ETV Bharat / state

Drug Trafficker's Property Seized : ਭਦੌੜ ਦੇ ਇੱਕ ਨਸ਼ਾ ਤਸਕਰ ਦੀ ਪੌਣੇ ਦੋ ਕਰੋੜ ਦੇ ਕਰੀਬ ਦੀ ਜਾਇਦਾਦ ਪੁਲਿਸ ਨੇ ਕੀਤੀ ਜ਼ਬਤ - ਬਰਨਾਲਾ ਚ ਨਸ਼ਾ ਤਸਕਰਾਂ ਦੀ ਪ੍ਰਪਰਟੀ ਜਬਤ

ਬਰਨਾਲਾ ਦੇ ਭਦੌੜ ਵਿੱਚ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ (Drug Trafficker's Property Seized) ਜਬਤ ਕੀਤੀ ਹੈ।

Police seized property of drug smuggler in Barnala
Drug Trafficker's Property Seized : ਭਦੌੜ ਦੇ ਇੱਕ ਨਸ਼ਾ ਤਸਕਰ ਦੀ ਪੌਣੇ ਦੋ ਕਰੋੜ ਦੇ ਕਰੀਬ ਦੀ ਜਾਇਦਾਦ ਕੀਤੀ ਪੁਲਿਸ ਨੇ ਜ਼ਬਤ
author img

By ETV Bharat Punjabi Team

Published : Oct 22, 2023, 6:36 PM IST

ਪੁਲਿਸ ਜਾਂਚ ਅਧਿਕਾਰੀ ਜਾਣਕਾਰੀ ਦਿੰਦੇ ਹੋਏ।

ਬਰਨਾਲਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਹੈ। ਲਗਾਤਾਰ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਬਰਨਾਲਾ ਜਿਲ੍ਹੇ ਦੀ ਪੁਲਿਸ ਨੇ ਨਸ਼ਾ ਤਸਕਰ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਹੈ। ਬਰਨਾਲਾ ਦੇ ਕਸਬਾ ਭਦੌੜ ਵਿਖੇ ਇੱਕ ਨਸ਼ਾ ਤਸਕਰ ਦੀ ਜ਼ਾਇਦਾਦ ਜ਼ਬਤ ਕੀਤੀ ਗਈ ਹੈ। ਪੁਲਿਸ ਦੀ ਅਗਵਾਈ ਦੇ ਵਿੱਚ ਭਦੌੜ ਦੇ ਇੱਕ ਨਸ਼ਾ ਤਸਕਰ ਦੀ ਪੌਣੇ ਦੋ ਕਰੋੜ ਰੁਪਏ ਦੀ ਪ੍ਰੋਪਰਟੀ ਅਤੇ ਨਗਦੀ ਅਤੇ ਵਹੀਕਲ ਜਬਤ ਕੀਤੇ ਹਨ।

ਮੁਲਜ਼ਮ ਜ਼ਮਾਨਤ ਉੱਤੇ ਰਿਹਾਅ : ਇਸ ਸਬੰਧੀ ਡੀਐਸਪੀ ਐਨਡੀਪੀਐਸ ਗੁਰਬਚਨ ਸਿੰਘ ਅਤੇ ਥਾਣਾ ਭਦੌੜ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਸੈਂਟਰਲ ਏਜੰਸੀ ਦੇ ਆਦੇਸ਼ਾਂ ਦੇ ਉੱਪਰ ਭਦੌੜ ਨਿਵਾਸੀ ਸਾਧੂ ਸਿੰਘ ਨਸ਼ਾ ਤਸਕਰੀ ਦਾ ਮਾਮਲਾ ਦਰਜ਼ ਹੈ। ਜਿਸ ਸਬੰਧੀ ਮੁਰਜ਼ਮ ਜ਼ਮਾਨਤ ਉਪਰ ਰਿਹਾਅ ਹੈ। ਉਹਨਾਂ ਦੱਸਿਆ ਕਿ ਮੁਰਜ਼ਮ ਸਾਧੂ ਸਿੰਘ ਵਿਰੁੱਧ ਇੱਕ ਨਸ਼ਾ ਤਸਕਰੀ ਦਾ ਮਾਮਲਾ ਵੀ ਦਰਜ ਸੀ। ਜਿਸ ਦੇ ਰਿਹਾਇਸ਼ ਇੱਕ ਖਾਲੀ ਪਲਾਟ ਅਤੇ ਇੱਕ ਦੁਕਾਨ ਸਮੇਤ ਤਿੰਨ ਪ੍ਰੋਪਰਟੀਆਂ, ਬੈਂਕ ਚ ਪਿਆ ਪੈਸਾ ਅਤੇ ਤਿੰਨ ਵਹੀਕਲ ਫਰੀਜ ਕੀਤੇ ਗਏ ਹਨ। ਜਿਨਾਂ ਦੀ ਕੀਮਤ ਲਗਭਗ 1 ਕਰੋੜ 72 ਲੱਖ ਤੋ ਜਿਆਦਾ ਬਣਦੀ ਹੈ।

ਉਹਨਾਂ ਦੱਸਿਆ ਕਿ ਇਸ ਸਬੰਧੀ ਉਨਾਂ ਦੇ ਵੱਲੋਂ ਉਕਤ ਵਿਅਕਤੀ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਉਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਅੱਜ ਪੁਲਿਸ ਦੇ ਵੱਲੋਂ ਉਹਨਾਂ ਦੀ ਪ੍ਰੋਪਰਟੀ ਨੂੰ ਜ਼ਬਤ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਨਸ਼ਾ ਤਸਕਰਾਂ ਦੀ ਕਮਰ ਤੋੜਨ ਦੇ ਲਈ ਇਹ ਕਾਰਵਈ ਕੀਤੀ ਜਾ ਰਹੀਆਂ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਹਰ ਤਰ੍ਹਾਂ ਦੀ ਕਾਰਵਾਈ ਲਈ ਯਤਨਸ਼ੀਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.