ETV Bharat / state

ਸੱਤਵੀਂ ਪਾਸ ਨੌਜਵਾਨ ਨੇ ਕਬਾੜ 'ਚੋਂ ਸਾਮਾਨ ਇਕੱਠਾ ਕਰਕੇ ਬਣਾਇਆ ਟਰੈਕਟਰ - barnala youth made a tracter latest news

ਬਰਨਾਲਾ ਨੇ ਰਹਿਣ ਵਾਲੇ ਜਗਵਿੰਦਰ ਸਿੰਘ ਨੇ ਕਬਾੜ ਵਿੱਚੋ ਸਮਾਨ ਇੱਕਠਾ ਕਰਕੇ ਟਰੈਕਟਰ ਬਣਾਇਆ ਹੈ। ਇਹ ਟਰੈਕਟਰ ਖੇਤੀ ਦੇ ਹਰ ਤਰ੍ਹਾਂ ਦਾ ਕੰਮ ਕਰਦਾ ਹੈ ਅਤੇ ਟਰਾਲੀ ਵਿੱਚ 40 ਇੱਕ ਕੁਵਿੰਟਲ ਤੱਕ ਭਾਰ ਖਿੱਚ ਸਕਦਾ ਹੈ।

ਜਗਵਿੰਦਰ ਸਿੰਘ
ਜਗਵਿੰਦਰ ਸਿੰਘ
author img

By

Published : Dec 9, 2019, 8:04 PM IST

ਬਰਨਾਲਾ: ਮਿਹਨਤ ਮੇਰੀ ਰਹਿਮਤ ਤੇਰੀ ਇਹ ਲਿਖਿਆ ਤਾਂ ਆਪਾ ਹਰ ਕਿਤੇ ਦੇਖਿਆ ਹੋਵੇਗਾ ਪਰ ਜੇ ਇਸ ਤੇ ਅਮਲ ਕੀਤਾ ਜਾਵੇ ਤਾ ਇਹ ਸੱਚ ਹੋ ਨਿਬੜਦਾ ਹੈ। ਅਜਿਹਾ ਹੀ ਕਰ ਵਿਖਾਇਆ ਬਰਨਾਲਾ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਨੇ। ਜਗਵਿੰਦਰ ਸਿੰਘ ਨੇ ਕਬਾੜ ਵਿੱਚੋ ਸਮਾਨ ਇੱਕਠਾ ਕਰਕੇ ਟਰੈਕਟਰ ਬਣਾਇਆ ਹੈ।

ਬਰਨਾਲਾ ਦੇ ਇਸ ਸਕੂਟਰ ਮਕੈਨਿਕ ਜਗਵਿੰਦਰ ਸਿੰਘ ਵੱਲੋਂ ਆਪਣੇ ਦਮ 'ਤੇ ਬਣਾਏ ਗਏ ਇਸ ਮਿੰਨੀ ਟਰੈਕਟਰ ਦੀ ਪੂਰੇ ਸ਼ਹਿਰ ਵਿੱਚ ਖੂਬ ਚਰਚਾ ਚੱਲ ਰਹੀ ਹੈ। ਇਹ ਟਰੈਕਟਰ ਖੇਤੀ ਦੇ ਹਰ ਤਰ੍ਹਾਂ ਦਾ ਕੰਮ ਕਰਦਾ ਹੈ ਅਤੇ ਟਰਾਲੀ ਵਿੱਚ 40 ਇੱਕ ਕੁਵਿੰਟਲ ਤੱਕ ਭਾਰ ਖਿੱਚ ਸਕਦਾ ਹੈ।

ਵੇਖੋ ਵੀਡੀਓ

ਜਗਵਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਟਰੈਕਟਰ ਬਣਾਉਣ ਦਾ ਸ਼ੌਕ ਹੈ ਅਤੇ ਉਹ ਬਚਪਨ ਵਿੱਚ ਲੱਕੜੀ ਦੇ ਟਰੈਕਟਰ ਨਾਲ ਖੇਡਦਾ ਹੁੰਦਾ ਸੀ। ਇਸੇ ਦੇ ਚੱਲਦਿਆਂ ਉਸ ਨੇ ਬੱਚਿਆਂ ਨੂੰ ਵੀ ਇੱਕ ਲੱਕੜ ਦਾ ਟਰੈਕਟਰ ਬਣਾ ਕੇ ਦਿੱਤਾ ਸੀ। ਇਸ ਦੇ ਬਾਅਦ ਉਸ ਦੇ ਮਨ ਵਿੱਚ ਖ਼ਿਆਲ ਆਇਆ ਕਿ ਉਹ ਆਪਣੇ ਬੱਚਿਆਂ ਲਈ ਇੱਕ ਚੱਲਣ ਵਾਲਾ ਛੋਟਾ ਟਰੈਕਟਰ ਬਣਾ ਕੇ ਦੇਵੇ, ਜਿਸ ਦੇ ਬਾਅਦ ਉਹ ਇਸ ਮਿੰਨੀ ਟਰੈਕਟਰ ਨੂੰ ਬਣਾਉਣ ਵਿੱਚ ਜੁਟ ਗਿਆ। ਕਿਉਂਕਿ ਉਹ ਇਕ ਸਕੂਟਰ ਮਕੈਨਿਕ ਹੈ, ਇਸ ਲਈ ਉਹ ਦੁਕਾਨ ਦੇ ਸਮੇਂ ਦੇ ਬਾਅਦ ਇਹ ਮਿੰਨੀ ਟਰੈਕਟਰ ਬਣਾਉਣ ਵਿੱਚ ਸਮਾਂ ਦੇਣ ਲੱਗਿਆ। ਪੰਜ ਮਹੀਨਿਆਂ ਦੀ ਸਖ਼ਤ ਮਿਹਨਤ ਦੇ ਬਾਅਦ ਇਹ ਮਿੰਨੀ ਟਰੈਕਟਰ ਤਿਆਰ ਹੋ ਗਿਆ।

ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਿੰਨੀ ਟਰੈਕਟਰ ਨੂੰ ਬਣਾਉਣ ਲਈ ਸਾਰਾ ਸਾਮਾਨ ਕਬਾੜ ਤੋਂ ਇਕੱਠਾ ਕੀਤਾ ਗਿਆ ਹੈ ਅਤੇ ਇਸ ਨੂੰ ਬਣਾਉਣ ਵਿੱਚ 70 ਤੋਂ 80 ਹਜ਼ਾਰ ਰੁਪਏ ਖਰਚ ਆਇਆ ਹੈ।
ਉਸ ਨੇ ਦੱਸਿਆ ਕਿ ਘਰ ਵਾਲੇ ਟਰੈਕਟਰ ਬਣਾ ਕੇ ਉਸ ਨੂੰ ਬਹੁਤ ਸਕੂਨ ਅਤੇ ਖੁਸ਼ੀ ਮਿਲੀ ਹੈ। ਉਸ ਨੇ ਦੱਸਿਆ ਕਿ ਇਹ ਮਿਨੀ ਟਰੈਕਟਰ ਵੱਡੇ ਟਰੈਕਟਰਾਂ ਦੀ ਤਰ੍ਹਾਂ ਖੇਤੀ ਦੇ ਹਰ ਤਰ੍ਹਾਂ ਦਾ ਕੰਮ ਕਰਨ ਵਿੱਚ ਸਹਾਈ ਹੋਵੇਗਾ। ਟਰੈਕਟਰ 40 ਕੁਇੰਟਲ ਤੱਕ ਦਾ ਭਾਰ ਟਰਾਲੀ ਵਿੱਚ ਖਿੱਚ ਸਕਦਾ ਹੈ ਅਤੇ 32 ਤੋਂ 35 ਕਿਲੋਮੀਟਰ ਪ੍ਰਤੀ ਲੀਟਰ ਇਸ ਦੀ ਐਵਰੇਜ ਹੈ। ਇਸ ਮਿੰਨੀ ਟਰੈਕਟਰ ਵਿੱਚ ਥ੍ਰੀ ਵੀਲਰ ਦਾ ਤੀਜਾ ਲਗਾਇਆ ਗਿਆ ਹੈ ਅਤੇ ਬਾਕੀ ਸਾਮਾਨ ਕਬਾੜ ਵਿੱਚੋਂ ਇਕੱਠਾ ਕਰ ਕੇ ਲਗਾਇਆ ਗਿਆ ਹੈ।

ਇਸ ਮਿੰਨੀ ਟਰੈਕਟਰ ਵਿੱਚ ਕਾਰ ਦੀ ਤਰ੍ਹਾਂ ਪਾਵਰ ਸਟੇਰਿੰਗ ਹੈ ਅਤੇ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਮਿੰਨੀ ਟਰੈਕਟਰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਨੂੰ ਉਨ੍ਹਾਂ ਇਕੱਲੇ ਨੇ ਹੀ ਬਣਾਇਆ ਹੈ ਅਤੇ ਇਸ ਨੂੰ ਹੋਰ ਪਾਵਰਫੁੱਲ ਬਣਾਉਣ ਲਈ ਯਤਨ ਕਰ ਰਹੇ ਹਨ। ਜੇਕਰ ਕੋਈ ਕੰਪਨੀ ਜਾਂ ਕੋਈ ਵਿਅਕਤੀ ਉਨ੍ਹਾਂ ਤੋਂ ਟਰੈਕਟਰ ਬਣਾਉਣ ਦੀ ਮੰਗ ਕਰੇਗਾ ਤਾਂ ਉਹ ਖੁਸ਼ੀ ਖੁਸ਼ੀ ਇਹ ਟਰੈਕਟਰ ਬਣਾ ਕੇ ਦੇਣਗੇ।

ਇਹ ਵੀ ਪੜੋ: ਦਿੱਲੀ ਦੇ ਵਧੇ ਪ੍ਰਦੂਸ਼ਣ ਲਈ ਹੁਣ ਕੌਣ ਜ਼ਿੰਮੇਵਾਰ ?

ਇਨਸਾਨ ਦਾ ਜਜ਼ਬਾ ਉਸ ਨੂੰ ਬੁਲੰਦੀ ਤੇ ਲਿਜਾਣ ਲਈ ਪ੍ਰੇਰਿਤ ਕਰਦਾ ਹੈ, ਜਿਸ ਦੀ ਉਦਾਹਰਨ ਬਰਨਾਲਾ ਦਾ ਸਿਰਫ ਸੱਤਵੀਂ ਪਾਸ ਜਗਵਿੰਦਰ ਸਿੰਘ ਬਣਿਆ ਹੈ। ਇਸ ਸੱਤਵੀਂ ਪਾਸ ਮਕੈਨਿਕ ਨੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੌਜਵਾਨ ਨੂੰ ਵਿੱਤੀ ਮਦਦ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰੇ।

Intro:ਬਰਨਾਲਾ।

ਇਨਸਾਨ ਜੇਕਰ ਕੁਝ ਕਰਨ ਦਾ ਇਰਾਦਾ ਬਣਾ ਲਵੇ ਤਾਂ ਭਗਵਾਨ ਵੀ ਉਸ ਦਾ ਸਾਥ ਦਿੰਦਾ ਹੈ। ਬਰਨਾਲਾ ਵਿੱਚ ਵੀ ਅਜਿਹਾ ਕੁੱਝ ਇੱਕ ਸੱਤਵੀ ਪਾਸ ਸਕੂਟਰ ਮਕੈਨਿਕ ਨੇ ਕਰ ਦਿਖਾਇਆ ਹੈ। ਜਿੱਥੇ ਇਕ ਮਕੈਨਿਕ ਨੇ ਇੱਕ ਮਿੰਨੀ ਟਰੈਕਟਰ ਬਣਾਇਆ ਹੈ।
ਬਰਨਾਲਾ ਦੇ ਇਸ ਸਕੂਟਰ ਮਕੈਨਿਕ ਜਗਵਿੰਦਰ ਸਿੰਘ ਵਲੋਂ ਆਪਣੇ ਦਮ 'ਤੇ ਬਣਾਏ ਗਏ ਇਸ ਮਿੰਨੀ ਟਰੈਕਟਰ ਦੀ ਪੂਰੇ ਸ਼ਹਿਰ ਵਿੱਚ ਖੂਬ ਚਰਚਾ ਚੱਲ ਰਹੀ ਹੈ। ਇਹ ਟਰੈਕਟਰ ਖੇਤੀ ਦੇ ਹਰ ਤਰ੍ਹਾਂ ਦਾ ਕੰਮ ਕਰਦਾ ਹੈ ਅਤੇ ਟਰਾਲੀ ਵਿੱਚ 40 ਇੱਕ ਕੁਵਿੰਟਲ ਤੱਕ ਭਾਰ ਖਿੱਚ ਸਕਦਾ ਹੈ।
Body:38ਸਾਲਾ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਟਰੈਕਟਰ ਬਣਾਉਣ ਦਾ ਸ਼ੌਕ ਹੈ ਅਤੇ ਉਹ ਬਚਪਨ ਵਿੱਚ ਲੱਕੜੀ ਦੇ ਟਰੈਕਟਰ ਨਾਲ ਖੇਡਦਾ ਹੁੰਦਾ ਸੀ। ਇਸੇ ਦੇ ਚੱਲਦਿਆਂ ਉਸ ਨੇ ਬੱਚਿਆਂ ਨੂੰ ਵੀ ਇੱਕ ਲੱਕੜ ਦਾ ਟਰੈਕਟਰ ਬਣਾ ਕੇ ਦਿੱਤਾ ਸੀ। ਇਸ ਦੇ ਬਾਅਦ ਉਸ ਦੇ ਮਨ ਵਿੱਚ ਖ਼ਿਆਲ ਆਇਆ ਕਿ ਉਹ ਆਪਣੇ ਬੱਚਿਆਂ ਲਈ ਇੱਕ ਚੱਲਣ ਵਾਲਾ ਛੋਟਾ ਟਰੈਕਟਰ ਬਣਾ ਕੇ ਦੇਵੇ, ਜਿਸ ਦੇ ਬਾਅਦ ਉਹ ਇਸ ਮਿੰਨੀ ਟਰੈਕਟਰ ਨੂੰ ਬਣਾਉਣ ਵਿੱਚ ਜੁਟ ਗਿਆ। ਕਿਉਂਕਿ ਉਹ ਇਕ ਸਕੂਟਰ ਮਕੈਨਿਕ ਹੈ, ਇਸ ਲਈ ਉਹ ਦੁਕਾਨ ਦੇ ਸਮੇਂ ਦੇ ਬਾਅਦ ਇਹ ਮਿੰਨੀ ਟਰੈਕਟਰ ਬਣਾਉਣ ਵਿੱਚ ਸਮਾਂ ਦੇਣ ਲੱਗਿਆ। ਪੰਜ ਮਹੀਨਿਆਂ ਦੀ ਸਖ਼ਤ ਮਿਹਨਤ ਦੇ ਬਾਅਦ ਇਹ ਮਿੰਨੀ ਟਰੈਕਟਰ ਤਿਆਰ ਹੋ ਗਿਆ।
ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਿੰਨੀ ਟਰੈਕਟਰ ਨੂੰ ਬਣਾਉਣ ਲਈ ਸਾਰਾ ਸਾਮਾਨ ਕਬਾੜ ਤੋਂ ਇਕੱਠਾ ਕੀਤਾ ਗਿਆ ਹੈ ਅਤੇ ਇਸ ਨੂੰ ਬਣਾਉਣ ਵਿੱਚ 70 ਤੋਂ 80 ਹਜ਼ਾਰ ਰੁਪਏ ਖਰਚ ਆਇਆ ਹੈ। ਉਸ ਨੇ ਦੱਸਿਆ ਕਿ ਘਰ ਵਾਲੇ ਟਰੈਕਟਰ ਬਣਾ ਕੇ ਉਸ ਨੂੰ ਬਹੁਤ ਸਕੂਨ ਅਤੇ ਖੁਸ਼ੀ ਮਿਲੀ ਹੈ। ਉਸ ਨੇ ਦੱਸਿਆ ਕਿ ਇਹ ਮਿਨੀ ਟ੍ਰੇਕਟਰ ਵੱਡੇ ਟਰੈਕਟਰਾਂ ਦੀ ਤਰ੍ਹਾਂ ਖੇਤੀ ਦੇ ਹਰ ਤਰ੍ਹਾਂ ਦਾ ਕੰਮ ਕਰਨ ਵਿੱਚ ਸਹਾਈ ਹੋਵੇਗਾ। ਟਰੈਕਟਰ 40 ਕੁਇੰਟਲ ਤੱਕ ਦਾ ਭਾਰ ਟਰਾਲੀ ਵਿੱਚ ਖਿੱਚ ਸਕਦਾ ਹੈ ਅਤੇ 32 ਤੋਂ 35 ਕਿਲੋਮੀਟਰ ਪ੍ਰਤੀ ਲੀਟਰ ਇਸ ਦੀ ਐਵਰੇਜ ਹੈ। ਇਸ ਮਿੰਨੀ ਟਰੈਕਟਰ ਵਿੱਚ ਥ੍ਰੀ ਵੀਲਰ ਦਾ ਤੀਜਾ ਲਗਾਇਆ ਗਿਆ ਹੈ ਅਤੇ ਬਾਕੀ ਸਾਮਾਨ ਕਬਾੜ ਵਿੱਚੋਂ ਇਕੱਠਾ ਕਰ ਕੇ ਲਗਾਇਆ ਗਿਆ ਹੈ। ਇਸ ਮਿੰਨੀ ਟਰੈਕਟਰ ਵਿੱਚ ਕਾਰ ਦੀ ਤਰ੍ਹਾਂ ਪਾਵਰ ਸਟੇਰਿੰਗ ਹੈ ਅਤੇ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਮਿੰਨੀ ਟਰੈਕਟਰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਜਗਵਿੰਦਰ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਨੂੰ ਉਨ੍ਹਾਂ ਇਕੱਲੇ ਨੇ ਹੀ ਬਣਾਇਆ ਹੈ ਅਤੇ ਇਸ ਨੂੰ ਹੋਰ ਪਾਵਰਫੁੱਲ ਬਣਾਉਣ ਲਈ ਯਤਨ ਕਰ ਰਹੇ ਹਨ। ਜੇਕਰ ਕੋਈ ਕੰਪਨੀ ਜਾਂ ਕੋਈ ਵਿਅਕਤੀ ਉਨ੍ਹਾਂ ਤੋਂ ਟਰੈਕਟਰ ਬਣਾਉਣ ਦੀ ਮੰਗ ਕਰੇਗਾ ਤਾਂ ਉਹ ਖੁਸ਼ੀ ਖੁਸ਼ੀ ਇਹ ਟਰੈਕਟਰ ਬਣਾ ਕੇ ਦੇਣਗੇ।

BYTE - ਜਗਵਿੰਦਰ ਸਿੰਘ ਮਿੰਨੀ ਟਰੈਕਟਰ ਬਣਾਉਣ ਵਾਲਾ ਮਕੈਨਿਕ

Conclusion:ਇਨਸਾਨ ਦਾ ਜਜ਼ਬਾ ਉਸ ਨੂੰ ਬੁਲੰਦੀ ਤੇ ਲਿਜਾਣ ਲਈ ਪ੍ਰੇਰਿਤ ਕਰਦਾ ਹੈ, ਜਿਸ ਦੀ ਉਦਾਹਰਨ ਬਰਨਾਲਾ ਦਾ ਸਿਰਫ ਸੱਤਵੀਂ ਪਾਸ ਜਗਵਿੰਦਰ ਸਿੰਘ ਬਣਿਆ ਹੈ। ਇਸ ਸੱਤਵੀਂ ਪਾਸ ਮਕੈਨਿਕ ਨੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੌਜਵਾਨ ਨੂੰ ਵਿੱਤੀ ਮਦਦ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰੇ।

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2025 Ushodaya Enterprises Pvt. Ltd., All Rights Reserved.