ETV Bharat / state

Barnala Protest News : ਬੀਕੇਯੂ ਉਗਰਾਹਾਂ ਵਲੋਂ ਸਿੰਥੈਨਿਟ ਨਸ਼ੇ ਦੇ ਖ਼ਾਤਮੇ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ, ਸੂਬਾ ਪ੍ਰਧਾਨ ਦਾ ਵੱਡਾ ਐਲਾਨ - Barnala Protest News

ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਧਰਨਾ ਲਗਾ ਕੇ ਸਿੰਥੈਟਿਕ ਨਸ਼ਾ ਖ਼ਤਮ ਕਰਨ ਦੀ ਮੰਗ ਕੀਤੀ ਅਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਉੱਤੇ ਸਖ਼ਤ (BKU Ugrahan Protest) ਕਾਰਵਾਈ ਕੀਤੀ।

BKU Ugrahan Protest, Barnala Protest News
Barnala Protest News
author img

By ETV Bharat Punjabi Team

Published : Sep 6, 2023, 6:05 PM IST

ਬੀਕੇਯੂ ਉਗਰਾਹਾਂ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ

ਬਰਨਾਲਾ: ਪੰਜਾਬ ਵਿੱਚ ਮੈਡੀਕਲ ਅਤੇ ਸਿੰਥੈਟਿਕ ਨਸ਼ੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤਹਿਤ ਅੱਜ ਕਿਸਾਨ ਜੱਥੇਬੰਦੀ ਵਲੋਂ ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਗਏ ਹਨ। ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਹਜ਼ਾਰਾਂ ਦੀ ਗਿਣਤੀ (Barnala Protest News) ਵਿੱਚ ਕਿਸਾਨਾਂ ਅਤੇ ਔਰਤਾਂ ਨੇ ਧਰਨਾ ਲਗਾ ਕੇ ਸਿੰਥੈਟਿਕ ਨਸ਼ਾ ਖ਼ਤਮ ਕਰਨ ਦੀ ਮੰਗ ਕੀਤੀ ਹੈ। ਸਿੰਥੈਟਿਕ ਨਸ਼ੇ ਲਈ ਧਰਨਾਕਾਰੀ ਕਿਸਾਨਾਂ ਨੇ ਸਿੱਧੇ ਤੌਰ ਤੇ ਸਰਕਾਰ ਅਤੇ ਅਫ਼ਸਰਸ਼ਾਹੀ ਨੂੰ ਜਿੰਮੇਵਾਰ ਠਹਿਰਾਇਆ ਹੈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਨਸ਼ੇ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਸਰਕਾਰ ਤੇ ਪੁਲਿਸ ਦੀ ਸਹਿਮਤੀ ਤੋਂ ਬਿਨ੍ਹਾਂ ਨਸ਼ਾ ਵਿਕ ਨਹੀਂ ਸਕਦਾ: ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ੇ ਦੇ ਸਬੰਧੀ ਵਿੱਚ 20 ਜਗ੍ਹਾ ਤੇ ਧਰਨੇ ਲਗਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਿੰਥੈਟਿਕ ਨਸ਼ੇ ਦੀ ਸਪਲਾਈ ਲਈ ਕਹਿ ਰਹੀ ਹੈ ਕਿ ਇਹ ਨਸ਼ਾ ਸੂਬੇ ਤੋਂ ਬਾਹਰ ਤੋਂ ਆ ਰਿਹਾ ਹੈ। ਜਦਕਿ, ਸਰਕਾਰ ਦੀ ਇਹ ਧਾਰਨਾ ਗ਼ਲਤ ਹੈ। ਸਰਕਾਰ ਅਤੇ ਪੁਲਿਸ ਦੀ ਸਹਿਮਤੀ ਤੋਂ ਬਿਨ੍ਹਾਂ ਨਸ਼ੇ ਵਿਕ ਹੀ ਨਹੀਂ ਸਕਦਾ। ਨਸ਼ਾ ਕੋਈ ਆਮ ਵਿਅਕਤੀ ਨਹੀਂ ਵੇਚਦੇ। ਬਲਕਿ ਇਹ ਨਸ਼ਾ ਧਨਾੜ ਵਿਅਕਤੀ ਜਾਂ ਉਨ੍ਹਾਂ ਦੇ ਚੇਲੇ ਵੇਚਦੇ ਹਨ। ਇਸ ਸਿੰਥੈਟਿਕ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਨਸ਼ੇ ਦੇ ਖ਼ਾਤਮੇ ਲਈ ਜੱਥੇਬੰਦੀ ਨੇ ਸੰਘਰਸ਼ ਦਾ ਮੈਦਾਨ ਚੁਣਿਆ ਹੈ ਅਤੇ ਅੱਗੇ ਇਸ ਲਈ ਹੋਰ ਸੰਘਰਸ਼ ਕੀਤੇ ਜਾਣਗੇ। ਉਹਨਾਂ ਕਿਹਾ ਕਿ ਨਸ਼ੇ ਸਬੰਧੀ ਅਗਲਾ ਸੰਘਰਸ਼ ਅਕਤੂਬਰ ਦੇ ਪਹਿਲੇ ਹਫ਼ਤੇ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।

ਨਸ਼ੇ ਨੇ ਜਵਾਨੀ ਦਾ ਨੁਕਸਾਨ ਕੀਤਾ: ਉਥੇ ਇਸ ਮੌਕੇ ਜੱਥੇਬੰਦੀ ਦੇ ਸੂਬਾ ਆਗੂ ਰੂਪ ਸਿੰਘ ਛੰਨਾ ਅਤੇ ਮਹਿਲਾ ਕਿਸਾਨ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਸਿੰਥੈਟਿਕ ਨਸ਼ੇ ਨੇ ਸਾਡੀ ਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ। ਜੱਥੇਬੰਦੀ ਵਲੋਂ ਅੱਜ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਇਸ ਨਸ਼ੇ ਉਪਰ ਰੋਕ ਲਗਾਉਣ (Drugs In Punjab) ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪੂਰੇ ਪੰਜਾਬ ਵਿੱਚ ਮੁਹਿੰਮ ਚਲਾਈ ਹੈ। ਪਿਛਲੇ 20 ਦਿਨਾ ਤੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਸ਼ੇ ਦਾ ਸਭ ਤੋਂ ਵੱਡਾ ਸੰਤਾਪ ਮਾਵਾਂ ਨੂੰ ਹੀ ਝੱਲਣਾ ਪੈਂਦਾ ਹੈ। ਇਸ ਕਰਕੇ ਅੱਜ ਦੇ ਧਰਨੇ ਵਿੱਚ ਵੱਧ ਗਿਣਤੀ ਵੀ ਮਾਵਾਂ ਭੈਣਾਂ ਦੀ ਹੀ ਹੈ।

ਨਸ਼ਾ ਤਸਕਰਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਸੁੱਟਣ ਦੀ ਮੰਗ : ਡੀਸੀ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਸਿੰਥੈਟਿਕ ਨਸ਼ੇ ਉਪਰ ਰੋਕ ਲਗਾਉਣ ਦੀ ਮੰਗ ਕੀਤੀ ਹੈ, ਜਦਕਿ ਵੱਡੇ ਨਸ਼ਾ ਤਸਕਰਾਂ ਨੂੰ ਤੁਰੰਤ ਜੇਲ੍ਹਾਂ ਵਿੱਚ ਸੁੱਟਣ ਦੀ ਮੰਗ ਹੈ। ਜਦਕਿ ਨਸ਼ੇ ਦੇ ਆਦੀ ਹੋਏ ਪੀੜਤ ਨੌਜਵਾਨਾਂ ਦਾ ਇਲਾਜ਼ ਕਰਵਾਉਣ ਲਈ ਸਰਕਾਰ ਨੂੰ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛੋਟੇ ਪੱਧਰ 'ਤੇ ਨਸ਼ਾ ਵੇਚਣ ਵਾਲੇ ਲੋਕ ਆਪਣੇ ਘਰ ਚਲਾਉਣ ਲਈ ਇਹ ਕੰਮ ਕਰਨ ਲਈ ਮਜਬੂਰ ਹਨ, ਜਦਕਿ ਸਰਕਾਰ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇ ਪ੍ਰਬੰਧ ਕਰਕੇ ਦੇਵੇ ਤਾਂ ਕਿ ਉਹ ਇਸ ਨਸ਼ੇ ਸਪਲਾਈ ਦੇ ਧੰਦੇ ਤੋਂ ਹਟ ਸਕਣ ਅਤੇ ਵੱਡੇ ਤਸਕਰਾਂ ਉਪਰ ਤੁਰੰਤ ਕਾਬੂ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਇਹ ਲੜਾਈ ਬਹੁਤ ਵੱਡੀ ਅਤੇ ਲੰਬੀ ਹੈ। ਜਿਸ ਕਰਕੇ ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਵੱਲ ਗੌਰ ਕਰਕੇ ਐਕਸ਼ਨ ਨਾ ਲਏ, ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.