ਚੰਡੀਗੜ੍ਹ: ਜਿਥੇ ਪਹਿਲਾਂ ਬਰਨਾਲਾ ਵਿਖੇ ਇੱਕ ਲਾੜੀ ਕੈਨੇਡਾ ਜਾ ਮੁੱਕਰ ਗਈ ਸੀ ਉਥੇ ਹੀ ਹੁਣ ਲੁਧਿਆਣਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਹੋਰ ਵਿਦੇਸ਼ੀ ਲਾੜੀ ਵਿਦੇਸ਼ ਜਾ ਮੁੱਕਰ ਗਈ ਹੈ। ਮਾਮਲਾ ਸੁਲਤਾਨਪੁਰ ਲੋਧੀ ਦਾ ਹੈ ਜਿਥੇ ਲਵਜੀਤ ਨਾਮ ਦੇ ਨੌਜਵਾਨ ਨਾਲ ਠੱਗੀ ਹੋਈ ਤੇ ਪੰਜਾਬਣ ਆਸਟ੍ਰੇਲੀਆ ਜਾ ਮੁਕਰ ਗਈ ਹੈ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਾਏ ਜੱਟਾਂ ਦਾ ਮਾਮਲਾ ਹੈ। ਦਰਾ ਅਸਰ ਲਵਜੀਤ ਨਾਮ ਦੇ ਨੌਜਵਾਨ ਦਾ ਵਿਆਹ ਜੈਸਮੀਨ ਕੌਰ ਨਾਲ 2017 ਵਿੱਚ ਹੋਇਆ ਸੀ ਜੋ ਕਿ ਸੁਲਤਾਨਪੁਰ ਲੋਧੀ ਦੀ ਵਸਨੀਕ ਹੈ ਤੇ ਹੁਣ ਵਿਦੇਸ਼ ਜਾ ਮੁੱਕਰ ਗਈ ਹੈ।
ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਧਨੌਲਾ ਦੇ ਕੋਠੇ ਗੋਬਿੰਦਪੁਰਾ ਵਿਖੇ 24 ਸਾਲਾ ਲਵਪ੍ਰੀਤ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਨੌਜਵਾਨ ਨੇ ਖੁਦਕੁਸੀ ਵਿਆਹ ਕਰਵਾ ਕੇ ਕੈਨੇਡਾ ਗਈ ਪਤਨੀ ਵੱਲੋਂ ਧੋਖਾ ਮਿਲਣ ਕਾਰਨ ਕੀਤੀ ਸੀ।
ਮਾਮਲੇ ਸਬੰਧੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਨਾਲ ਹੋਇਆ ਸੀ। ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ ਉਨ੍ਹਾਂ ਵੱਲੋਂ ਹੁਣ ਤੱਕ 24 ਲੱਖ ਰੁਪਏ ਖ਼ਰਚ ਕੀਤੇ ਗਏ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਿਨ੍ਹਾਂ ਸਮਾਂ ਤੱਕ ਪਰਿਵਾਰ ਵੱਲੋਂ ਬੇਅੰਤ ਦੀਆਂ ਫੀਸਾਂ ਭਰੀਆਂ ਜਾਂਦੀਆਂ ਰਹੀਆਂ ਉਨ੍ਹਾਂ ਸਮਾਂ ਬੇਅੰਤ ਉਨ੍ਹਾਂ ਦੇ ਲੜਕੇ ਅਤੇ ਪਰਿਵਾਰ ਨਾਲ ਗੱਲ ਕਰਦੀ ਰਹੀ। ਪਰ ਬਾਅਦ ਵਿੱਚ ਉਸਨੇ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਿਸ ਤੋਂ ਬਾਅਦ ਲਵਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਇਸ ਦਾ ਖੁਲਾਸਾ ਲਵਪ੍ਰੀਤ ਦੇ ਫ਼ੋਨ ਵਿੱਚ ਬੇਅੰਤ ਨਾਲ ਹੋਈ ਚੈਟ ਤੋਂ ਖੁਲਾਸਾ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਲਵਪ੍ਰੀਤ ਦੀ ਮੌਤ ਲਈ ਸਿੱਧੇ ਤੌਰ ’ਤੇ ਉਸਦੀ ਪਤਨੀ ਬੇਅੰਤ ਜਿੰਮੇਵਾਰ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਭਾਰਤ ਅਤੇ ਕੈਨੇਡਾ ਸਰਕਾਰ ਬੇਅੰਤ ਨੂੰ ਡਿਪੋਰਟ ਕਰੇ ਅਤੇ ਉਸਦਾ ਪਰਿਵਾਰ ਉਨ੍ਹਾਂ ਦਾ ਬੇਅੰਤ ਨੂੰ ਕੈਨੇਡਾ ਭੇਜਣ ਲਈ ਚੁੱਕਿਆ ਗਿਆ ਕਰਜ਼ਾ ਵਾਪਿਸ ਕਰੇ।
ਉਧਰ ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਵਿਜੈ ਕੁਮਾਰ ਨੇ ਦੱਸਿਆ ਕਿ ਲਵਪ੍ਰੀਤ ਦੀ ਮੌਤ ਵੇਲੇ 174 ਦੀ ਪੁਲਿਸ ਕਾਰਵਾਈ ਹੋਈ ਸੀ। ਜਿਸਤੋਂ ਬਾਅਦ ਇਹ ਗੱਲ ਚਰਚਾ ਵਿੱਚ ਆਈ ਕਿ ਉਸਦੀ ਕੈਨੇਡਾ ਗਈ ਪਤਨੀ ਵਲੋਂ ਧੋਖਾ ਦੇਣ ਕਾਰਨ ਲਵਪ੍ਰੀਤ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਸਬੰਧੀ ਲਵਪ੍ਰੀਤ ਦਾ ਪਰਿਵਾਰ ਉਨ੍ਹਾਂ ਨੂੰ ਜ਼ਰੂਰ ਮਿਲਿਆ ਹੈ, ਪਰ ਕੋਈ ਅਜੇ ਤੱਕ ਲਿਖਤੀ ਸਿ਼ਕਾਇਤ ਨਹੀਂ ਮਿਲੀ। ਜਿਵੇਂ ਹੀ ਉਨ੍ਹਾਂ ਨੂੰ ਕੋਈ ਸਿਕਾਇਤ ਮਿਲੇਗੀ, ਉਹ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਨਗੇ।
ਇਹ ਵੀ ਪੜੋ: IELTS ਸੈਂਟਰ ਮਾਲਕ ਨੇ ਹੋਟਲ ਦੇ ਕਮਰੇ 'ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