ETV Bharat / state

Library Became a Boon: ਨਗਰ ਕੌਂਸਲ ਬਰਨਾਲਾ ਵਿੱਚ ਬਣੀ ਲਾਈਬ੍ਰੇਰੀ ਲੋੜਵੰਦ ਨੌਜਵਾਨਾਂ ਲਈ ਬਣੀ ਵਰਦਾਨ - Municipal Council

ਬਰਨਾਲਾ ਦੇ ਨਗਰ ਕੌਂਸਲ ਵਿੱਚ ਬਣੀ ਲਾਈਬ੍ਰੇਰੀ ਲੋੜਵੰਦਾਂ ਲਈ ਵਰਦਾਨ ਬਣ ਰਹੀ ਹੈ। ਇਸ ਲਾਈਬ੍ਰੇਰੀ ਵਿੱਚ ਦੂਰੋਂ ਦੂਰੋਂ ਆ ਕੇ ਨੌਜਵਾਨ ਹਰ ਟੈਸਟ ਦੀ ਤਿਆਰੀ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਲਾਈਬ੍ਰੇਰੀ ਵਿੱਚ ਕੰਪਿਊਟਰ ਦੀ ਵੀ ਸਹੂਲਤ ਹੈ।

The library built in Municipal Council Barnala is a boon for the needy youth
ਨਗਰ ਕੌਂਸਲ ਬਰਨਾਲਾ ਵਿੱਚ ਬਣੀ ਲਾਈਬ੍ਰੇਰੀ ਨੌਕਰੀਆਂ ਦੇ ਟੈਸਟਾਂ ਦੀ ਤਿਆਰੀ ਕਰ ਰਹੇ ਲੋੜਵੰਦ ਨੌਜਵਾਨਾਂ ਲਈ ਬਣੀ ਵਰਦਾਨ
author img

By

Published : Mar 2, 2023, 7:09 PM IST

The library built in Municipal Council Barnala is a boon for the needy youth

ਬਰਨਾਲਾ: ਜ਼ਿਲ੍ਹੇ ਦੇ ਨਗਰ ਕੌਂਸਲ ਵਿੱਚ ਚਲਾਈ ਜਾ ਰਹੀ ਲਾਈਬ੍ਰੇਰੀ ਲੋੜਵੰਦ ਬੱਚਿਆਂ ਤੇ ਨੌਜਵਾਨਾਂ ਲਈ ਵੱਡਾ ਸਹਾਰਾ ਬਣ ਗਈ ਹੈ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ ਦੇ ਨਾਮ ’ਤੇ ਨਗਰ ਕੌਂਸਲ ਦਫਤਰ ਵਿੱਚ ਲਾਈਬ੍ਰੇਰੀ ਚਲਾਈ ਜਾ ਰਹੀ ਹੈ। ਜਿੱਥੇ ਟੈਸਟਾਂ ਦੀ ਤਿਆਰੀ ਲਈ ਬਹੁਤ ਸ਼ਾਂਤਮਈ ਮਾਹੌਲ ਦਿੱਤਾ ਜਾ ਰਿਹਾ ਹੈ। ਲਾਈਬ੍ਰੇਰੀ ਵਿੱਚ ਹਰ ਤਰ੍ਹਾਂ ਦੀ ਨੌਕਰੀ ਦੇ ਟੈਸਟਾਂ ਦੀ ਤਿਆਰੀ ਦੀਆਂ ਕਿਤਾਬਾਂ­ ਮੈਗਜ਼ੀਨ ਅਤੇ ਅਖਬਾਰ ਮੁਹੱਈਆ ਕਰਵਾਏ ਜਾ ਰਹੇ ਹਨ।

