ਬਰਨਾਲਾ: ਤਿਉਹਾਰਾਂ (Festivals) ਨੂੰ ਲੈਕੇ ਇੱਕ ਪਾਸੇ ਜਿੱਥੇ ਸਿਹਤ ਵਿਭਾਗ (Department of Health) ਸਰਗਰਮ ਨਜ਼ਰ ਆ ਰਿਹਾ ਹੈ, ਉੱਥੇ ਹੀ ਪੁਲਿਸ (Police) ਵਿਭਾਗ ਵੀ ਲਗਾਤਾਰ ਛਾਪੇਮਾਰੀਆ (raid) ਕਰ ਰਿਹਾ ਹੈ। ਪੁਲਿਸ (Police) ਨੇ ਇੱਕ ਗੁਦਾਮ ‘ਚ ਗੈਰ-ਕਾਨੂੰਨੀ ਢੰਗ ਨਾਲ ਰੱਖੇ ਪਟਾਕੇ ਬਰਾਮਦ ਕੀਤੇ ਹਨ। ਪੁਲਿਸ (Police) ਨੇ ਇੱਥੋਂ ਕਰੋੜਾ ਰੁਪਏ ਦੇ ਨਾਜਾਇਜ਼ ਪਟਾਕੇ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦੇ ਐੱਸ.ਡੀ.ਐੱਮ. ਵਲਜੀਤ ਸਿੰਘ ਵਾਲੀਆ (SDM Waljit Singh Walia) ਨੇ ਦੱਸਿਆ ਕਿ ਪੁਲਿਸ (Police) ਫੋਰਸ ਦੇ ਨਾਲ ਉਨ੍ਹਾਂ ਵੱਲੋਂ ਕਈ ਗੁਦਾਮਾਂ ਉੱਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਇਹ ਸਫ਼ਲਤਾ ਹਾਸਲ ਹੋਈ।
ਉਨ੍ਹਾਂ ਕਿਹਾ ਕਿ ਇਸ ਗੁਦਾਮ ਬਾਰੇ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਇੱਥੇ ਵੱਡੀ ਗਿਣਤੀ ਵੀ ‘ਚ ਪਟਾਕੇ ਨਾਜਾਇਜ਼ ਢੰਗ ਨਾਲ ਰੱਖੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਗੁਦਾਮ ਰਿਹਾਇਸ਼ ਇਲਾਕੇ ਵਿੱਚ ਹੈ। ਇਸ ਗੁਦਾਮ ਦੇ ਮਾਲਕ ਵੱਲੋਂ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਅਜਿਹੀ ਥਾਂ ‘ਤੇ ਵੱਡੀ ਗਿਣਤੀ ਵਿੱਚ ਪਟਾਕੇ ਰੱਖਣ ਸਰਾਸਰ ਗਲਤ ਹੈ।
ਜਿਨ੍ਹਾਂ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਰਵਾਈ ਕੀਤੀ ਜਾ ਰਹੀ ਹੈ। ਇਸ ਗੈਰ ਕਾਨੂੰਨੀ ਤਰੀਕੇ ਨਾਲ ਰਿਹਾਇਸ਼ੀ ਇਲਾਕੀਆਂ ਵਿੱਚ ਪਟਾਕਿਆ ਦੀ ਸਟੋਰੇਜ ਕਾਫ਼ੀ ਖਤਰਨਾਕ ਹੈ।
ਡੀ.ਸੀ. (DC) ਅਤੇ ਐੱਸ.ਐੱਸ.ਪੀ (S.S.P.) ਦੀ ਸਖ਼ਤ ਚੇਤਾਵਨੀ ਦੇ ਚੱਲਦੇ ਬਿਨ੍ਹਾਂ ਲਾਇਸੰਸ (License) ਦੇ ਨਹੀਂ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਜੋ ਵੀ ਇਸ ਤਰ੍ਹਾਂ ਗੈਰ-ਕਾਨੂੰਨੀ ਕੰਮ ਕਰੇਗਾ ਉਸ ਦੇ ਖ਼ਿਲਾਫ਼ ਪੁਲਿਸ ਸਖ਼ਤੀ ਨਾਲ ਨਜਿੱਠੇਗੀ।
ਉਨ੍ਹਾਂ ਕਿਹਾ ਕਿ ਜਿਸ ਗੁਦਾਮ ਵਿੱਚ ਪਟਾਕੇ ਰੱਖੇ ਗਏ ਸਨ। ਉੱਥੇ ਕੋਈ ਵੀ ਸੁਰੱਖਿਆ ਦਾ ਪ੍ਰਬੰਧ ਨਹੀਂ ਹੈ। ਜਿਸ ਕਰਕੇ ਇੱਥੇ ਛੋਟੀ ਅਜਿਹੀ ਵੀ ਘਟਨਾ ਹੋਣ ਨਾਲ ਵੱਡੇ ਜਾਨੀ ਨੁਕਸਾਨ ਦਾ ਖਦਸਾ ਹੈ।ਐੱਸ.ਜੀ.ਐੱਮ ਵਰਜੀਤ ਸਿੰਘ ਵਾਲੀਆ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਜਿਹੜਾ ਵੀ ਦਕਾਨਦਾਰ ਬਾਜ਼ਾਰ ਵਿੱਚ ਪਟਾਕੇ ਵੇਚ ਰਿਹਾ ਹੈ। ਉਸ ਨੂੰ ਪਹਿਲਾਂ ਇਸ ਦਾ ਲਾਈਸੰਸ (License) ਲੈਣਾ ਪੈਂਦਾ ਹੈ ਅਤੇ ਜਿਸ ਤੋਂ ਗੁਦਾਮ ਤੋਂ ਦੁਕਾਨਦਾਰ ਖਰੀਦ ਦੇ ਹਨ ਉਨ੍ਹਾਂ ਨੂੰ ਵੀ ਲਾਈਸੰਸ ਦਿੱਤਾ ਜਾਦਾ ਹੈ।
ਇਹ ਵੀ ਪੜ੍ਹੋ:ਭਾਰਤ ਨੇ 5,000 ਕਿਮੀ ਤੱਕ ਮਾਰ ਦੀ ਸਮਰੱਥਾ ਵਾਲੀ ਅਗਨੀ-5 ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