ਭਦੌੜ: ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਵਿਖੇ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਅਗਵਾਈ ਵਿੱਚ 13ਵੀਂ ਸਲਾਨਾ ਐਥਲੈਟਿਕ ਮੀਟ 2022 ਦਾ ਆਯੋਜਨ ਕੀਤਾ ਗਿਆ। ਸਿਹਤ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆ ਕਿ ਸਮੂਹ ਖਿਡਾਰੀਆਂ ਵਲੋਂ ਮਾਰਚ ਪਰੇਡ ਕਰ ਕੇ ਪ੍ਰਿੰਸੀਪਲ ਮਲਵਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ।
ਇਹ ਵੀ ਪੜ੍ਹੋ: ਭਾਰਤ ਤੇ ਗ੍ਰੀਸ ਦੇ ਵਿਦੇਸ਼ ਮੰਤਰੀਆਂ ਵਿਚਕਾਰ ਗੱਲਬਾਤ, ਦੋ ਸਮਝੌਤਿਆਂ 'ਤੇ ਦਸਤਖਤ
ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਝੰਡਾ ਚੜ੍ਹਾਇਆ ਅਤੇ ਅਥਲੈਟਿਕ ਮੀਟ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਐਥਲੈਟਿਕ ਮੀਟ ਵਿਚ ਵੱਧ ਚੜ੍ਹ ਕੇ ਭਾਗ ਲਿਆ। ਇਸ ਦੌਰਾਨ ਰੱਸਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿਚ ਬਾਬਾ ਜੋਰਾਵਰ ਸਿੰਘ ਗਰੁੱਪ ਦੀ ਟੀਮ ਜਿਸ ਦੀ ਅਗਵਾਈ ਕਰਮਜੀਤ ਸਿੰਘ ਕਰ ਰਹੇ ਸਨ ਨੇ ਪਹਿਲਾ ਅਤੇ ਬਾਬਾ ਫਤਿਹ ਸਿੰਘ ਗਰੁੱਪ ਦੀ ਟੀਮ ਜਿਸ ਦੀ ਅਗਵਾਈ ਸਿਕੰਦਰ ਸਿੰਘ ਕਰ ਰਹੇ ਸਨ ਨੇ ਦੂਜਾ ਸਥਾਨ ਹਾਸਿਲ ਕੀਤਾ।
ਬੀ ਏ ਭਾਗ ਤੀਜਾ ਦੇ ਵਿਦਿਆਰਥੀ ਤਨਵੀਰ ਸਿੰਘ ਅਤੇ ਬਾਰਵੀਂ ਕਲਾਸ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਬੈਸਟ ਅਥਲੀਟ ਚੁਣਿਆ ਗਿਆ। ਇਸ ਮੌਕੇ ਪ੍ਰਿੰਸੀਪਲ ਮਲਵਿੰਦਰ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਿਚ ਭਾਗ ਲੈਣ ਉਪਰੰਤ ਵਧਾਈ ਦਿੱਤੀ ਅਤੇ ਕਿਹਾ ਪੜ੍ਹਾਈ ਵਾਂਗ ਖੇਡਾਂ ਵੀ ਸਾਡੇ ਜੀਵਨ ਦਾ ਇਕ ਅੰਗ ਹਨ।
ਇਹ ਵੀ ਪੜ੍ਹੋ: 'ਸਿਸਟਮ ’ਚ ਕਾਲੀਆਂ ਭੇਡਾਂ ਨੂੰ ਟੰਗਣਾ ਪੈਣਾ, ਨੰਬਰਾਂ ਨਾਲ ਕੁਝ ਨਹੀਂ ਹੋਣਾ'