ਬਰਨਾਲਾ: ਪਿਛਲੇ ਲੰਬੇ ਸਮੇਂ ਤੋਂ ਗਰਮੀ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਸੀ। ਬਰਨਾਲਾ ਜ਼ਿਲ੍ਹੇ ਵਿੱਚ ਘੱਟ ਮੀਂਹ ਪੈਣ ਕਾਰਨ ਹੋਰ ਵੀ ਮਾੜਾ ਹਾਲ ਸੀ, ਪਰ ਬੀਤੀ ਰਾਤ ਤੋਂ ਪੈ ਰਹੀ ਹਲਕੀ ਕਿਣਮਿਣ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜੋ: ਜੰਮੂ-ਕਸ਼ਮੀਰ 'ਚ ਬੱਦਲ ਫਟਣ ਨਾਲ 6 ਮੌਤਾਂ, 36 ਲਾਪਤਾ, ਰਾਹਤ ਕਾਰਜ ਜਾਰੀ
ਬਰਨਾਲਾ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਹੈ। ਜਿਸ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ, ਉਥੇ ਕਿਸਾਨਾਂ ਨੂੰ ਇਸ ਮੀਂਹ ਦਾ ਵੱਡਾ ਲਾਭ ਹੋਇਆ ਹੈ, ਕਿਉਂਕਿ ਗਰਮੀ ਵਧਣ ਕਾਰਨ ਪੰਜਾਬ ’ਚ ਬਿਜਲੀ ਸੰਕਟ ਬਣਿਆ ਹੋਇਆ ਸੀ। ਜਿਸ ਕਰਕੇ ਬਿਜਲੀ ਕੱਟ ਲੱਗਣ ਕਰਕੇ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਵਿੱਚ ਕਾਬੀ ਸਮੱਸਿਆ ਖੜੀ ਹੋਈ ਸੀ। ਜਦਕਿ ਮੀਂਹ ਨਾਲ ਹੁਣ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਮੀਂਹ ਪੈਣ ਨਾਲ ਖੇਤ ਪਾਣੀ ਨਾਲ ਭਰ ਗਏ ਹਨ।
ਇਹ ਵੀ ਪੜੋ: ਕਰਤਾਰਪੁਰ ਕੋਰੀਡੋਰ ਸਾਹਮਣੇ ਕਿਸਾਨਾਂ ਨੇ ਗੱਡੇ ਪੱਕੇ ਟੈਂਟ