ETV Bharat / state

ਕਿਸਾਨ ਹੋ ਜਾਣ ਸਾਵਧਾਨ, ਹੁਣ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ! - ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ

ਬਰਨਾਲਾ ਵਿੱਚ ਖੇਤੀਬੜੀ ਅਧਿਕਾਰੀਆਂ ਦੀ ਟੀਮ ਵਲੋਂ ਵੀ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ (Pink locust attack) ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 100 ਏਕੜ ਵਿੱਚ ਸੁੰਡੀ ਦਾ ਹਮਲਾ ਸਾਹਮਣੇ ਆਇਆ ਹੈ

ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ
ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ
author img

By

Published : Dec 18, 2021, 7:22 AM IST

ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ (Pink locust attack) ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤਹਿਤ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਪਿੰਡ ਚੀਮਾ ਦੇ ਖੇਤਾਂ ਵਿੱਚ ਪਹੁੰਚ ਕੇ ਕਣਕ ਦੀ ਫ਼ਸਲ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਦੇ ਆਉਣ ਦੀ ਭਿਣਕ ਲੱਗਦਿਆਂ ਹੀ ਬੀਕੇਯੂ ਡਕੌਂਦਾ ਦੇ ਆਗੂਆਂ ਵਲੋਂ ਘਿਰਾਓ ਕਰਕੇ ਸਵਾਲ ਜਵਾਬ ਵੀ ਕੀਤੇ, ਜਿਸ ਦੌਰਾਨ ਦੋਵੇਂ ਧਿਰਾਂ ਵਿੱਚ ਬਹਿਸਬਾਜੀ ਵੀ ਦੇਖਣ ਨੂੰ ਮਿਲੀ।

ਇਹ ਵੀ ਪੜੋ: Punjab Assembly Elections: ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਫਤਿਹਜੰਗ ਬਾਜਵਾ ਦਾ ਵੱਡਾ ਬਿਆਨ

ਜਾਂਚ ਕਰਨ ਪੁੱਜੀ ਬਲਾਕ ਖੇਤੀਬਾੜੀ ਅਧਿਕਾਰੀ ਗੁਰਚਰਨ ਸਿੰਘ, ਜਸਵਿੰਦਰ ਸਿੰਘ ਏਡੀਓ, ਸੁਖਦੀਪ ਸਿੰਘ ਏਡੀਓ, ਜਸਵਿੰਦਰ ਸਿੰਘ ਬੀਟੀਐਮ ਦੀ ਖੇਤੀਬਾੜੀ ਅਧਿਕਾਰੀਆਂ ਦੀ ਟੀਮ ਵਲੋਂ ਵੀ ਕਣਕ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ (Pink locust attack) ਦੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 100 ਏਕੜ ਵਿੱਚ ਸੁੰਡੀ ਦਾ ਹਮਲਾ ਸਾਹਮਣੇ ਆਇਆ ਹੈ, ਪ੍ਰੰਤੂ ਸਾਰੀ ਫ਼ਸਲ ਦੀ ਥਾਂ ਦੱਗੀਆਂ (ਫ਼ਾਸਲੇ) ਵਿੱਚ ਇਹ ਸੁੰਡੀ ਦਾ ਹਮਲਾ ਹੋਇਆ ਹੈ। ਕਿਸਾਨਾਂ ਨੂੰ ਇਸ ਪ੍ਰਤੀ ਘਬਰਾਉਣ ਦੀ ਲੋੜ ਨਹੀਂ ਹੈ। ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ ਅਨੁਸਾਰ ਕੁਇਨਲ 800 ਐਮਐਲ ਪ੍ਰਤੀ ਲੀਟਰ ਦਾ ਛਿੜਕਾਅ ਫ਼ਸਲ ਤੇ ਕਰਨ ਨਾਲ ਸੁੰਡੀ ਦਾ ਖਾਤਮਾ ਹੋ ਜਾਵੇਗਾ।

