ETV Bharat / state

ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਘਰਾਂ ਦੇ ਹਿਲਾਏ ਬਜਟ - ਵੱਧ ਰਹੀ ਮਹਿੰਗਾਈ

ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਕਰਕੇ ਉਨ੍ਹਾਂ ਦਾ ਕਾਰੋਬਾਰ ਠੱਪ ਰਿਹਾ। ਹੁਣ ਜਦੋਂ ਲੌਕਡਾਊਨ ਖ਼ਤਮ ਹੋਇਆ ਤਾਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋ ਗਿਆ। ਜਿਸ ਕਾਰਨ ਮਹਿੰਗਾਈ ਦੀ ਦਰ ਵਧ ਗਈ। ਮਾਲ ਗੱਡੀਆਂ ਬੰਦ ਹੋਣ ਕਾਰਨ ਸਾਰੀਆਂ ਜ਼ਰੂਰੀ ਵਸਤੂਆਂ ਸੜਕੀ ਆਵਾਜਾਈ ਰਾਹੀਂ ਲਿਆਂਦੀਆਂ ਜਾ ਰਹੀਆਂ ਹਨ ਜਿਸ ਕਾਰਨ ਟਰਾਂਸਪੋਰਟ ਖਰਚੇ ਵਧਦੇ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਵਸਤੂਆਂ ਦੇ ਰੇਟਾਂ 'ਤੇ ਪਿਆ ਹੈ।

ਫ਼ੋਟੋ
ਫ਼ੋਟੋ
author img

By

Published : Nov 9, 2020, 7:48 PM IST

ਬਰਨਾਲਾ: ਕੋਰੋਨਾ ਕਰਨ ਲੱਗੇ ਲੌਕਡਾਊਨ ਤੋਂ ਬਾਅਦ ਕਿਸਾਨੀ ਸੰਘਰਸ਼ ਕਾਰਨ ਪੰਜਾਬ ਵਿੱਚ ਲਗਾਤਾਰ ਮਹਿੰਗਾਈ ਦੀ ਦਰ ਵਧਦੀ ਜਾ ਰਹੀ ਹੈ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਦੇ ਰੇਟਾਂ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ। ਜਿਸ ਕਾਰਨ ਆਮ ਜਨਤਾ ਦੇ ਘਰੇਲੂ ਖ਼ਰਚਿਆਂ ਦਾ ਬਜਟ ਹਿੱਲ ਗਿਆ ਹੈ। ਕੋਰੋਨਾ ਕਾਰਨ ਦੁਕਾਨਦਾਰੀ ਅਤੇ ਵਪਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਉਂ ਹੀ ਲੌਕਡਾਊਨ ਖੁੱਲ੍ਹਿਆ ਤਾਂ ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਸ਼ੁਰੂ ਹੋ ਗਿਆ। ਜਿਸ ਨਾਲ ਵਪਾਰ ਤੇ ਮੁੜ ਮਾੜਾ ਅਸਰ ਪੈ ਰਿਹਾ ਹੈ।

ਪੰਜਾਬ ਵਿੱਚ ਮਾਲ ਗੱਡੀਆਂ ਕਈ ਦਿਨਾਂ ਤੋਂ ਬੰਦ ਹਨ। ਇਸ ਦਾ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਤੇ ਅਸਰ ਪੈ ਰਿਹਾ ਹੈ। ਜ਼ਰੂਰੀ ਵਸਤੂਆਂ ਦਾਲਾਂ, ਖੰਡ, ਤੇਲ, ਘਿਓ ਦੇ ਰੇਟ ਪਹਿਲਾਂ ਨਾਲੋਂ ਵਧ ਗਏ ਹਨ। ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਜੇਬਾਂ ਨੂੰ ਚੰਗਾ ਤੜਕਾ ਲਗਾਇਆ ਹੈ। ਇਸ ਦਾ ਅਸਰ ਹੁਣ ਦੀਵਾਲੀ ਦੇ ਤਿਉਹਾਰ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਦੁਕਾਨਦਾਰਾਂ ਅਨੁਸਾਰ ਇਸ ਵਾਰ ਦੀ ਦੀਵਾਲੀ ਮੰਦੀ ਹੀ ਰਹੇਗੀ ਕਿਉਂਕਿ ਮਹਿੰਗਾਈ ਕਾਰਨ ਗਾਹਕਾਂ ਦੀ ਗਿਣਤੀ ਨਾਂ ਮਾਤਰ ਹੈ। ਜਦੋਂ ਕਿ ਆਮ ਲੋਕ ਵੀ ਵਧ ਰਹੀ ਮਹਿੰਗਾਈ ਤੋਂ ਦੁਖੀ ਦਿਖਾਈ ਦੇ ਰਹੇ ਹਨ।

