ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਵਿੱਚ ਅੱਜ ਕਬਾੜ ਦੀ ਦੁਕਾਨ ਬਿਜਲੀ ਸਪਾਰਕਿੰਗ ਨਾਲ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ। ਪੀੜਤ ਦੁਕਾਨਦਾਰ ਨੇ ਸਰਕਾਰ ਅੱਗੇ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। ਇਸ ਅੱਗ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ ਹੈ।
ਪੀੜਤ ਜਸਮੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਬਾੜ ਇਕੱਠਾ ਕਰਕੇ ਪਿਛਲੇ ਇਕ ਮਹੀਨੇ ਤੋਂ ਰੱਖਿਆ ਗਿਆ ਸੀ, ਜੋ ਟ੍ਰਾਂਸਪੋਰਟ ਸਿਸਟਮ ਬੰਦ ਹੋਣ ਕਾਰਨ ਅੱਗੇ ਭੇਜਿਆ ਨਹੀਂ ਗਿਆ। ਰਾਤ ਸਮੇਂ ਅਚਾਨਕ ਬਿਜਲੀ ਸਪਾਰਕਿੰਗ ਕਾਰਨ ਉਨ੍ਹਾਂ ਦੀ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿਸ ਕਾਰਨ 2 ਲੱਖ ਤੋਂ ਵੱਧ ਨੁਕਸਾਨ ਹੋਣ ਦਾ ਖਸਤਾ ਜਤਾਇਆ ਜਾ ਰਿਹਾ ਹੈ।
ਪੀੜਤ ਦੁਕਾਨਦਾਰ ਜਸਮੀਤ ਸਿੰਘ ਨੇ ਆਰਥਿਕ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਨੁਕਸਾਨ ਹੋ ਚੁੱਕਾ ਹੈ। ਜਿਸ ਲਈ ਅੱਗ ਲੱਗਣ ਨਾਲ ਉਨ੍ਹਾਂ ਦਾ 2 ਲੱਖ ਤੋਂ ਵੱਧ ਨੁਕਸਾਨ ਹੋ ਗਿਆ ਹੈ। ਲੱਗੀ ਅੱਗ ਕਾਰਨ ਖ਼ਰੀਦਿਆ ਕਬਾੜ ਮੱਚ ਕੇ ਸੁਆਹ ਹੋ ਗਿਆ ਅਤੇ ਦੁਕਾਨ ਦੀ ਬਿਲਡਿੰਗ ਵੀ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ:ਵਾਇਰਲ ਵੀਡੀਓ: ਖ਼ਤਰਿਆਂ ਨਾਲ ਜੂਝਦੇ ਭਾਰਤੀ ਹੈਲੀਕਾਪਟਰ
ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਪ੍ਰਸ਼ਾਸਨ ਅਤੇ ਬਰਨਾਲਾ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਸਮੇਤ ਇਲਾਕਾ ਨਿਵਾਸੀ ਵੀ ਮੌਕੇ ਤੇ ਪੁੱਜ ਗਏ। ਜਿਨ੍ਹਾਂ ਨੇ ਬੜੀ ਹੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ।