ਬਰਨਾਲਾ: ਸ਼ਹਿਰ ’ਚ 2 ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਮਰਨ ਵਾਲੇ 23 ਸਾਲ ਦੇ ਨੌਜਵਾਨ ਦੀਆਂ ਅਸਥੀਆਂ ਵਿੱਚ ਕੈਂਚੀ ਮਿਲੀ ਹੈ। ਜਿਸ ਕਰਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ’ਚ ਹੜਕੰਪ ਮੱਚ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਨੌਜਵਾਨ ਲੁਧਿਆਣਾ ਦੇ ਸੀਐਮਸੀ ਵਿਖੇ ਦਾਖ਼ਲ ਸੀ, ਜਿੱਥੇ ਉਸਦਾ ਆਪਰੇਸ਼ਨ ਹੋ ਰਿਹਾ ਸੀ ਅਤੇ ਆਪਰੇਸ਼ਨ ਦੌਰਾਨ ਹੀ ਉਸਦੀ ਮੌਤ ਹੋ ਗਈ। ਉਹਨਾਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਨਿਰਪੱਖ ਜਾਂਚ ਕਰਕੇ ਸੀਐਮਸੀ ਹਸਪਤਾਲ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਕੈਪਟਨ ਨੇ ਆੜ੍ਹਤੀਆਂ ਲਈ ਜਾਰੀ ਕੀਤੀ 151.45 ਕਰੋੜ ਰੁਪਏ ਦੀ ਬਕਾਇਆ ਰਾਸ਼ੀ
ਮ੍ਰਿਤਕ ਨੌਜਵਾਨ ਦੇ ਮਾਮੇ ਯੋਗਰਾਜ ਅਤੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਭਾਣਜੇ ਦੇ ਢਿੱਡ ਵਿੱਚ 11 ਤਾਰੀਖ ਨੂੰ ਦਰਦ ਹੋਇਆ। ਜਿਸਦੇ ਬਾਅਦ ਉਹ ਉਸਨੂੰ ਬਰਨਾਲੇ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਲੈ ਕੇ ਗਏ। ਜਿੱਥੋਂ ਉਸਨੂੰ ਲੁਧਿਆਣਾ ਸੀਐਮਸੀ ਰੈਫ਼ਰ ਕਰ ਦਿੱਤਾ ਗਿਆ। ਸੀਐਮਸੀ ਲੁਧਿਆਣਾ ਵਿੱਚ ਉਨਾਂ ਦੇ ਭਾਣਜੇ ਦਾ ਇਲਾਜ਼ ਸ਼ੁਰੂ ਹੋਣ ਦੇ ਬਾਅਦ ਡਾਕਟਰਾਂ ਨੇ ਕਿਹਾ ਕਿ ਨੌਜਵਾਨ ਦਾ ਆਪਰੇਸ਼ਨ ਕਰਨਾ ਪਵੇਗਾ। ਜਿਸਦੇ ਬਾਅਦ ਉਨਾਂ ਨੇ ਡਾਕਟਰਾਂ ਨੂੰ ਆਪਰੇਸ਼ਨ ਕਰਨ ਦੀ ਸਹਿਮਤੀ ਦੇ ਦਿੱਤੀ।
ਉਨਾਂ ਦੱਸਿਆ ਕਿ ਆਪਰੇਸ਼ਨ ਕਰਨ ਦੇ ਬਾਅਦ ਡਾਕਟਰਾਂ ਨੇ ਉਨਾਂ ਨੂੰ ਕਿਹਾ ਕਿ ਉਨਾਂ ਦੇ ਭਾਣਜੇ ਦਾ ਬਲਡ ਪ੍ਰੈਸ਼ਰ ਲੋਅ ਹੋ ਚੁੱਕਿਆ ਹੈ, ਜਿਸਦੇ ਬਾਅਦ ਉਹ ਆਪਣੇ ਭਾਣਜੇ ਲਈ ਟੀਕਾ ਵੀ ਲੈ ਕੇ ਆਏ। ਕੁੱਝ ਸਮਾਂ ਬਾਅਦ ਡਾਕਟਰਾਂ ਨੇ ਆਕੇ ਉਨਾਂ ਨੂੰ ਭਾਣਜੇ ਦੀ ਮੌਤ ਦੀ ਖ਼ਬਰ ਸੁਣਾ ਦਿੱਤੀ। ਉਹਨਾਂ ਦੱਸਿਆ ਕਿ ਉਹ ਆਪਣੇ ਭਾਣਜੇ ਦਾ ਅੰਤਮ ਸੰਸਕਾਰ ਕਰਨ ਦੇ ਬਾਅਦ ਅੱਜ ਜਦੋਂ ਉਹ ਅਸਥੀਆਂ ਇਕੱਠੀਆਂ ਕਰ ਰਹੇ ਸਨ, ਉਦੋਂ ਉਨਾਂ ਨੂੰ ਅਸਥੀਆਂ ਵਿੱਚ ਡਾਕਟਰਾਂ ਦੇ ਵੱਲੋਂ ਇਸਤੇਮਾਲ ਵਿੱਚ ਆਉਣ ਵਾਲੀ ਕੈਂਚੀ ਮਿਲੀ ਹੈ। ਉਹਨਾਂ ਸੀਐਮਸੀ ਲੁਧਿਆਣਾ ਦੇ ਡਾਕਟਰਾਂ ਉੱਤੇ ਠੀਕ ਇਲਾਜ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਇਸ ਸਾਰੇ ਮਾਮਲੇ ਦੀ ਪੰਜਾਬ ਸਰਕਾਰ ਤੋਂ ਨਿਰਪੱਖ ਜਾਂਚ ਕਰਕੇ ਸਬੰਧਤ ਹਸਪਤਾਲ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਪਿੰਡ ਟੱਲੇਵਾਲ ਵਿਖੇ ਗੁਰਦੁਆਰਾ ਸਾਹਿਬ ’ਚ ਅਗਨ ਭੇਟ ਹੋਏ ਸਰੂਪ