੈ ਅਤੇ ਬਿਨਾਂ ਟੋਲ ਪਲਾਜ਼ੇ ਵਾਲੀ ਸੜਕ ਹੈ, ਜਿਸ ਕਾਰਨ ਭਗਤਾ ਸਾਈਡ ਤੋਂ ਆਉਣ ਵਾਲੇ ਲੋਕਾਂ ਨਾਲ ਸਰਾਸਰ ਧੱਕਾ ਹੋ ਰਿਹਾ ਸੀ ਅਤੇ ਉਨ੍ਹਾਂ ਨੂੰ ਸਿਰਫ 100-200 ਮੀਟਰ ਸੜਕ ਵਰਤ ਕੇ ਹੀ ਇਸ ਟੋਲ ਪਲਾਜ਼ਾ ਤੋਂ ਪੂਰੀ ਪਰਚੀ ਕਟਵਾਉਣੀ ਪੈਂਦੀ ਸੀ ਅਤੇ ਸਾਡੀ ਜੱਥੇਬੰਦੀ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਅਤੇ ਇਹ ਟੋਲ ਪਲਾਜ਼ਾ ਏਥੋਂ ਪੁੱਟਣ ਲਈ ਸਾਡੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਟੋਲ ਪਲਾਜ਼ਾ ਉਤੇ ਪੱਕਾ ਧਰਨਾ ਲਾਇਆ ਹੋਇਆ ਹੈ, ਜਿੰਨਾ ਸਮਾਂ ਇਹ ਟੌਲ ਪਲਾਜ਼ਾ ਇੱਥੋਂ ਪੁੱਟਕੇ ਮੋਗਾ ਰੋਡ ਉਤੇ ਨਹੀਂ ਲਗਾਇਆ ਜਾਂਦਾ ਸਾਡੇ ਵੱਲੋਂ ਇਸ ਟੋਲ ਪਲਾਜ਼ਾ ਤੋਂ ਧਰਨਾ ਨਹੀਂ ਚੁੱਕਿਆ ਜਾਵੇਗਾ।
- Hooliganism in Darbar Sahib: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਨੌਜਵਾਨਾਂ ਨਾਲ ਫੋਟੋਗ੍ਰਾਫਰਾਂ ਵੱਲੋਂ ਕੁੱਟਮਾਰ
- Mothers Day 2023: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਮਾਂ ਦਾ ਅਸ਼ੀਰਵਾਦ ਲੈ ਮਨਾਇਆ ਮਾਂ ਦਿਵਸ
- Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ
ਕਿਸਾਨੀ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਲਾਰੇ ਲਾਉਂਦੀਆਂ ਸਰਕਾਰਾਂ : ਉਨ੍ਹਾਂ ਅੱਜ ਦੀਆਂ ਸਰਕਾਰਾਂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰਾਂ ਕਿਸਾਨ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਲਾਰੇ ਲਾਉਂਦੀਆਂ ਆ ਰਹੀਆਂ ਹਨ । ਫ਼ਸਲੀ ਮੁਆਵਜ਼ੇ ਐਲਾਨ ਸਿਰਫ ਐਲਾਨ ਹੋਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕੀ ਭਾਜਪਾ ਐਮਪੀ ਅਤੇ ਕੁਸ਼ਤੀ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਮਹਿਲਾ ਪਹਿਲਵਾਨਾਂ ਵੱਲੋ ਸਰੀਰਕ ਸ਼ੋਸ਼ਣ ਦੀ ਵਿੱਢੀ ਲੜਾਈ ਨੂੰ ਸੰਯੁਕਤ ਮੋਰਚਾ ਖੁੱਲ੍ਹ ਕੇ ਹਮਾਇਤ ਕਰਦਾ ਹੈ ਅਤੇ ਆਪਣੇ ਮਿੱਥੇ ਦਿਨਾਂ ਦੇ ਹਿਸਾਬ ਨਾਲ ਹਰੇਕ ਜੱਥੇਬੰਦੀ ਜਿਹੜੀ ਸੰਯੁਕਤ ਮੋਰਚੇ ਦੀ ਮੈਂਬਰ ਹੈ ਲਗਾਤਾਰ ਪਹਿਲਵਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਦੀ ਆ ਰਹੀ ਹੈ। ਇਸ ਸਬੰਧੀ ਉਹਨਾਂ ਕਿਹਾ ਕੀ ਆਉਂਦੀ 21 ਮਈ ਨੂੰ ਸੰਯੁਕਤ ਮੋਰਚਾ ਵੱਲੋ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਪਹਿਲਵਾਨਾਂ ਦੇ ਅੰਦੋਲਣ ਨੂੰ ਅੱਗੇ ਵਧਾਉਣ ਦੀ ਵਿਓਂਤਬੰਦੀ ਕੀਤੀ ਜਾਵੇਗੀ।
ਬ੍ਰਿਜ ਭੂਸ਼ਣ ਖਿਲਾਫ ਪਿੰਡ-ਪਿੰਡ ਫੂਕੀਆਂ ਜਾ ਰਹੀਆਂ ਅਰਥੀਆਂ : ਉਨ੍ਹਾਂ ਕਿਹਾ ਕਿ ਬੀਕੇਯੂ ਡਕੌਂਦਾ ਵੱਲੋ ਲਗਾਤਾਰ ਪਹਿਲਵਾਨਾਂ ਦੇ ਹੱਕ ਅਤੇ ਬ੍ਰਿਜ ਭੂਸ਼ਣ ਖਿਲਾਫ ਪਿੰਡ-ਪਿੰਡ ਅਰਥੀਆਂ ਫੂਕੀਆਂ ਜਾ ਰਹੀਆਂ ਹਨ ਅਤੇ ਅੱਜ ਦੂਸਰੇ ਦਿਨ ਵੀ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਜ ਭੂਸ਼ਣ ਦੀ ਪੱਖੋ ਕੈਂਚੀਆਂ ਟੋਲ ਪਲਾਜ਼ੇ ਉਤੇ ਅਰਥੀ ਫੂਕੀ ਗਈ। ਬੀਕੇਯੂ ਡਕੌਂਦਾ ਵੱਲੋਂ ਜੰਤਰ ਮੰਤਰ ਧਰਨੇ ਵਿੱਚ ਜਾਣ ਲਈ ਯੋਜਨਾ ਉਲੀਕੀ ਜਾ ਰਹੀ ਹੈ। ਇਸ ਸਮੇਂ ਸੰਯੁਕਤ ਮੋਰਚੇ ਦੇ ਪਹਿਲਾਂ ਤੋਂ ਦਿੱਤੇ ਪ੍ਰੋਗਰਾਮ ਤਹਿਤ ਜਿਸ ਵਿੱਚ 26 ਮਈ ਤੋਂ 30 ਮਈ ਤੱਕ ਚੇਤਾਵਨੀ ਪੱਤਰ ਪੂਰੇ ਭਾਰਤ ਦੇ ਸਮੂਹ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਦਿੱਤੇ ਜਾਣੇ ਨੇ, ਸਬੰਧੀ ਤਿਆਰੀਆਂ ਮੁਕੰਮਲ ਕਰਨ ਨੂੰ ਕਿਹਾ ਅਤੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ।