ETV Bharat / state

ਵਿਧਾਨ ਸਭਾ ਚੋਣਾਂ: ਵੋਟਾਂ ਲਈ ਡੇਰਾ ਸਿਰਸਾ ਦੀ ਸ਼ਰਨ 'ਚ ਪਹੁੰਚੇ ਸਿਆਸੀ ਲੀਡਰ - leaders rushed to Dera Sirsa

ਬਰਨਾਲਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਧੀਰਜ ਦੱਧਾਹੂਰ ਡੇਰਾ ਸਿਰਸਾ ਦੀ ਸ਼ਰਨ ਵਿੱਚ ਪੁੱਜੇ। ਬਰਨਾਲਾ ਦੇ ਬਾਜਾਖਾਨਾ ਰੋਡ 'ਤੇ ਸਥਿਤ ਡੇਰਾ ਸਿਰਸਾ ਵਿੱਚ ਨਾਮ ਚਰਚਾ ਦਾ ਸਮਾਗਮ ਸੀ। ਜਿਥੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਅਤੇ ਬੀਜੇਪੀ ਉਮੀਦਵਾਰ ਧੀਰਜ ਦੱਧਾਹੂਰ ਦੀ ਪਤਨੀ ਅਤੇ ਬੇਟਾ ਵੀ ਹਾਜ਼ਰ ਹੋਏ।

ਵਿਧਾਨ ਸਭਾ ਚੋਣਾਂ
ਵਿਧਾਨ ਸਭਾ ਚੋਣਾਂ
author img

By

Published : Feb 7, 2022, 6:53 AM IST

ਬਰਨਾਲਾ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਸਿਆਸੀ ਪਾਰਾ ਸਿਖਰਾਂ 'ਤੇ ਹੈ। ਇਸ ਦਰਮਿਆਨ ਹਰ ਸਿਆਸੀ ਪਾਰਟੀ ਅਤੇ ਲੀਡਰ ਆਪਣਾ ਚੋਣ ਪ੍ਰਚਾਰ ਲਈ ਜ਼ੋਰ ਲਗਾ ਰਿਹਾ ਹੈ। ਵੋਟਾਂ ਲਈ ਹਰ ਦਰ 'ਤੇ ਮੱਥਾ ਟੇਕ ਰਿਹਾ ਹੈ।

ਵਿਧਾਨ ਸਭਾ ਚੋਣਾਂ
ਵਿਧਾਨ ਸਭਾ ਚੋਣਾਂ

ਇਸ ਤਹਿਤ ਬਰਨਾਲਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਧੀਰਜ ਦੱਧਾਹੂਰ ਡੇਰਾ ਸਿਰਸਾ ਦੀ ਸ਼ਰਨ ਵਿੱਚ ਪੁੱਜੇ। ਬਰਨਾਲਾ ਦੇ ਬਾਜਾਖਾਨਾ ਰੋਡ 'ਤੇ ਸਥਿਤ ਡੇਰਾ ਸਿਰਸਾ ਵਿੱਚ ਨਾਮ ਚਰਚਾ ਦਾ ਸਮਾਗਮ ਸੀ। ਜਿਥੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਅਤੇ ਬੀਜੇਪੀ ਉਮੀਦਵਾਰ ਧੀਰਜ ਦੱਧਾਹੂਰ ਦੀ ਪਤਨੀ ਅਤੇ ਬੇਟਾ ਵੀ ਹਾਜ਼ਰ ਹੋਏ। ਦੋਵੇਂ ਪਾਰਟੀਆਂ ਦੇ ਲੀਡਰਾਂ ਵਲੋਂ ਡੇਰਾ ਸਿਰਸਾ ਦੇ ਗੁਣ ਗਾਏ ਗਏ।

ਵਿਧਾਨ ਸਭਾ ਚੋਣਾਂ
ਵਿਧਾਨ ਸਭਾ ਚੋਣਾਂ

'ਸਿਆਸਤ ਨਹੀਂ ਆਮ ਵਾਂਗ ਆਏ'

ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਨੇ ਕਿਹਾ ਕਿ ਡੇਰਾ ਸਿਰਸਾ ਇੱਕ ਧਾਰਮਿਕ ਸਥਾਨ ਹੈ। ਜਿਥੇ ਉਹ ਸਮਾਗਮ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਸਨ। ਉਹਨਾਂ ਕਿਹਾ ਕਿ ਉਹ ਇਥੇ ਵੋਟਾਂ ਲਈ ਨਹੀਂ ਬਲਕਿ ਰੁਟੀਨ ਦੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਹਨ। ਡੇਰੇ ਵਲੋਂ ਹਮੇਸ਼ਾ ਸਮਾਜ ਸੇਵਾ ਦੇ ਚੰਗੇ ਕੰਮ ਕੀਤੇ ਜਾਂਦੇ ਹਨ।

ਵਿਧਾਨ ਸਭਾ ਚੋਣਾਂ

'ਸੇਵਾ ਦਾ ਮੌਕਾ ਜ਼ਰੂਰ ਦੇਣ'

ਉਥੇ ਬੀਜੇਪੀ ਉਮੀਦਵਾਰ ਧੀਰਜ ਦੱਧਾਹੂਰ ਦੇ ਪੁੱਤਰ ਨੇ ਕਿਹਾ ਕਿ ਡੇਰੇ ਵਲੋਂ ਹਮੇਸ਼ਾ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਚੰਗੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਅੱਜ ਡੇਰੇ ਵਿੱਚ ਬੇਨਤੀ ਵੀ ਕੀਤੀ ਹੈ ਕਿ ਇੱਕ ਮੌਕਾ ਸਾਨੂੰ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਸਮਾਜ ਸੇਵਾ ਕਰਦੀ ਆਈ ਹੈ।

ਵਿਧਾਨ ਸਭਾ ਚੋਣਾਂ
ਵਿਧਾਨ ਸਭਾ ਚੋਣਾਂ

'ਸਿਆਸੀ ਵਿੰਗ ਤੈਅ ਕਰੇਗਾ ਵੋਟ'

ਉੱਥੇ ਇਸ ਮੌਕੇ ਡੇਰਾ ਸਿਰਸਾ ਦੇ ਪ੍ਰਬੰਧਕ ਨੇ ਕਿਹਾ ਕਿ ਅੱਜ ਡੇਰੇ ਵਿੱਚ ਕਾਂਗਰਸ ਅਤੇ ਬੀਜੇਪੀ ਪਾਰਟੀ ਦੇ ਉਮੀਦਵਾਰ ਸਮਾਗਮ ਵਿੱਚ ਪਹੁੰਚੇ ਸਨ। ਪਰ ਡੇਰੇ ਵਲੋਂ ਵੋਟਾਂ ਨੂੰ ਲੈ ਕੇ ਕੋਈ ਰਣਨੀਤੀ ਅਜੇ ਨਹੀਂ ਬਣਾਈ ਗਈ। ਡੇਰਾ ਸਿਰਸਾ ਦਾ ਸਿਆਸੀ ਵਿੰਗ ਇਸ ਲਈ ਬਣਿਆ ਹੋਇਆ ਹੈ, ਜੋ ਵੋਟਾਂ ਸਬੰਧੀ ਫੈਸਲਾ ਲੈਂਦਾ ਹੈ। ਪਰ ਅਜੇ ਤੱਕ ਵੋਟਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੇ ਗਰੀਬ ਘਰ ਦੇ CM ਦੀ ਕੀਤੀ ਸੀ ਮੰਗ-ਰਾਹੁਲ ਗਾਂਧੀ

ETV Bharat Logo

Copyright © 2025 Ushodaya Enterprises Pvt. Ltd., All Rights Reserved.