ਬਰਨਾਲਾ: ਜ਼ਿਲ੍ਹਾ ਪੁਲਿਸ ਵੱਲੋਂ ਮੋਟਰਸਾਈਕਲ ਅਤੇ ਦਾਣਾ ਮੰਡੀਆਂ ਵਿੱਚੋਂ ਝੋਨਾ ਚੋਰੀ ਦੇ ਮਾਮਲੇ (Cases of paddy theft from fodder markets) ਵਿੱਚ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਬਰਨਾਲਾ ਦੇ ਸੀਆਈਏ ਸਟਾਫ਼ ਦੀ ਪੁਲਿਸ ਦੀ ਅਗਵਾਈ ਵਿੱਚ ਚਲਾਏ ਇਸ ਆਪਰੇਸ਼ਨ ਵਿੱਚ ਪੁਲਿਸ ਨੇ ਜਿੱਥੇ 17 ਚੋਰੀ ਦੇ ਮੋਟਰਸਾਈਕਲ ਅਤੇ 68 ਕੁਵਿੰਟਲ ਚੋਰੀ ਕੀਤਾ ਝੋਨਾ ਬਰਾਮਦ (68 quintals of stolen paddy recovered) ਕੀਤਾ ਹੈ, ਉਥੇ ਕਈ ਮੁਲਾਜ਼ਮ ਵੀ ਕਾਬੂ ਕੀਤੇ ਹਨ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਅਲੱਗ ਅਲੱਗ ਕ੍ਰਾਈਮ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਦੋ ਗਿਰੋਹਾਂ ਨੂੰ ਕਾਬੂ ਕੀਤਾ ਹੈ। ਇਹਨਾਂ ਗਿਰੋਹਾਂ ਦੇ 5 ਮੁਲਾਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਨੇ 17 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ ਵਿੱਚੋਂ ਝੋਨਾ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਜਿਹਨਾਂ ਤੋਂ ਚੋਰੀ ਕੀਤੇ 68 ਕੁਵਿੰਟਲ ਝੋਨੇ ਦੇ 205 ਗੱਟੇ ਬਰਾਮਦ (205 bales of paddy recovered) ਕੀਤੇ ਹਨ। ਇਸ ਗਿਰੋਹ ਤੋਂ ਇੱਕ ਹੌਂਡਾ ਸਿਟੀ ਕਾਰ ਅਤੇ ਛੋਟਾ ਹਾਥੀ ਬਰਾਮਦ ਕੀਤਾ ਗਿਆ ਹੈ।
ਇਸਦੇ ਨਾਲ ਹੀ ਨਸ਼ੇ ਦੇ ਮਾਮਲੇ ਵਿੱਚ ਇੱਕ ਐਫ਼ਆਈਆਰ ਦਰਜ਼ ਕਰਕੇ 22 ਗ੍ਰਾਮ ਹੈਰੋਇਨ ਅਤੇ 1 ਲੱਖ 32 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ। ਇੱਕ ਹੋਰ ਘਰਾਂ ਵਿੱਚ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਵੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਇਹ ਮੁਲਜ਼ਮ ਜਿਆਦਾਤਰ ਬਠਿੰਡਾ ਅਤੇ ਮੋਗਾ (Accused belongs to Bathinda and Moga district) ਜਿਲ੍ਹੇ ਨਾਲ ਸਬੰਧਤ ਹਨ। ਜੋ ਲੋਕਲ ਲੋਕਾਂ ਨਾਲ ਤਾਲਮੇਲ ਕਰਕੇ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। ਉਹਨਾਂ ਕਿਹਾ ਕਿ ਕਾਬੂ ਕੀਤੇ ਗਏ ਮੁਲਾਜ਼ਮਾਂ ਉਪਰ ਪਹਿਲਾਂ ਵੀ ਅਲੱਗ ਅਲੱਗ ਚੋਰੀ ਅਤੇ ਲੜਾਈ ਝਗੜੇ ਦੇ ਕੇਸ ਦਰਜ਼ ਹਨ। ਇਹਨਾ ਮੁਲਾਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 84 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਿਸਾਨਾਂ ਵੱਲੋਂ ਮਾਰਚ