ETV Bharat / state

ਸੰਗਰੂਰ ਜ਼ਿਮਨੀ ਚੋਣ: ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਤੇ ਬਾਦਲਾਂ ਖ਼ਿਲਾਫ਼ ਕੱਢੀ ਜੰਮਕੇ ਭੜਾਸ ! - ਸਿਮਰਨਜੀਤ ਮਾਨ ਤੇ ਬਾਦਲਾਂ ਖ਼ਿਲਾਫ਼ ਕੱਢੀ ਜੰਮਕੇ ਭੜਾਸ

ਸੰਗਰੂਰ ਜ਼ਿਮਨੀ ਚੋਣ ਨੂੰ ਲੈਕੇ ਸਿਆਸਤ ਭਖ ਚੁੱਕੀ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਪਾਰਟੀ ਉਮੀਦਵਾਰ ਦਲਬੀਰ ਗੋਲਡੀ ਦੇ ਹੱਕ ਵਿੱਚ ਬਰਨਾਲਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਗਈ।

ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਤੇ ਬਾਦਲਾਂ ਖ਼ਿਲਾਫ਼ ਕੱਢੀ ਜੰਮਕੇ ਭੜਾਸ

author img

By

Published : Jun 12, 2022, 7:37 PM IST

ਬਰਨਾਲਾ: ਸੰਗਰੂਰ ਲੋਕ ਸਭਾ ਦੀਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਪ੍ਰਚਾਰ ਲਈ ਬਰਨਾਲਾ ਪੁੱਜੇ। ਇਸ ਦਰਮਿਆਨ ਰਾਜਾ ਵੜਿੰਗ ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਉੱਪਰ ਸਵਾਲ ਚੁੱਕਦਿਆਂ ਉਨ੍ਹਾਂ ਉੱਪਰ ਪੰਜਾਬ ਵਿੱਚ ਫਿਰਕੂ ਮਾਹੌਲ ਸਿਰਜਣ ਦੇ ਇਲਜ਼ਾਮ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਬੜੀ ਮੁਸ਼ਕਿਲ ਨਾਲ ਕਾਲੇ ਦੌਰ ਤੋਂ ਬਾਹਰ ਆਇਆ ਹੈ। ਇਸ ਵੇਲੇ ਸਾਡੇ ਵਿਰੋਧੀ ਉਮੀਦਵਾਰ ਪੰਜਾਬ ਨੂੰ ਮੁੜ ਉਸ ਦੌਰ ਵਿੱਚ ਲਿਜਾਣਾ ਚਾਹੁੰਦੇ ਹਨ।

ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਤੇ ਬਾਦਲਾਂ ਖ਼ਿਲਾਫ਼ ਕੱਢੀ ਜੰਮਕੇ ਭੜਾਸ

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ’ਤੇ ਤੰਜ ਕਸਦਿਆਂ ਕਿਹਾ ਕਿ ਉਹਨਾਂ ਦੀ ਸੋਚ ਹੀ ਪੰਜਾਬ ਨੂੰ ਵੰਡਣ ਵਾਲੀ ਹੈ। ਸਿਮਰਨਜੀਤ ਸਿੰਘ ਮਾਨ ਨੂੰ 1989 ਵੇਲੇ ਜੇਲ੍ਹ ਵਿੱਚ ਬੈਠਿਆਂ ਨੂੰ ਹੀ ਲੋਕਾਂ ਨੇ ਜਿੱਤਾ ਦਿੱਤਾ ਸੀ। ਕਈ ਚੋਣਾਂ ਲੜਨ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਸੰਗਰੂਰ ਵਿੱਚ ਆਪਣਾ ਘਰ ਨਹੀਂ ਬਣਾ ਸਕੇ ਅਤੇ ਅਜੇ ਵੀ ਪਟਿਆਲਾ ਅਤੇ ਚੰਡੀਗੜ੍ਹ ਹੀ ਰਹਿੰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦੀ ਸੋਚ ਪੰਜਾਬ ਦੇ ਭਲੇ ਵਾਲੇ ਨਹੀਂ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਹਨ।

ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਟਿਕਟ ਦਿੱਤੀ ਹੈ ਅਤੇ ਚੋਣ ਪ੍ਰਚਾਰ ਵਿੱਚ ਰਾਜੋਆਣਾ ਦੀ ਜੇਲ੍ਹ ਵਿੱਚ ਬੰਦ ਵਾਲੀ ਫ਼ੋਟੋ ਲਗਾਈ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਅਕਾਲੀ ਦਲ ਕੀ ਸੁਨੇਹਾ ਦੇਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਬੜੀ ਜੱਦੋ ਜ਼ਹਿਦ ਬਾਅਦ ਸ਼ਾਂਤੀ ਮਿਲੀ ਹੈ। ਕਾਲੇ ਦੌਰ ਵੇਲੇ ਲੋਕ ਬੜੇ ਸਹਿਮੇ ਰਹਿੰਦੇ ਰਹੇ ਹਨ। ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਕੋਈ ਗੋਲੀ ਮਾਰ ਦੇਵੇ। ਮੰਡੀਆਂ ਵਿੱਚ ਸ਼ਾਮ ਨੂੰ ਪੰਜ ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਸਨ।

ਉਨ੍ਹਾਂ ਕਿਹਾ ਕਿ ਅਜਿਹੇ ਦੌਰ ਵਿੱਚ 1992 ਵਿੱਚ ਕਾਂਗਰਸ ਨੇ ਚੋਣ ਲੜੀ ਅਤੇ ਜਿੱਤੀ। ਮੁੱਖ ਮੰਤਰੀ ਬੇਅੰਤ ਸਿੰਘ ਨੇ ਆਪਣੀ ਜਾਨ ਦੇ ਕੇ ਪੰਜਾਬ ਨੂੰ ਕਾਲੇ ਦੌਰ ਵਿੱਚੋਂ ਬਾਹਰ ਕੱਢਿਆ ਹੈ ਅਤੇ ਹੁਣ ਇਹ ਲੋਕ ਮੁੜ ਪੰਜਾਬ ਨੂੰ ਅਜਿਹੇ ਮਾਹੌਲ ਵਿੱਚ ਧੱਕਣਾ ਚਾਹੁੰਦੇ ਹਨ। ਜਿਸ ਕਰਕੇ ਸੰਗਰੂਰ ਦੇ ਲੋਕਾਂ ਨੂੰ ਸੁਚੇਤ ਰਹਿ ਕੇ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ ਵਾਲੀ ਕਾਂਗਰਸ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ: ਦਿੱਲੀ ਅਤੇ ਪੰਜਾਬ ਪੁਲਿਸ 'ਚ ਤਾਲਮੇਲ ਦੀ ਕਮੀ, 15ਵਾਂ ਦਿਨ ‘ਇਨਸਾਫ਼’ ਬਾਕੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.