ਅਧਿਕਾਰੀਆਂ ਨੇ ਕਿਹਾ ਕਿ ਫ਼ਸਲ ਦੇ ਝਾੜ ਤੇ ਇਸ ਸੁੰਡੀ ਦੇ ਮਾੜੇ ਪ੍ਰਭਾਵ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਇਹ ਅੰਦਾਜ਼ਾ ਕਟਾਈ ਸਮੇਂ ਹੀ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮੰਗ ਅਨੁਸਾਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਹਨ।

ਪਿੰਡ ਚੀਮਾ ਵਿਖੇ ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ਦੌਰਾਨ ਹੋ ਰਹੀ ਬਹਿਸਬਾਜ਼ੀ ਦਾ ਦ੍ਰਿਸ਼

ਉਧਰ ਇਸ ਮੌਕੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਬਲਵੰਤ ਸਿੰਘ ਨੰਬਰਦਾਰ, ਜਸਵਿੰਦਰ ਸੋਨੀ ਅਤੇ ਪੀੜਤ ਕਿਸਾਨ ਦਰਸ਼ਨ ਸਿੰਘ , ਗੋਰਾ ਸਿੰਘ, ਪਾਲਾ ਸਿੰਘ, ਸਵਰਾਜ ਸਿੰਘ, ਗੁਰਤੇਜ ਸਿੰਘ ਨੇ ਕਿਹਾ ਕਿ ਅਧਿਕਾਰੀ ਸੁੰਡੀ ਵਾਲੇ ਖੇਤਾਂ ਦਾ ਦੌਰਾ ਕਰਕੇ ਜ਼ਰੂਰ ਗਏ ਹਨ, ਪ੍ਰੰਤੂ ਕਿਸਾਨਾਂ ਦੇ ਸਵਾਲਾਂ ਦੇ ਕੋਈ ਤਸੱਲੀਬਖ਼ਸ ਜਵਾਬ ਨਹੀਂ ਦੇ ਕੇ ਗਏ। ਸਿਰਫ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਸਾਰੀ ਰਿਪੋਰਟ ਉੱਚ ਅਧਿਕਾਰੀਆ ਕੋਲ ਭੇਜ ਦੇਵਾਂਗੇ।

ਇਹ ਵੀ ਪੜੋ: ਧੁੰਦ ਦੀ ਚਾਦਰ ਹੇਠ ਛਾਇਆ ਅੰਮ੍ਰਿਤਸਰ ਸ਼ਹਿਰ

ਉਨ੍ਹਾਂ ਕਿਹਾ ਕਿ ਸੁੰਡੀ ਨਾਲ ਖ਼ਰਾਬ ਹੋ ਰਹੀ ਫ਼ਸਲ ਦੇ ਬਚਾਅ ਲਈ ਖੇਤੀਬਾੜੀ ਵਿਭਾਗ ਤੇ ਸਰਕਾਰ ਨੂੰ ਤੁਰੰਤ ਕਿਸਾਨਾਂ ਨੂੰ ਮੁਫ਼ਤ ਸਪਰੇਅ ਮੁਹੱਈਆ ਕਰਵਾਉਣੀ ਚਾਹੀਦੀ ਹੈ। ਜਦੋਂ ਤੱਕ ਰਿਪੋਰਟਾਂ ਤੇ ਕੰਮ ਹੋਣਾ ਹੈ, ਉਦੋਂ ਨੂੰ ਫ਼ਸਲ ਦਾ ਨੁਕਸਾਨ ਹੋ ਜਾਵੇਗਾ। ਜੇਕਰ ਸਾਡੀ ਖਰਾਬ ਹੋ ਰਹੀ ਫਸਲ ਦਾ ਕੋਈ ਹੱਲ ਨਾ ਕੀਤਾ ਤੇ ਬਣਦਾ ਮੁਆਵਜਾ ਨਾ ਦਿੱਤਾ ਤਾਂ ਜੱਥੇਬੰਦੀ ਵੱਲੋਂ ਵੱਡਾ ਸੰਘਰਸ਼ ਵਿਢਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.