ETV Bharat / state

ਚੋਣ ਸਟਾਫ਼ ਨੂੰ ਵੋਟ ਪਾਉਣ ਤੋਂ ਵਾਂਝਾ ਰੱਖਣ ’ਤੇ ਉੱਠੇ ਸਵਾਲ

14 ਫਰਵਰੀ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸੂਬੇ ਭਰ ’ਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਉਮੀਦ ਲਗਾਈ ਜਾ ਰਹੀ ਹੈ ਕਿ ਲੋਕ ਇਸ ਵਾਰ ਆਪਣੀ ਵੋਟ ਦਾ ਅਧਿਕਾਰ ਵੱਧ ਚੜ੍ਹਕੇ ਕਰਨਗੇ। ਪਰ ਇਨ੍ਹਾਂ ਚੋਣਾਂ ਵਿੱਚ ਡਿਊਟੀ ਨਿਭਾਅ ਰਹੇ ਚੋਣ ਸਟਾਫ਼ ਵੱਲੋਂ ਆਪਣੀ ਵੋਟ ਕੱਟੇ ਜਾਣ ’ਤੇ ਚੋਣ ਕਮਿਸ਼ਨ ’ਤੇ ਸਵਾਲ ਉਠਾਏ ਜਾ ਰਹੇ ਹਨ। ਚੋਣ ਸਟਾਫ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਨਗਰ ਨਿਗਮ ਚੋਣ ਦੌਰਾਨ ਵੋਟ ਨਹੀਂ ਪਾ ਸਕਦੇ, ਕਿਉਂਕਿ ਉਨ੍ਹਾਂ ਦੀ ਚੋਣਾਂ ਵਿੱਚ ਡਿਊਟੀ ਹੈ।

ਤਸਵੀਰ
ਤਸਵੀਰ
author img

By

Published : Feb 13, 2021, 10:37 PM IST

ਬਰਨਾਲਾ: 14 ਫਰਵਰੀ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸੂਬੇ ਭਰ ’ਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਉਮੀਦ ਲਗਾਈ ਜਾ ਰਹੀ ਹੈ ਕਿ ਲੋਕ ਇਸ ਵਾਰ ਆਪਣੀ ਵੋਟ ਦਾ ਅਧਿਕਾਰ ਵੱਧ ਚੜ੍ਹਕੇ ਕਰਨਗੇ। ਪਰ ਇਹਨਾਂ ਚੋਣਾਂ ਵਿੱਚ ਡਿਊਟੀ ਨਿਭਾਅ ਰਹੇ ਚੋਣ ਸਟਾਫ਼ ਵੱਲੋਂ ਆਪਣੀ ਵੋਟ ਕੱਟੇ ਜਾਣ ’ਤੇ ਚੋਣ ਕਮਿਸ਼ਨ ’ਤੇ ਸਵਾਲ ਉਠਾਏ ਜਾ ਰਹੇ ਹਨ। ਚੋਣ ਸਟਾਫ਼ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵਾਰ ਨਗਰ ਨਿਗਮ ਚੋਣ ਦੌਰਾਨ ਵੋਟ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਦੀ ਚੋਣਾਂ ਵਿੱਚ ਡਿਊਟੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਚੋਣ ਅਮਲੇ ਦੇ ਤਾਰਾ ਸਿੰਘ, ਰਣਵੀਰ ਵਰਿੰਦਰ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਡਿਊਟੀ ਨਗਰ ਨਿਗਮ ਚੋਣਾਂ ਵਿੱਚ ਲੱਗੀ ਹੋਈ ਹੈ। ਪਰ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਉਹ ਇਸ ਵਾਰ ਖ਼ੁਦ ਵੋਟ ਨਹੀਂ ਪਾ ਸਕਣਗੇ। ਜੋ ਸਰਾਸਰ ਗਲਤ ਹੈ।

ਚੋਣ ਸਟਾਫ਼ ਨੂੰ ਵੋਟ ਪਾਉਣ ਤੋਂ ਵਾਂਝਾ ਰੱਖਣ ’ਤੇ ਉੱਠੇ ਸਵਾਲ

ਉਨ੍ਹਾਂ ਦੱਸਿਆ ਕਿ ਜ਼ਿਆਦਾ ਚੋਣ ਸਟਾਫ਼ ਸ਼ਹਿਰੀ ਖ਼ੇਤਰ ਵਿੱਚੋਂ ਹੈ। ਜਿਹਨਾਂ ਦੀ ਨਗਰ ਨਿਗਮ ਵਿੱਚ ਵੋਟ ਹੈ। ਪਰ ਉਹ ਇਸ ਵਾਰ ਵੋਟ ਨਹੀਂ ਪਾ ਸਕਣਗੇ। ਜਿਸ ਲਈ ਉਹਨਾਂ ਨੇ ਰਿਹਸਲ ਦੌਰਾਨ ਵੀ ਚੋਣ ਕਮਿਸ਼ਨਰ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ। ਪਰ ਅਜੇ ਤੱਕ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਚੋਣ ਸਟਾਫ਼ ਜ਼ਿਆਦਾਤਰ ਪੜਿਆ ਲਿਖਿਆ ਵਰਗ ਹੈ। ਜਿਸ ਕਰਕੇ ਸਾਡੀ ਵੋਟ ਨਿਰਪੱਖ ਤੌਰ ’ਤੇ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਪਾਈ ਜਾਂਦੀ ਹੈ। ਪਰ ਸੱਤਾ ਧਿਰ ਨੂੰ ਚੋਣ ਸਟਾਫ ਦੀ ਵੋਟ ਉਹਨਾਂ ਦੇ ਉਲਟ ਭੁਗਤਣ ਦਾ ਡਰ ਹੁੰਦਾ ਹੈ। ਉਹਨਾਂ ਚੋਣ ਕਮਿਸ਼ਨ ਤੋਂ ਵੋਟ ਪਾਉਣ ਦੀ ਇਜ਼ਾਜਤ ਦੇਣ ਦੀ ਮੰਗ ਕੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.