ਬਰਨਾਲਾ: ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ (Ongoing war between Ukraine and Russia) ਕਾਰਨ ਇੱਕ ਪਾਸੇ ਜਿੱਥੇ ਯੂਕਰੇਨ ਦੇ ਲੋਕ ਲਗਾਤਾਰ ਆਪਣੇ ਦੇਸ਼ ਨੂੰ ਛੱਡ ਵਿਦੇਸ਼ਾਂ ਵਿੱਚ ਜਾ ਰਹੇ ਹਨ, ਉੱਥੇ ਹੀ ਭਾਰਤ ਤੋਂ ਡਾਕਟਰੀ ਦੀ ਪੜ੍ਹਾਈ ਅਤੇ ਰੁਜ਼ਗਾਰ (Medical education and employment) ਦੇ ਲਈ ਯੂਕਰੇਨ ਦੇ ਭਾਰਤੀ ਵੀ ਲਗਾਤਾਰ ਯੂਕਰੇਨ ਨੂੰ ਛੱਡ ਕੇ ਭਾਰਤ ਪਹੁੰਚ ਰਹੇ ਹਨ। ਬੀਤੇ ਦਿਨੀਂ ਯੂਕਰੇਨ ਤੋਂ ਤਪਾ ਮੰਡੀ ਪਹੁੰਚੇ ਕੁੰਵਰ ਸ਼ਰਮਾ ਨੇ ਦੱਸਿਆ ਕਿ ਉਹ ਯੂਕਰੇਨ ਵਿੱਚ ਐੱਮ.ਬੀ.ਬੀ.ਐੱਸ. (MBBS in Ukraine Study) ਦੀ ਪੜ੍ਹਾਈ ਕਰਦਾ ਸੀ।
ਮੀਡੀਆ ਨਾਲ ਗੱਲਬਾਤ ਦੌਰਾਨ ਅੰਕੁਰ ਸ਼ਰਮਾਂ ਨੇ ਦੱਸਿਆ ਕਿ ਰੂਸ ਵੱਲੋਂ ਕੀਵ ਅਤੇ ਖਾਰਕੀਵ ਵਿੱਚ ਹੋ ਰਹੀ ਗੋਲਾਬਾਰੀ ਅਤੇ ਮਿਜਾਲ ਅਟੈਕ ਦੌਰਾਨ ਸਭ ਕੁਝ ਬਰਬਾਦ ਹੋ ਚੁੱਕਾ ਹੈ। ਰੂਸ ਅਤੇ ਖਾਰਕੀਵ ਦੇ ਯੁੱਧ ਦਾ ਪਤਾ ਲੱਗਣ ‘ਤੇ ਆਪਣੀ ਜਾਨ ਬਚਾਉਣ ਲਈ ਆਪਣੇ ਸਾਥੀਆਂ ਸਮੇਤ ਉਸ ਨੂੰ ਬੰਕਰਾਂ ਵਿੱਚ ਅਤੇ ਮੈਟਰੋ ਸਟੇਸ਼ਨਾਂ ਵਿੱਚ ਬਿਸਕੁਟ ਪਾਣੀ ਪੀਣ ਤੋਂ ਇਲਾਵਾ ਭੁੱਖੇ ਰਹਿ ਕੇ ਇੱਕੋ ਕੱਪੜਿਆਂ ਵਿੱਚ ਮਜਬੂਰਨ ਰਹਿ ਕੇ ਆਪਣੀ ਜ਼ਿੰਦਗੀ ਬਚਾਉਣੀ ਪਈ।
ਕੁੰਵਰ ਸ਼ਰਮਾ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਆਪਣੀ ਜਾਨ ਬਚਾਉਣ ਲਈ ਖਾਰਕੀਵ ਤੋਂ 6 ਕਿਲੋਮੀਟਰ ਪੈਦਲ ਚੱਲ ਕੇ ਲਵੀਵ ਤੱਕ ਉਸ ਤੋਂ ਬਾਅਦ ਬੁੱਢਾ ਬਾਰਡਰ ਤੋਂ ਵਾਪਸ ਮੁੰਬਈ ਤੋਂ ਚੰਡੀਗੜ੍ਹ ਤੇ ਬਾਅਦ ਤਪਾ ਮੰਡੀ ਪੁੱਜਿਆ। ਖਾਰਕੀਵ ਵਿੱਚ ਚੱਲੇ ਗੋਲਾਬਾਰੀ ਦੌਰਾਨ ਉਨ੍ਹਾਂ ਦੇ ਆਲੇ-ਦੁਆਲੇ ਹਮੇਸ਼ਾ ਗੋਲੀਆਂ ਮਿਜ਼ਾਈਲਾਂ ਬੰਬਾਰੀ ਹੁੰਦੀ ਰਹਿੰਦੀ ਸੀ।
