ਬਰਨਾਲਾ: ਜਿਲ੍ਹਾ ਬਰਨਾਲਾ ਦੇ ਕਸਬਾ ਭਦੌੜ (kasba bhadod ) ਵਿਖੇ ਸੀਵਰੇਜ ਸਮੱਸਿਆ ਤੋਂ ਦੁਖੀ ਲੋਕਾਂ ਵਲੋਂ ਪ੍ਰਸਾ਼ਸ਼ਨ ਵਿਰੁੱਧ ਨਾਅਰੇਬਾਜ਼ੀ (Slogan against praise) ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਸਬਾ ਭਦੌੜ ਦੇ ਵਾਰਡ ਨੰਬਰ 7 ਦੇ ਲੋਕ ਚਾਰ ਮਹੀਨਿਆਂ ਤੋਂ ਸੀਵਰੇਜ ਸਮੱਸਿਆ (The problem of sewerage) ਤੋਂ ਪ੍ਰੇਸਾ਼ਨ ਹਨ। ਪੀੜਤ ਲੋਕਾਂ ਨੇ ਸੀਵਰੇਜ ਵਿਭਾਗ ਤੇ ਨਗਰ ਕੌਂਸਲ ਅਧਿਕਾਰੀਆਂ (Municipal Council Officer) ਉਪਰ ਸਮੱਸਿਆ ਦਾ ਕੋਈ ਹੱਲ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਨੰਬਰ 7 ਵਿੱਚ ਸੀਵਰੇਜ ਦੀ ਚਾਰ ਮਹੀਨਿਆਂ ਤੋਂ ਸਮੱਸਿਆ ਪੈਦਾ ਹੋ ਚੁੱਕੀ ਹੈ। ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਤੇ ਖੜਾ ਹੈ। ਸਕੂਲ ਵਿੱਚ ਪੜ੍ਹਨ ਲਈ ਜਾਣ ਵਾਲੇ ਬੱਚੇ ਅਤੇ ਵਾਰਡ ਦੇ ਲੋਕ ਇਸ ਗੰਦੇ ਪਾਣੀ ਵਿੱਚੋਂ ਦੀ ਲੰਘਣ ਲਈ ਮਜਬੂਰ (Forced to pass through dirty water) ਹਨ। ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਤੱਕ ਕਈ ਵਾਰ ਪਹੁੰਚ ਕਰ ਚੁੱਕੇ ਹਾਂ। ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ।
ਉਥੇ ਇਸ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀ (Officers of the Sewerage Board) ਅਤੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਨੇ ਕਿਹਾ ਕਿ ਸੀਵਰੇਜ ਵਿੱਚ ਲੰਬੇ ਸਮੇਂ ਤੋਂ ਸਮੱਸਿਆ ਆਈ ਹੋਈ ਹੈ। ਇਸਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਲਈ ਇੱਕ ਸੀਵਰੇਜ ਸਫ਼ਾਈ ਲਈ ਇੱਕ ਮਸ਼ੀਨ ਵੀ ਮੰਗਵਾਈ ਗਈ ਹੈ। ਜਿਸ ਕਰਕੇ ਜਲਦ ਇਸ ਸਮੱਸਿਆ ਦਾ ਹੱਲ ਜਲਦ ਕੀਤਾ ਜਾਵੇਗਾ। ਉਥੇ ਨਗਰ ਕੌਂਸਲ ਦੇ ਪ੍ਰਧਾਨ ਨੇ ਵਾਰਡ ਨੰਬਰ 7 ਦੇ ਲੋਕਾਂ ਨੂੰ ਹੀ ਇਸ ਸਮੱਸਿਆ ਲਈ ਜਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਨਗਰ ਕੌਂਸਲ ਨੇ ਸੀਵਰੇਜ ਸਫ਼ਾਈ ਦੇ ਯਤਨ ਕੀਤੇ ਸਨ ਤਾਂ ਉਸ ਵਾਰਡ ਦੇ ਸੀਵਰੇਜ ਜਾਮ ਦੀਆਂ ਕਈ ਚੀਜ਼ਾਂ ਮਿਲੀਆਂ ਹਨ।
ਇਹ ਵੀ ਪੜ੍ਹੋ: ਅਮੂਲ ਦੇ ਗਾਹਕਾਂ ਨੂੰ ਵੱਡਾ ਝਟਕਾ, ਦੁੱਧ ਦੀ ਕੀਮਤ ਵਿੱਚ ਮੁੜ ਵਾਧਾ