ETV Bharat / state

ਬਾਗੀ ਸੁਰਾਂ ਨੂੰ ਦਬਾਉਣ ਲਈ ਕੇਵਲ ਢਿੱਲੋਂ ਦੇ ਘਰ ਪਹੁੰਚੇ CM ਚੰਨੀ

ਬਰਨਾਲਾ ’ਚ ਸੀਐਮ ਚੰਨੀ ਵੱਲੋਂ ਕੇਵਲ ਢਿੱਲੋਂ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਤੋਂ ਬਾਅਦ ਕੇਵਲ ਢਿੱਲੋਂ ਦਾ ਬਿਆਨ ਸਾਹਮਣੇ ਆਇਆ ਹੈ। ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਟਿਕਟ ਕੱਟੇ ਜਾਣ ’ਤੇ ਸੀਐਮ ਚੰਨੀ ਨੇ ਵੀ ਹੈਰਾਨਗੀ ਜਤਾਈ ਹੈ।

ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ
ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ
author img

By

Published : Jan 31, 2022, 8:50 PM IST

Updated : Jan 31, 2022, 10:34 PM IST

ਬਰਨਾਲਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਪੰਜਾਬ ਕਾਂਗਰਸ ਨੇ ਚੋਣਾਂ ਨੂੰ ਲੈਕੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਵਿੱਚ ਬਗਾਤਵੀ ਸੁਰਾਂ ਤੇਜ਼ ਹੋ ਰਹੀਆਂ ਹਨ।

ਇਸ ਸੂਚੀ ਵਿੱਚ ਜਿੰਨ੍ਹਾਂ ਮੌਜੂਦਾ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ ਉਸ ਵਿੱਚ ਬਰਨਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਵੀ ਮੌਜੂਦ ਹਨ। ਟਿਕਟ ਕੱਟੇ ਜਾਣ ਤੋਂ ਬਾਅਦ ਕੇਵਲ ਢਿੱਲੋਂ ਵੱਲੋਂ ਵੱਡਾ ਐਕਸ਼ਨ ਲੈਣ ਦੀ ਕਹੀ ਗਈ ਹੈ।

ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ

ਕੇਵਲ ਢਿੱਲੋਂ ਦੀ ਰਿਹਾਇਸ਼ ਤੇ ਪਹੁੰਚੇ ਸੀਐਮ ਚੰਨੀ

ਢਿੱਲੋਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਵੱਡਾ ਇਕੱਠ ਕਰਕੇ ਨਵੇਂ ਉਮੀਦਵਾਰ ਮਨੀਸ਼ ਬਾਂਸਲ ਦਾ ਵਿਰੋਧ ਕਰਕੇ ਸਖ਼ਤ ਐਕਸ਼ਨ ਲੈਣ ਦਾ ਐਲਾਨ ਕੀਤਾ ਸੀ। ਇਸਨੂੰ ਲੈਕੇ ਦੇਰ ਸ਼ਾਮ ਮੁੱਖ ਮੰਤਰੀ ਚਰਨਜੀਤ ਚੰਨੀ ਕੇਵਲ ਸਿੰਘ ਢਿੱਲੋਂ ਨੂੰ ਮਨਾਉਣ ਉਨ੍ਹਾਂ ਦੀ ਬਰਨਾਲਾ ਰਿਹਾਇਸ਼ ’ਤੇ ਪਹੁੰਚੇ ਸਨ। ਕੇਵਲ ਸਿੰਘ ਢਿੱਲੋਂ ਨਾਲ ਮੁੱਖ ਮੰਤਰੀ ਚੰਨੀ ਦੀ ਕਰੀਬ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਹੋਈ ਪ੍ਰੰਤੂ ਸੀਐਮ ਚੰਨੀ ਇਸ ਮੀਟਿੰਗ ਸਬੰਧੀ ਮੀਡੀਆ ਤੋਂ ਦੂਰੀ ਬਣਾ ਕੇ ਚਲੇ ਗਏ।

ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ
ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ

ਚੰਨੀ ਦਾ ਕੇਵਲ ਢਿੱਲੋਂ ਨਾਲ ਇਸ ਮੁਲਾਕਾਤ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਸੀਐਮ ਚੰਨੀ ਖੁਦ ਬਰਨਾਲਾ ਦੇ ਭਦੌੜ ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਹਨ। ਕਿਉਂਕਿ ਢਿੱਲੋਂ ਦੀ ਟਿਕਟ ਕੱਟੇ ਜਾਣ ਕਾਰਨ ਸੀਐਮ ਨੂੰ ਵੀ ਇਸਦਾ ਨੁਕਸਾਨ ਹੋ ਸਕਦਾ ਹੈ।

