ਬਰਨਾਲਾ: ਸਿੰਘੂ ਬਾਰਡਰ 'ਤੇ ਹੋਏ ਕਤਲ ਮਾਮਲੇ ਦਾ ਕੇਸ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਜਿਸ ਕਰਕੇ ਇਸ ਸਬੰਧੀ ਹਰ ਦਿਨ ਨਵੇੇਂ ਤੋਂ ਖੁਲਾਸੇ ਹੁੰਦੇ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਖੁਲਾਸਾ ਹੋਇਆ ਹੈ। ਜਿਸ ਵਿੱਚ ਦਿੱਲੀ ਦੇ ਸਿੰਘੂ ਬਾਰਡਰ ਕਤਲ ਕਾਂਡ ਵਿੱਚ ਚਰਚਾ ਵਿੱਚ ਆਏ ਨਿਹੰਗ ਸਿੰਘ ਅਮਨ ਸਿੰਘ ਦਾ ਰਿਕਾਰਡ ਪਹਿਲਾ ਹੀ ਕੇਸ਼ਾਂ ਵਿੱਚ ਰਿਹਾ ਹੈ।
ਨਿਹੰਗ ਅਮਨ ਸਿੰਘ ਵਿਰੁੱਧ ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਥਾਣਾ ਵਿੱਚ ਐਨ.ਡੀ.ਪੀ.ਐਸ ਐਕਟ ਦਾ ਪਰਚਾ ਦਰਜ ਵੀ ਹੈ। ਇਹ ਪਰਚਾ 2018 ਵਿੱਚ ਦਰਜ ਹੋਇਆ ਸੀ ਅਤੇ ਉਸ ਕੋਲੋਂ ਭਾਰੀ ਮਾਤਰਾ ਵਿੱਚ ਗਾਂਜਾ ਨਸ਼ਾ ਬਰਾਮਦ ਕੀਤਾ ਗਿਆ ਸੀ।
ਜਿਸ ਵਿੱਚ 5 ਲੋਕਾਂ ਦੀ ਮੌਕੇ ਉੱਤੇ ਗ੍ਰਿਫ਼ਤਾਰੀ ਹੋਈ ਸੀ ਅਤੇ ਅੱਗੇ ਪੁਲਿਸ ਤਫਤੀਸ਼ ਜਾਂਚ ਵਿੱਚ ਨਿਹੰਗ ਸਿੰਘ ਅਮਨ ਸਿੰਘ ਦਾ ਨਾਮ ਨਾਮਜਦ ਕੀਤਾ ਗਿਆ ਸੀ। ਜਿਸਦੇ ਖਿਲਾਫ਼ ਮਹਿਲ ਕਲਾਂ ਥਾਣੇ ਵਿੱਚ FIR ਨੰਬਰ 6 ਦਰਜ ਕੀਤੀ ਗਈ ਸੀ। FIR ਨੰਬਰ 6 ਸੰਨ 2018 ਐਨਡੀਪੀਐਸ ਦੇ ਅਧੀਨ ਧਾਰਾ 20, 21 , 25 , 29 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਵਿੱਚ ਅਮਨ ਸਿੰਘ ਨਿਹੰਗ ਨੂੰ ਸੈਕਸ਼ਨ 29 ਦੇ ਅਧੀਨ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਉਸ ਸਮੇਂ ਉਸਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਅਮਨ ਸਿੰਘ 2020 ਵਿੱਚ ਹਾਈ ਕੋਰਟ ਤੋਂ ਐਂਟੀਸਪੈਕਟਰੀ ਜ਼ਮਾਨਤ ਲੈ ਕੇ ਪੁਲਿਸ ਦੇ ਸਾਹਮਣੇ ਪੇਸ਼ ਹੋਇਆ ਸੀ। ਜਿਸਦੇ ਚੱਲਦੇ ਪੁਲਿਸ ਦੁਆਰਾ ਚਲਾਨ ਤਿਆਰ ਹੈ ਅਤੇ ਜਲਦੀ ਹੀ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲੇ
ਦੱਸ ਦਈਏ ਕਿ ਵੀਰਵਾਰ ਨੂੰ ਸਿੰਘੂ ਸਰਹੱਦ 'ਤੇ ਇੱਕ 35 ਸਾਲਾ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਨਿਹੰਗਾਂ (Nihangs killed man Singhu Border) 'ਤੇ ਕਤਲ ਦਾ ਆਰੋਪ ਲਾਇਆ ਗਿਆ ਸੀ। ਇਸ ਪੂਰੇ ਮਾਮਲੇ ਵਿੱਚ, ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ 'ਤੇ (Video viral man death on Singhu border) ਵਾਇਰਲ ਹੋ ਰਹੇ ਸਨ।
ਇੱਕ ਵੀਡੀਓ ਵਿੱਚ ਨਿਹੰਗ ਦਾਅਵਾ ਕਰ ਰਿਹਾ ਹੈ ਕਿ ਇਸ ਵਿਅਕਤੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਥੇ ਭੇਜਿਆ ਗਿਆ ਸੀ। ਜਿਸਨੇ ਵੀ ਇਸ ਨੂੰ ਭੇਜਿਆ ਸੀ ਉਸਨੂੰ ਪੂਰੀ ਸਿਖਲਾਈ ਦੇ ਨਾਲ ਭੇਜਿਆ ਸੀ। ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਇੱਥੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਨਿਹੰਗਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਉਸ ਵਿਅਕਤੀ ਨੂੰ ਫੜ ਲਿਆ। ਨਿਹੰਗ ਨੂੰ ਖਿੱਚ ਕੇ ਵਿਅਕਤੀ ਸਟੇਜ ਦੇ ਨੇੜੇ ਲੈ ਗਏ।
ਜਿੱਥੇ ਨਿਹੰਗਾਂ ਨੇ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ। ਉਸ ਆਦਮੀ ਤੋਂ ਪੁੱਛਿਆ ਗਿਆ ਕਿ ਉਸਨੂੰ ਕਿਸਨੇ ਭੇਜਿਆ, ਉਸਨੇ ਕਿੰਨੇ ਪੈਸੇ ਦਿੱਤੇ ਅਤੇ ਉਸਦੇ ਪਿੰਡ ਦਾ ਨਾਮ ਕੀ ਸੀ। ਦੱਸਿਆ ਗਿਆ ਹੈ ਕਿ ਇਸ ਦੌਰਾਨ ਨਿਹੰਗਾਂ ਨੇ ਵਿਅਕਤੀ ਦਾ ਹੱਥ ਗੁੱਟ ਤੋਂ ਕੱਟ ਦਿੱਤਾ। ਨਿਹੰਗਾਂ ਨੇ ਆਦਮੀ ਦੀ ਲੱਤ ਵੀ ਵੱ ਦਿੱਤੀ। ਵੀਡੀਓ ਵਿੱਚ ਨਿਹੰਗ ਵੀ ਇਹ ਦਾਅਵਾ ਕਰਦੇ ਹੋਏ ਸੁਣੇ ਗਏ ਹਨ।
ਇਹ ਵੀ ਪੜ੍ਹੋ:- ਪੰਜਾਬ ਸਰਕਾਰ ਨੇ ਕੀਤਾ SIT ਦਾ ਗਠਨ