ਬਰਨਾਲਾ: ਤਰਨੋਜਲੀ ਦਾ ਯੁੱਗ ਹੋਣ ਕਾਰਨ ਅੱਜ ਕੱਲ੍ਹ ਤਕਰੀਬਨ ਹਰ ਘਰ ਵਿੱਚ ਗੱਡੀ ਹੈ ਅਤੇ ਗੱਡੀ ਚਲਾਉਣ ਲਈ ਬੇਸ਼ੱਕ ਨਵਾਂ ਬਣਿਆ ਡਰਾਇਵਰ ਹੋਵੇ ਜਾਂ ਫਿਰ ਪੁਰਾਣਾ ਡਰਾਈਵਰ ਅੱਜਕੱਲ੍ਹ ਹਰ ਗੱਡੀ ਨੂੰ ਚਲਾਉਣ ਵਾਲਾ ਆਦਮੀ ਜਾਂ ਔਰਤ ਕਿਤੇ ਵੀ ਆਉਣ ਜਾਣ ਲਈ ਗੂਗਲ ਮੈਪ ਦੀ ਵਰਤੋਂ ਕਰਦਾ ਹੈ। ਇਹ ਹੀ ਮੰਨ ਲਓ ਗੂਗਲ ਮੈਪ ਤੋਂ ਬਿਨਾਂ ਗੱਡੀ ਚਲਾਉਣੀ ਇੱਕ ਤਰ੍ਹਾਂ ਅਧੂਰੀ ਹੀ ਹੈ।
ਵੀਰਵਾਰ ਦੇਰ ਸ਼ਾਮ ਤਕਰੀਬਨ 9.30 ਲੋਕੇਸ਼ਨ ਲਈ ਵਰਤੇ ਜਾਣ ਵਾਲੇ ਗੂਗਲ ਮੈਪ ਦਾ ਐਪ ਕ੍ਰੈਸ਼ (google map surver crash) ਹੋ ਗਿਆ, ਜਿਸ ਨਾਲ ਹਜ਼ਾਰਾਂ ਲੋਕ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਖੱਜਲ ਖੁਆਰ ਹੁੰਦੇ ਦੇਖੇ ਗਏ।
ਇਹ ਵੀ ਪੜੋ: ਯੂਕਰੇਨ 'ਚ ਜੰਗ ਵਿਚਾਲੇ ਪੁਤਿਨ ਦੀ ਰੈਲੀ, ਚੀਨ ਨੇ ਕਿਹਾ- ਅਮਰੀਕਾ ਨੇ ਰੂਸ ਨੂੰ ਭੜਕਾਇਆ
ਬਰਨਾਲੇ ਨਾਲ ਸੰਬੰਧਤ ਇਕ ਪੱਪੀ ਨਾਮ ਦੇ ਗੱਡੀ ਚਾਲਕ ਨੇ ਦੱਸਿਆ ਕਿ ਉਹ ਰਾਤ ਤਕਰੀਬਨ 9.30 ਵਜੇ ਕਿਸੇ ਲੰਬੇ ਸਫਰ ’ਤੇ ਜਾ ਰਿਹਾ ਸੀ ਅਤੇ ਉਹ ਜਿਸ ਸ਼ਹਿਰ ਨੂੰ ਜਾ ਰਿਹਾ ਸੀ ਉਸ ਸ਼ਹਿਰ ਦਾ ਰਸਤਾ ਦੇਖਣ ਲਈ ਉਸ ਨੇ ਗੂਗਲ ਮੈਪ ਦਾ ਸਹਾਰਾ ਲਿਆ ਹੋਇਆ ਸੀ, ਪਰ ਅਚਾਨਕ ਗੂਗਲ ਮੈਪ ਬੰਦ ਹੋ ਗਿਆ ਅਤੇ ਵਾਰ-ਵਾਰ ਖੋਲ੍ਹਣ ’ਤੇ ਵੀ ਉਹ ਨਹੀਂ ਖੁੱਲ੍ਹਿਆ।
ਉਹਨਾਂ ਨੇ ਦੱਸਿਆ ਕਿ ਗੂਗਲ ਮੈਪ ਦਾ ਐਪ ਕ੍ਰੈਸ਼ (google map surver crash) ਹੋਣ ਕਾਰਨ ਉਸ ਨੂੰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਪਰ ਕੁਦਰਤੀ ਉਸ ਕੋਲ ਐਪਲ ਮੈਪ ਹੋਣ ਕਾਰਨ ਉਹ ਰਸਤਾ ਭਟਕਣ ਤੋਂ ਬਚ ਗਿਆ ਜਿਸ ਕਰਕੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਪਰ ਜੇਕਰ ਉਸ ਕੋਲ ਐਪਲ ਮੈਪ ਨਾ ਹੁੰਦਾ ਤਾਂ ਉਸ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀ ਅਤੇ ਉਹੋ ਜਿਸ ਸ਼ਹਿਰ ਨੂੰ ਜਾ ਰਿਹਾ ਸੀ ਉਸ ਦਾ ਉਸ ਨੂੰ ਰਸਤਾ ਵੀ ਨਹੀਂ ਪਤਾ ਸੀ।
ਵੈੱਬਸਾਈਟ ਡਾਨ ਡਾ ਨੇ ਕੱਲ੍ਹ ਸ਼ਾਮ ਗੂਗਲ ਮੈਪਸ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ ਕਿ ਗੂਗਲ ਐਪ ਦੇ ਸਰਵਰ ਵਿੱਚ ਕੁਝ ਤਕਨੀਕੀ ਦਿੱਕਤ (Google Maps server went down) ਸੀ ਜਿਸ ਕਾਰਨ ਲੋਕਾਂ ਨੂੰ ਅਚਾਨਕ ਹੀ ਇਸ ਮੈਪਸ ਐਪ ਨੂੰ ਖੋਲ੍ਹਣ ਵਿਚ ਪਰੇਸ਼ਾਨੀ ਆਈ ਹੈ।
ਗੂਗਲ ਮੈਪ ਦੀ ਐਪ ਬੰਦ ਹੋਣ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਖੁੱਲ੍ਹ ਕੇ ਭੜਾਸ ਵੀ ਕੱਢੀ ਹੈ ਅਤੇ ਕਿਹਾ ਹੈ ਕਿ ਜੇਕਰ ਸਾਡੇ ਕੋਲ ਬਦਲਾਅ ਦੇ ਰਸਤੇ ਨਹੀਂ ਹੋਣਗੇ ਤਾਂ ਅਸੀਂ ਅਜਿਹੀਆਂ ਐਪਸ ਦੇ ਸਹਾਰੇ ਚੱਲਣ ਕਾਰਨ ਫਸ ਸਕਦੇ ਹਾਂ।
ਇਹ ਵੀ ਪੜੋ: Punjab's new cabinet: ਅੱਜ ਸਹੁੰ ਚੁੱਕਣਗੇ CM ਮਾਨ ਦੇ 10 ਮੰਤਰੀ