ETV Bharat / state

ਪ੍ਰਾਈਵੇਟ ਬੱਸ ਟ੍ਰਾਂਸਪ੍ਰੋਟਰਾਂ ਨੂੰ ਰਾਸ ਨਹੀਂ ਆਈ ਸਮਾਜਿਕ ਦੂਰੀ

author img

By

Published : May 24, 2020, 9:02 AM IST

ਕੋਰੋਨਾ ਵਾਇਰਸ ਕਰ ਕੇ ਕੀਤੇ ਲੌਕਡਾਊਨ ਤੋਂ ਬਾਅਦ ਬੱਸਾਂ ਚਲਾਉਣ ਦੇ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਾਈਵੇਟ ਬੱਸਾਂ ਚਲਾਉਣ ਤੋਂ ਅਸਮਰੱਥ ਹੈ।

ਪ੍ਰਾਈਵੇਟ ਬੱਸ ਟ੍ਰਾਂਸਪ੍ਰੋਟਰਾਂ ਨੂੰ ਰਾਸ ਨਹੀਂ ਆਈ ਸਮਾਜਿਕ ਦੂਰੀ
ਪ੍ਰਾਈਵੇਟ ਬੱਸ ਟ੍ਰਾਂਸਪ੍ਰੋਟਰਾਂ ਨੂੰ ਰਾਸ ਨਹੀਂ ਆਈ ਸਮਾਜਿਕ ਦੂਰੀ

ਬਰਨਾਲਾ: ਕੋਰੋਨਾ ਵਾਇਰਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਲੋਕਡਾਊਨ ਜਾਰੀ ਹੈ। ਇਸ ਲੋਕਡਾਊਨ ਕਾਰਨ ਹਰ ਤਰ੍ਹਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿੰਨ੍ਹਾਂ ਵਿੱਚੋਂ ਬੱਸ ਸਰਵਿਸ ਦਾ ਕਾਰੋਬਾਰ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਪੀ.ਆਰ.ਟੀ.ਸੀ ਬੱਸਾਂ ਦੀ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਸਰਕਾਰ ਨੇ ਸਮਾਜਿਕ ਦੂਰੀ ਰੱਖਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਪਰ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਸਮਾਜਿਕ ਦੂਰੀ ਰੱਖ ਕੇ ਬੱਸ ਚਲਾਉਣਾ ਘਾਟੇ ਦਾ ਸੌਦਾ ਲੱਗ ਰਿਹਾ ਹੈ। ਜਿਸ ਕਰਕੇ ਟ੍ਰਾਂਸਪੋਰਟਰਾਂ ਨੇ ਇਸ ਸ਼ਰਤ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਰਨਾਲਾ ਦੇ ਉੱਘੇ ਪ੍ਰਾਈਵੇਟ ਬੱਸ ਟਰਾਂਸਪ੍ਰੋਟਰ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਬੱਸਾਂ ਵਾਲਿਆਂ ਉੱਪਰ ਇੱਕ ਵੱਡੀ ਭੀੜ ਪਈ ਹੋਈ ਹੈ। ਇੱਕ ਬੱਸ ਮਗਰ 6-6 ਮੁਲਾਜ਼ਮ ਕੰਮ ਕਰ ਰਹੇ ਹਨ। ਜਿੰਨ੍ਹਾਂ ਵਿੱਚ ਬੱਸ ਦਾ ਕੰਡਕਟਰ, ਡਰਾਈਵਰ, ਹਾਕਰ, ਮੈਨੇਜਰ, ਕੈਸ਼ੀਅਰ ਸਾਰੇ ਸ਼ਾਮਲ ਹਨ।

ਵੇਖੋ ਵੀਡੀਓ।

ਸਾਰੇ ਵਿਅਕਤੀਆਂ ਦਾ ਰੁਜ਼ਗਾਰ ਇਸ ਲੋਕਡਾਊਨ ਕਾਰਨ ਪ੍ਰਭਾਵਿਤ ਹੋਇਆ ਹੈ, ਕਿਉਂਕਿ ਇਹ ਵਿਅਕਤੀ ਰੋਜ਼ਾਨਾ ਕਮਾ ਕੇ ਖਾਣ ਵਾਲੇ ਹਨ। ਬੱਸ ਸਰਵਿਸ 2 ਮਹੀਨੇ ਪਹਿਲਾਂ ਨਹੀਂ ਚੱਲੀ ਅਤੇ ਦੋ ਮਹੀਨੇ ਹੋਰ ਨਹੀਂ ਚੱਲੇਗੀ। ਕਿਉਂਕਿ ਜੇ ਚੱਲੇਗੀ ਵੀ ਤਾਂ ਕੁੱਝ ਸ਼ਰਤਾਂ ਦੀ ਨਹੀਂ ਚੱਲੇਗੀ।

ਪ੍ਰਾਈਵੇਟ ਬੱਸ ਟਰਾਂਸਪ੍ਰੋਟਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੇ ਹਨ। ਜੇ ਹੁਣ ਸ਼ਰਤਾਂ ਅਧੀਨ ਬੱਸਾਂ ਚੱਲਣਗੀਆਂ ਤਾਂ ਇਸ ਦਾ ਨੁਕਸਾਨ ਹੋਵੇਗਾ। ਕਿਉਂਕਿ ਇਸ ਦੇ ਖ਼ਰਚੇ ਬਹੁਤ ਜਾਂਦੇ ਹਨ। ਟੋਲ ਟੈਕਸ, ਮਹਿੰਗਾ ਡੀਜ਼ਲ, ਟਾਇਰਾਂ ਦੇ ਖ਼ਰਚੇ ਬਹੁਤ ਜ਼ਿਆਦਾ ਹਨ। ਸਰਕਾਰ ਵੱਲੋਂ ਨਵੀਂ ਨੀਤੀ ਤਹਿਤ 20 ਸਵਾਰੀਆਂ ਲਿਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਪਰ ਖਰਚੇ ਪਹਿਲਾਂ ਜਿੰਨੇ ਹੀ ਪੈਣੇ ਹਨ। ਜਿਸ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਲਈ ਮਹਿੰਗੀ ਸਾਬਤ ਹੋਵੇਗੀ।

ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੇ ਇੱਕ ਸਾਲ ਦੇ ਹਰ ਤਰ੍ਹਾਂ ਦੇ ਟੈਕਸ ਮੁਆਫ਼ ਕੀਤੇ ਜਾਣੇ ਚਾਹੀਦੇ ਹਨ। ਟੌਲ ਟੈਕਸ ਮੁਆਫ਼ ਹੋਣਾ ਚਾਹੀਦਾ ਹੈ ਅਤੇ ਹੋਰ ਬਣਦੀ ਸਬਸਿਡੀ ਜਾਂ ਰਾਹਤ ਟਰਾਂਸਪ੍ਰੋਟਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.