ਟਿਕਟ ਕੱਟੇ ਜਾਣ ’ਤੇ ਹੋਈ ਚਰਚਾ

ਉਥੇ ਹੀ ਇਸ ਮੀਟਿੰਗ ਸਬੰਧੀ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਟਿਕਟ ਕੱਟ ਕੇ ਪਾਰਟੀ ਹਾਈਕਮਾਨ ਨੇ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਮੈਂ ਦੋ ਵਾਰ 2007 ਅਤੇ 2012 ਵਿੱਚ ਚੋਣ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਪਾਈ।ਢਿੱਲੋਂ ਨੇ ਦੱਸਿਆ ਕਿ 2017 ਦੀ ਚੋਣ ਆਮ ਆਦਮੀ ਪਾਰਟੀ ਦੀ ਹਵਾ ਹੋਣ ਦੇ ਬਾਵਜੂਦ ਥੋੜ੍ਹੇ ਫਾਸਲੇ ਨਾਲ ਹੀ ਉਨ੍ਹਾਂ ਦੀ ਹਾਰ ਹੋਈ ਸੀ।

ਕਾਂਗਰਸ ਆਗੂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਮੇਰੇ ਵੱਲੋਂ ਪਿਛਲੇ ਕਰੀਬ ਪੰਜ ਸਾਲਾਂ ਦੌਰਾਨ ਹਲਕੇ ਵਿੱਚ ਰਿਕਾਰਡ ਵਿਕਾਸ ਕਰਵਾਇਆ ਗਿਆ ਹੈ ਪ੍ਰੰਤੂ ਮੇਰੀ ਮਿਹਨਤ ਨੂੰ ਨਜ਼ਰਅੰਦਾਜ਼ ਕਰਕੇ ਪਾਰਟੀ ਨੇ ਕਿਸੇ ਹੋਰ ਉਮੀਦਵਾਰ ਨੂੰ ਪੈਰਾਸ਼ੂਟ ਰਾਹੀਂ ਉਤਾਰ ਦਿੱਤਾ।

ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ
ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ

ਉਨ੍ਹਾਂ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਹੈ ਕਿ ਕਿਸੇ ਵਿਅਕਤੀ ਦਾ ਪਿਤਾ ਪਾਰਟੀ ਵਿੱਚ ਉਪਰ ਪਹੁੰਚ ਰੱਖਦਾ ਹੈ ਅਤੇ ਉਸਨੂੰ ਟਿਕਟ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਹਾਈਕਮਾਨ ਦੇ ਇਸ ਫੈਸਲੇ ਨੂੰ ਸਾਰੇ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਬਰਦਾਸ਼ਤ ਨਹੀਂ ਕੀਤਾ ਜਿਸ ਕਰਕੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਇਕੱਠੇ ਹੋ ਕੇ ਇਸ ਪੈਰਾਸ਼ੂਟ ਦੇ ਉਮੀਦਵਾਰ ਦਾ ਵਿਰੋਧ ਕੀਤਾ ਹੈ।

ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ
ਕੇਵਲ ਢਿੱਲੋਂ ਨੂੰ ਮਨਾਉਣ ਪੁੱਜੇ CM ਚੰਨੀ

ਕੇਵਲ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਨੇ ਆਪ ਮੰਨਿਆ ਹੈ ਕਿ ਉਹ ਖ਼ੁਦ ਹੈਰਾਨ ਹਨ ਕਿ ਮੈਂ ਖ਼ੁਦ ਅਤੇ ਨਵਜੋਤ ਸਿੰਘ ਸਿੱਧੂ ਨੇ ਮੈਨੂੰ ਟਿਕਟ ਲਈ ਪੂਰਾ ਜ਼ੋਰ ਲਗਾਇਆਪਰ ਫਿਰ ਵੀ ਟਿਕਟ ਕੱਟੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਮੈਂ ਹਾਈਕਮਾਨ ਨਾਲ ਇਸ ਬਾਬਤ ਗੱਲ ਕਰਾਂਗਾ। ਨਾਲ ਹੀ ਢਿੱਲੋਂ ਨੇ ਕਿਹਾ ਕਿ ਜਿਵੇਂ ਹੀ ਸੀਐਮ ਉਨ੍ਹਾਂ ਨੂੰ ਕੁੱਝ ਦੱਸਣਗੇ ਤਾਂ ਉਸਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ:CM ਚਿਹਰੇ ਦੇ ਐਲਾਨ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੀ ਕਾਂਗਰਸ ਨੂੰ ਨਸੀਹਤ !

Last Updated : Jan 31, 2022, 10:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.