ਵੇਖੋ ਵੀਡੀਓ

ਇਸ ਸਬੰਧੀ ਗੱਲਬਾਤ ਕਰਦਿਆਂ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਕਰਕੇ ਉਨ੍ਹਾਂ ਦਾ ਕਾਰੋਬਾਰ ਠੱਪ ਰਿਹਾ। ਹੁਣ ਜਦੋਂ ਲੌਕਡਾਊਨ ਖ਼ਤਮ ਹੋਇਆ ਤਾਂ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋ ਗਿਆ। ਜਿਸ ਕਾਰਨ ਮਹਿੰਗਾਈ ਦੀ ਦਰ ਵਧ ਗਈ। ਮਾਲ ਗੱਡੀਆਂ ਬੰਦ ਹੋਣ ਕਾਰਨ ਸਾਰੀਆਂ ਜ਼ਰੂਰੀ ਵਸਤੂਆਂ ਸੜਕੀ ਆਵਾਜਾਈ ਰਾਹੀਂ ਲਿਆਂਦੀਆਂ ਜਾ ਰਹੀਆਂ ਹਨ ਜਿਸ ਕਾਰਨ ਟਰਾਂਸਪੋਰਟ ਖਰਚੇ ਵਧਦੇ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਵਸਤੂਆਂ ਦੇ ਰੇਟਾਂ 'ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ ਦੇ ਮੁਕਾਬਲੇ ਮੌਜੂਦਾ ਸਮੇਂ ਘਿਓ, ਖੰਡ, ਤੇਲ, ਦਾਲਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਹਿੰਗਾਈ ਦਰ ਵਧਣ ਨਾਲ ਗਾਹਕਾਂ ਦੀ ਗਿਣਤੀ ਘਟਣ ਲੱਗ ਗਈ ਹੈ। ਲਗਾਤਾਰ ਕਾਰੋਬਾਰ ਮੰਦੀ ਦੀ ਮਾਰ ਹੇਠ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹੀ ਹਾਲ ਰਿਹਾ ਤਾਂ ਦੀਵਾਲੀ ਦਾ ਤਿਉਹਾਰ ਵੀ ਮੰਦਾ ਹੀ ਜਾਵੇਗਾ। ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਬਾਜ਼ਾਰਾਂ ਅਤੇ ਦੁਕਾਨਾਂ ਤੇ ਰੌਣਕ ਹੁੰਦੀ ਸੀ, ਜੋ ਇਸ ਵਾਰ ਨਜ਼ਰ ਨਹੀਂ ਆ ਰਹੀ।

ਸਬਜ਼ੀ ਵਿਕਰੇਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਭਾਵੇਂ ਪਹਿਲਾਂ ਨਾਲੋਂ ਘਟੀਆਂ ਹਨ। ਪਰ ਅਜੇ ਵੀ ਆਲੂ 40 ਰੁਪਏ ਕਿੱਲੋ ਅਤੇ ਪਿਆਜ਼ 60 ਰੁਪਏ ਕਿਲੋ ਵਿੱਕ ਰਿਹਾ ਹੈ।

ਇਸ ਸਬੰਧੀ ਆਮ ਲੋਕਾਂ ਨੇ ਕਿਹਾ ਕਿ ਲਗਾਤਾਰ ਮਹਿੰਗਾਈ ਦੀ ਦਰ ਵਧਣ ਕਾਰਨ ਗ਼ਰੀਬਾਂ ਅਤੇ ਮੱਧ ਵਰਗੀ ਲੋਕਾਂ ਦੇ ਘਰੇਲੂ ਖ਼ਰਚਿਆਂ ਵਿੱਚ ਵਾਧਾ ਹੋਇਆ ਹੈ। ਆਲੂ ਅਤੇ ਪਿਆਜ਼ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਏ ਹਨ। ਪਹਿਲਾਂ ਮੱਧ ਵਰਗ ਦੇ ਪਰਿਵਾਰ ਦਾ ਮਹੀਨੇਵਾਰ ਖਰਚਾ ਜੋ 10 ਹਜ਼ਾਰ ਹੁੰਦਾ ਸੀ। ਹੁਣ ਵਧ ਕੇ 15 ਤੋਂ 20 ਹਜ਼ਾਰ ਤੱਕ ਪਹੁੰਚ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.