ਬਰਨਾਲਾ: ਜ਼ਿਲ੍ਹੇ ਦੇ ਪਿੰਡ ਸ਼ਹਿਣਾ ਤੋਂ ਪੱਖੋ ਕੈਂਚੀਆਂ ਕਸਬੇ ਤੱਕ ਲੰਬੇ ਸਮੇਂ ਤੋਂ ਨਾ ਬਣਾਏ ਜਾਣ ਦੇ ਰੋਸ ਵਜੋਂ ਅੱਜ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਸ਼ਹਿਣਾ ਨਿਵਾਸੀਆਂ ਵਲੋਂ ਬਰਨਾਲਾ-ਬਾਜਾਖਾਨਾ ਸਟੇਟ ਹਾਈਵੇ ਉਪਰ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ। ਸ਼ਹਿਣਾ ਦੇ ਬੱਸ ਅੱਡੇ ਉਪਰ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਗੁਰਪਰੀਤ ਸਿੰਘ ਗਿੱਲ, ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ, ਕਿਸਾਨ ਯੂਨੀਅਨ ਡਕੌਂਦਾ ਜਗਸੀਰ ਸਿੰਘ, ਕਿਸਾਨ ਯੂਨੀਅਨ ਚੜੂਨੀ ਵਲੋਂ ਬੱਬੂ ਸਿੰਘ ਪੰਧੇਰ ਦੀ ਅਗਵਾਈ ਹੇਠ ਇਹ ਧਰਨਾ ਲਗਾਇਆ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੱਖੋ ਕੈਂਚੀਆਂ ਤੋ ਸ਼ਹਿਣੇ ਤੱਕ ਸੜਕ ਪਿਛਲੇ 4 ਸਾਲ ਤੋ ਬਣਨੀ ਸ਼ੁਰੂ ਹੋਈ ਸੀ, ਜੋ ਅਜੇ ਤੱਕ ਨਹੀ ਬਣੀ। ਜਿਸ ਵਿੱਚ ਬਹੁਤ ਵੱਡੇ ਖੱਡੇ ਬਣ ਚੁੱਕੇ ਹਨ ਅਤੇ ਬਹੁਤ ਸੜਕੀ ਹਾਦਸੇ ਵਾਪਰਨ ਕਰਕੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਪਰ ਸੜਕ ਨਹੀ ਬਣਾਈ ਜਾ ਰਹੀ। ਇਸੇ ਕਰਕੇ ਅੱਜ ਸਾਨੂੰ ਮਜਬੂਰਨ ਧਰਨਾ ਲਾਉਣਾ ਪਿਆ ਹੈ। ਇਸ ਬਾਬਤ ਅਸੀਂ ਕਈ ਵਾਰ ਐਕਸੀਅਨ ਅਤੇ ਠੇਕੇਦਾਰ ਨੂੰ ਮਿਲ ਚੁੱਕੇ ਹਾਂ, ਪਰ ਭ੍ਰਿਸ਼ਟਾਚਾਰ ਦਾ ਬੋਲਾਬਾਲਾ ਹੈ ਅਤੇ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ: ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਸਰਕਾਰ ਨੇ 13 ’ਚੋਂ 12 ਮੰਗਾਂ ਮੰਨੀਆਂ
ਤਹਿਸੀਲਦਾਰ ਦੇ ਭਰੋਸੇ 'ਤੇ ਚੁੱਕਿਆ ਧਰਨਾ: ਦੁਪਿਹਰ ਕਰੀਬ 3 ਵਜੇ ਤਹਿਸੀਲਦਾਰ ਤਪਾ ਅਵਤਾਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦਾ ਜੇਈ ਸੰਦੀਪ ਕੁਮਾਰ ਪਹੁੰਚੇ। ਜਿੰਨ੍ਹਾਂ ਭਲਕੇ ਤੋਂ ਸੜਕ ਦਾ ਕੰਮ ਸ਼ੁਰੂ ਕਰਕੇ ਹਫ਼ਤੇ ਵਿੱਚ ਮਕੁੰਮਲ ਕਰਨ ਦਾ ਭਰੋਸਾ ਦਿਵਾਈਆ। ਜਿਸ ਉਪਰੰਤ ਧਰਨਾ ਚੁੱਕ ਦਿੱਤਾ ਗਿਆ।
ਇਹ ਵੀ ਪੜ੍ਹੋ: "ਆਪ ਸਰਕਾਰ ਕਿਸਾਨਾਂ ਦੀ ਸਰਕਾਰ"