ਉਨ੍ਹਾਂ ਕਿਹਾ ਕਿ ਉਹ ਕਿਸਮਤ ਵਾਲੇ ਹਨ, ਜੋ ਆਪਣੇ ਪਰਿਵਾਰ ਵਿੱਚ ਜਿਊਂਦੇ ਜਾਗਦੇ ਪਹੁੰਚੇ ਹਨ। ਉਨ੍ਹਾਂ ਆਪਣੇ ਮਾਪਿਆਂ, ਪ੍ਰਮਾਤਮਾ, ਤਪਾ ਮੰਡੀ ਦੇ ਲੋਕਾਂ ਤੋਂ ਇਲਾਵਾ ਦੋਸਤਾਂ- ਮਿੱਤਰਾਂ ਤੋਂ ਸਮੇਤ ਕੇਂਦਰ ਸਰਕਾਰ ਅਤੇ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੀ ਮਦਦ ਨਾਲ ਉਹ ਅੱਜ ਪਿੰਡ ਪਰਤੇ ਹਨ।
ਕੁੰਵਰ ਸ਼ਰਮਾ ਦੇ ਪਿਤਾ ਡਾ.ਧੀਰਜ ਸ਼ਰਮਾ ਅਤੇ ਮਾਤਾ ਡਾ ਸੰਗੀਤਾ ਸ਼ਰਮਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ (Demand from Central Government and Punjab Government also) ਕਰਦੇ ਕਿਹਾ ਕਿ ਭਾਰਤ ਵਿੱਚ ਹੀ ਮੈਡੀਕਲ ਯੂਨੀਵਰਸਿਟੀ ਅਤੇ ਕਾਲਜ ਬਣਾਏ ਜਾਣੇ ਚਾਹੀਦੇ ਹਨ। ਜਿਸ ਨਾਲ ਸਾਡੇ ਬੱਚੇ ਮੈਡੀਕਲ ਸਿੱਖਿਆ ਹਾਸਲ ਕਰਨ ਲਈ ਵਿਦੇਸ਼ਾਂ ਵਿੱਚ ਨਾ ਜਾ ਕੇ ਦੇਸ਼ ਅੰਦਰ ਹੀ ਸਿੱਖਿਆ ਹਾਸਲ ਕਰਨ ਅਤੇ ਡਾਕਟਰੀ ਸੇਵਾ ਲਈ ਲੋਕਾਂ ਦੀ ਸੇਵਾ ਕਰਨ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਅੰਦਰ 1 ਕਰੋੜ 25 ਲੱਖ ਰੁਪਏ ਨਾਲ ਐੱਮ.ਬੀ.ਬੀ.ਐੱਸ. (MBBS) ਦੀ ਮਹਿੰਗੀ ਪੜ੍ਹਾਈ ਹੁੰਦੀ ਹੈ, ਪਰ ਵਿਦੇਸ਼ਾਂ ਵਿੱਚ 25 ਲੱਖ ਰੁਪਏ ਨਾਲ ਹੀ ਹੋ ਜਾਂਦੀ ਹੈ। ਜਿਸ ਲਈ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਲਈ ਵਿਦਿਆਰਥੀ ਬਾਹਰ ਜਾਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਅੰਦਰ ਹੀ ਮੈਡੀਕਲ ਸਿੱਖਿਆ ਕਾਲਜ ਅਤੇ ਮੈਡੀਕਲ ਸੀਟਾਂ ਵਿੱਚ ਵਾਧਾ ਕੀਤਾ ਜਾਵੇ ਤਾਂ ਵਿਦੇਸ਼ਾਂ ਵਿੱਚ ਹਜ਼ਾਰਾਂ ਕਰੋੜਾ ਰੁਪਿਆ ਜਾਣੋਂ ਵੀ ਬਚ ਜਾਵੇਗਾ ਅਤੇ ਮੈਡੀਕਲ ਦੀ ਸਿੱਖਿਆ ਬੱਚਿਆ ਨੂੰ ਆਪਣੇ ਹੀ ਦੇਸ਼ ਵਿੱਚ ਮਿਲਣੀ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਯੂਕਰੇਨ 'ਚ ਫਸੀ ਦਿਵਿਆ ਪਹੁੰਚੀ ਘਰ, ਪਰਿਵਾਰ ਨੇ ਸਰਕਾਰ ਦਾ ਕੀਤਾ ਧੰਨਵਾਦ