ਇਹ ਵੀ ਪੜੋ: Ludhiana News: ਕੈਨੇਡਾ ਬੈਠੀ ਕੁੜੀ ਨੇ ਤੋੜਿਆ ਮੁੰਡੇ ਦਾ ਦਿਲ ਤਾਂ ਟੈਂਕੀ 'ਤੇ ਚੜ੍ਹਿਆ ਨੌਜਵਾਨ, ਜਾਣੋ ਅੱਗੇ ਕੀ ਹੋਇਆ

ਵਿਦਿਆਰਥੀ ਕਰਦੇ ਨੇ ਟੈਸਟ ਦੀ ਤਿਆਰੀ: ਕੰਪਿਊਟਰ ਤੇ ਇੰਟਰਨੈਟ ਦੀ ਸਹੂਲਤ ਵੀ ਨੌਜਵਾਨ ਲਈ ਦਿੱਤੀ ਗਈ ਹੈ। ਲਾਈਬ੍ਰੇਰੀ ਵਿੱਚ 70 ਦੇ ਕਰੀਬ ਨੌਜਵਾਨ ਰੋਜ਼ਾਨਾ ਆ ਕੇ ਆਪਣੇ ਟੈਸਟਾਂ ਦੀ ਤਿਆਰੀ ਕਰ ਰਹੇ ਹਨ। ਨੌਜਵਾਨਾਂ ਤੋਂ ਮਹਿੰਗੇ ਸੈਂਟਰਾਂ ਦੇ ਮੁਕਾਬਲੇ ਸਿਰਫ 300 ਰੁਪਏ ਫੀਸ ਲੈ ਕੇ ਪੜ੍ਹਨਯੋਗ ਮਾਹੌਲ ਦਿੱਤਾ ਜਾ ਰਿਹਾ ਹੈ। ਲਾਈਬ੍ਰੇਰੀ ਵਿੱਚ ਆ ਰਹੇ ਨੌਜਵਾਨ ਇਸ ਉਪਰਾਲੇ ਦੀ ਸ਼ਾਲਾਘਾ ਕਰਦੇ ਹੋਏ ਅਜਿਹੀਆਂ ਲਾਈਬ੍ਰੇਰੀਆਂ ਪਿੰਡ ਪਿੰਡ ਖੋਲ੍ਹਣ ਦੀ ਮੰਗ ਕਰ ਰਹੇ ਹਨ।

ਸਵੇਰੇ ਸਾਢੇ 8 ਤੋਂ ਸ਼ਾਮ 5 ਵਜੇ ਤੱਕ ਖੋਲ੍ਹੀ ਜਾਂਦੀ ਹੈ ਲਾਇਬ੍ਰੇਰੀ: ਇਸ ਸਬੰਧੀ ਰਾਮ ਸਰੂਪ ਅਣਖੀ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ 70 ਦੇ ਕਰੀਬ ਬੱਚੇ ਆ ਕੇ ਆਪੋ ਆਪਣੇ ਟੈਸਟਾਂ ਦੀ ਤਿਆਰੀ ਕਰ ਰਹੇ ਹਨ। ਜਿਹਨਾਂ ਵਿੱਚੋਂ 10 ਬੱਚੇ ਅਲੱਗ ਅਲੱਗ ਟੈਸਟਾਂ ਵਿੱਚ ਪਾਸ ਹੋ ਕੇ ਚੁਣੇ ਗਏ ਹਨ ਅਤੇ ਉਹਨਾਂ ਦੀ ਨਿਯੁਕਤੀ ਬਾਕੀ ਹੈ। ਇਹ ਲਾਇਬ੍ਰੇਰੀ ਸਵੇਰੇ ਸਾਢੇ 8 ਤੋਂ ਸ਼ਾਮ 5 ਵਜੇ ਤੱਕ ਖੋਲ੍ਹੀ ਜਾਂਦੀ ਹੈ। ਲਾਇਬ੍ਰੇਰੀ ਵਿੱਚ ਆਉਣ ਵਾਲੇ ਬੱਚਿਆਂ ਤੋਂ ਪ੍ਰਤੀ ਮਹੀਨਾ ਸਿਰਫ਼ 300 ਰੁਪਏ ਫੀਸ ਲਈ ਜਾਂਦੀ ਹੈ­ ਜਿਸ ਨਾਲ ਲਾਇ੍ਰਬੇਰੀ ਲਈ ਲੋੜੀਂਦੀਆਂ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਲਾਇ੍ਰਬੇਰੀ ਵਿੱਚ ਬਰਨਾਲਾ ਸ਼ਹਿਰ ਸਮੇਤ ਵੱਖ ਵੱਖ ਪਿੰਡਾਂ ਤੋਂ ਇਲਾਵਾ ਟ੍ਰਾਈਡੈਂਟ ਕੰਪਨੀ ਵਿੱਚ ਨੌਕਰੀ ਕਰਦੇ ਹਰਿਆਣਾ ਦੇ ਹਿਸਾਬ­ ਫਤਿਆਬਾਦ ਤੇ ਸਿਰਸਾ ਦੇ ਬੱਚੇ ਵੀ ਪੜ੍ਹਾਈ ਕਰਨ ਆਉਂਦੇ ਹਨ। ਉਹਨਾਂ ਦੱਸਿਆ ਕਿ ਇਸ ਲਾਇ੍ਰਬੇਰੀ ਵਿੱਚ ਬਹੁਤ ਚੰਗਾ ਮਾਹੌਲ ਟੈਸਟਾਂ ਦੀ ਤਿਆਰੀ ਲਈ ਦਿੱਤਾ ਜਾਂਦਾ ਹੈ।

ਲੋੜਵੰਦਾਂ ਲਈ ਬਣੀ ਸਹਾਰਾ: ਉਥੇ ਇਹਨਾਂ ਪੇਪਰਾਂ ਦੀ ਤਿਆਰੀ ਕਰਨ ਆਉਂਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਤੋਂ ਇੱਥੇ ਆਪਣੀ ਪੜ੍ਹਾਈ ਕਰਨ ਆਊਂਦਾ ਹੈ। ਅਸੀਂ ਲੋੜਵੰਦ ਪਰਿਵਾਰਾਂ ਤੋਂ ਹਾਂ ਅਤੇ ਬਾਹਰਲੇ ਮਹਿੰਗੇ ਸੈਂਟਰਾਂ ਦੀ ਫੀਸ ਨਹੀਂ ਭਰ ਸਕਦੇ। ਪਰ ਇਸ ਲਾਈਬ੍ਰੇਰੀ ਵਿੱਚ ਬਹੁਤ ਥੋੜੀ ਫੀਸ ਭਰ ਕੇ ਆਪਣੀ ਪੜ੍ਹਾਈ ਕਰ ਰਹੇ ਹਾਂ। ਇਸ ਲਾਈਬ੍ਰੇਰੀ ਦਾ ਮਾਹੌਲ ਏਨਾ ਚੰਗਾ ਹੈ ਕਿ ਬਹੁਤ ਸ਼ਾਂਤਮਈ ਮਾਹੌਲ ਹੈ। ਉਹਨਾਂ ਦੱਸਿਆ ਕਿ ਕੰਪਿਊਟਰ ਸਮੇਤ ਹਰ ਤਰ੍ਹਾਂ ਦੀ ਪੜ੍ਹਾਈ ਲਈ ਸਿਰਫ਼ 300 ਰੁਪਏ ਫੀਸ ਲਈ ਜਾਂਦੀ ਹੈ। ਇਸ ਤਰ੍ਹਾਂ ਦੀਆਂ ਲਾਈਬ੍ਰੇਰੀਆਂ ਹਰ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਹਨ। ਇਸ ਲਾਈਬ੍ਰੇਰੀ ਵਿੱਚ ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਨੌਜਵਾਨ ਆਪਣੀ ਤਿਆਰੀ ਕਰ ਆ ਰਹੇ ਹਨ। ਇਹ ਲਾਈਬ੍ਰੇਰੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਬਹੁਤ ਲਾਹੇਵੰਦ ਹੈ।

ਉਥੇ ਇਸ ਲਾਈਬ੍ਰੇਰੀ ਵਿੱਚ ਰੋਜ਼ਾਨਾ ਆ ਰਹੀ ਡਾ. ਹਰਮਨ ਨੇ ਦੱਸਿਆ ਕਿ ਉਹ ਆਪਣੇ ਕੁਲੀਗਜ਼ ਨਾਲ ਇਸ ਲਾਈਬ੍ਰੇਰੀ ਵਿੱਚ 3 ਮਹੀਨਿਆਂ ਤੋਂ ਆ ਰਹੇ ਹਾਂ। ਪੜ੍ਹਾਈ ਕਰਨ ਅਤੇ ਟੈਸਟਾਂ ਦੀ ਤਿਆਰੀ ਲਈ ਇਸ ਲਾਈਬ੍ਰੇਰੀ ਦਾ ਮਾਹੌਲ ਸਭ ਤੋਂ ਵਧੀਆ ਹੈ। ਆਮ ਕਿਤਾਬਾਂ ਅਤੇ ਅਖਬਾਰਾਂ ਦੇ ਨਾਲ ਨਾਲ ਲਾਈਬ੍ਰੇਰੀ ਵਿੱਚ ਕੰਪਿਊਟਰ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜੇ ਬੱਚਿਆਂ ਦਾ ਘਰ ਵਿੱਚ ਪੜ੍ਹਨ ਦਾ ਮਾਹੌਲ ਨਹੀਂ ਬਣ ਰਿਹਾ­ ਉਹਨਾਂ ਨੂੰ ਇਸ ਲਾਈਬ੍ਰੇਰੀ ਦਾ ਫਾਇਦਾ ਉਠਾਉਣਾ ਚਾਹੀਦਾ ਹੈ।

ਮਾਹੌਲ ਬਹੁਤ ਇਕਾਂਤ ਤੇ ਸ਼ਾਂਤਮਈ: ਇੱਕ ਹੋਰ ਮਹਿਲਾ ਵੀਰਪਾਲ ਕੌਰ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਬਹੁਤ ਜ਼ਿਆਦਾ ਪੜਨਾ ਪੈਂਦਾ ਹੈ, ਜਿਸ ਲਈ ਮਾਹੌਲ ਬਹੁਤ ਇਕਾਂਤ ਤੇ ਸ਼ਾਂਤਮਈ ਚਾਹੀਦਾ ਹੈ। ਇਸ ਲਈ ਇਹ ਲਾਇਬ੍ਰੇਰੀ ਬਹੁਤ ਲਾਹੇਵੰਦ ਹੈ। ਉਹਨਾਂ ਕਿਹਾ ਕਿ ਜੋ ਨਿਗੂਣੀ 300 ਰੁਪਏ ਫੀਸ ਲਈ ਜਾ ਰਹੀ ਹੈ, ਉਸ ਨਾਲ ਲਾਇਬ੍ਰੇਰੀ ਵਿੱਚ ਪੜਾਈ ਕਰਨ ਆ ਰਹੇ ਬੱਚਿਆਂ ਤੇ ਨੌਜਵਾਨਾਂ ਲਈ ਨਵੀਆਂ ਕਿਤਾਬਾਂ ਖਰੀਦੀਆਂ ਜਾਂਦੀਆਂ ਹਨ, ਇਹ ਬਹੁਤ ਸ਼ਾਲਾਘਾ ਯੋਗ ਉਪਰਾਲਾ ਹੈ।

ਇਹ ਵੀ ਪੜੋ: Non Bailable Warrant Issued Against MLA: 'ਆਪ' ਵਿਧਾਇਕ ਦਿਨੇਸ਼ ਚੱਢਾ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਕੀ ਹੈ ਮਾਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.