ਬਰਨਾਲਾ : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸਵਾ ਸਾਲ ਬਾਅਦ ਵੀ ਬਰਨਾਲਾ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਲੁਧਿਆਣਾ ਸਾਈਡ ਤੋਂ ਬਰਨਾਲਾ ਦੀ ਐਂਟਰੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਖਸਤਾਹਾਲ ਬਣੀ ਹੋਈ ਹੈ। ਬਾਬਾ ਕਾਲਾ ਮਹਿਰ ਸਟੇਡੀਅਮ ਤੋਂ ਲੈ ਕੇ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਸਾਹਮਣੇ ਬਣੇ ਫੁਹਾਰਾ ਚੌਕ ਤੱਕ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਸੜਕ ਉਪਰ ਵੱਡੇ-ਵੱਡੇ ਟੋਏ ਬਣੇ ਹੋਏ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਇਹ ਸੜਕ ਕਈ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ। ਉਥੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਈਓ ਨੇ ਵੀ ਸੜਤ ਦੀ ਤਰਸਯੋਗ ਹਾਲਤ ਨੂੰ ਮੰਨਦਿਆਂ ਇਸਨੂੰ ਜਲਦ ਬਨਾਉਣ ਦੀ ਗੱਲ ਕਹੀ ਹੈ।
ਖਸਤਾ ਸੜਕ ਹੋਣ ਕਾਰਨ ਵਾਪਰਦੇ ਨੇ ਕਈ ਹਾਦਸੇ : ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੀ ਬਾਬਾ ਕਾਲਾ ਮਹਿਰ ਸਟੇਡੀਅਮ ਤੋਂ ਲੈ ਕੇ ਫੁਹਾਰਾ ਚੌਕ ਤੱਕ ਮੁੱਖ ਸੜਕ ਦਾ ਲੰਬੇ ਸਮੇਂ ਤੋਂ ਬਹੁਤ ਮਾੜਾ ਹਾਲ ਹੈ। ਇਹ ਸੜਕ ਲੁਧਿਆਣਾ ਸਾਈਡ ਤੋਂ ਬਰਨਾਲਾ ਦੀ ਐਂਟਰੀ ਸੜਕ ਹੈ। ਕਰੀਬ 30 ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਸ਼ਹਿਰ ਵਿੱਚ ਦਾਖਲ ਹੁੰਦੇ ਹਨ। ਰੋਜ਼ਾਨਾ ਹਜ਼ਾਰਾਂ ਲੋਕ ਇਸ ਸੜਕ ਰਸਤੇ ਆਉਂਦੇ ਜਾਂਦੇ ਹਨ, ਪਰ ਇਸ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ। ਸੜਕ ਵਿੱਚ ਬਹੁਤ ਜ਼ਿਆਦਾ ਟੋਏ ਹਨ। ਮੀਂਹ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਅਨੇਕਾਂ ਸੜਕ ਹਾਦਸੇ ਵਾਪਰ ਰਹੇ ਹਨ।
- ਮੁੱਖ ਮੰਤਰੀ ਦੇ ਘਰ ਅੱਗੇ ਕੱਚੇ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ, ਵੀਡੀਓ 'ਚ ਦੇਖੋ ਕਿੱਦਾਂ ਪੈਰਾਂ 'ਚ ਰੁੱਲੀਆਂ ਪੱਗਾਂ ਤੇ ਚੁੰਨੀਆਂ
- ਅਸ਼ਵਨੀ ਸ਼ਰਮਾ ਵੱਲੋਂ ਸਾਉਣੀ ਦੀਆਂ ਫਸਲਾਂ ਲਈ ਐਮਐਸਪੀ 'ਚ ਵਾਧਾ ਕਰਨ ਤੇ ਗੰਨੇ ਦਾ ਭਾਅ ਵਧਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ
- ਪੰਜਾਬ ਦੇ ਨਵੇਂ ਮੁੱਖ ਸਕੱਤਰ ਬਣੇ ਅਨੁਰਾਗ ਵਰਮਾ, 42ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
ਰਿਕਸ਼ਾ ਚਾਲਕ ਨੇ ਵੀ ਦੱਸਿਆ ਆਪਣਾ ਦੁੱਖ: ਉਥੇ ਇਸ ਸਬੰਧੀ ਈ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਇਸ ਸੜਕ ਤੋਂ ਰੋਜ਼ਾਨਾ ਆਮ ਹੀ ਲੰਘਦਾ ਹੈ। ਉਸਦਾ ਕਈ ਵਾਰ ਰਿਕਸ਼ਾ ਇਸ ਜਗ੍ਹਾ ਪਲਟ ਚੁੱਕਿਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਦਫਤਰ ਬਿਲਕੁਲ ਨਾਲ ਹੈ, ਪਰ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਇਸ ਸੜਕ ਵੱਲ ਕੋਈ ਗੌਰ ਨਹੀਂ ਕਰ ਰਹੀ। ਜਦਕਿ ਇਸ ਸੜਕ ਦੀ ਖਸਤਾਹਾਲ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ ਵੱਲੋਂ ਫੰਡ ਜਾਰੀ ਨਾ ਹੋਣ ਕਾਰਨ ਨਹੀਂ ਬਣਾਈ ਜਾ ਸਕੀ ਸੜਖ : ਉਥੇ ਇਸ ਸਬੰਧੀ ਨਗਰ ਸੁਧਾਰ ਟਰੱਸਟ ਦੀ ਈਓ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਖੁਦ ਮੰਨਿਆ ਕਿ ਬਾਬਾ ਮਹਿਰ ਸਟੇਡੀਅਮ ਤੋਂ ਲੈ ਕੇ ਫੁਹਾਰਾ ਚੌਕ ਤੱਕ ਸੜਕ ਦੀ ਹਾਲਤ ਬਹੁਤ ਮਾੜੀ ਹੈ। ਸੜਕ ਦਾ ਮੁੱਦਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸੜਕ ਨੂੰ ਬਨਾਉਣ ਦਾ ਪ੍ਰੋਸੈਸ ਲਗਾਤਾਰ ਜਾਰੀ ਹੈ। ਉਹਨਾਂ ਕਿਹਾ ਕਿ ਟਰੱਸਟ ਨੂੰ ਅਜੇ ਤੱਕ ਸਰਕਾਰ ਨੇ ਕੋਈ ਫੰਡ ਨਾ ਦੇਣ ਕਰਕੇ ਸੜਕ ਨਹੀਂ ਬਣਾਈ ਜਾ ਸਕੀ। ਉਹਨਾਂ ਕਿਹਾ ਕਿ ਅਗਲੇ ਕਰੀਬ ਮਹੀਨੇ ਤੱਕ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ।