ETV Bharat / state

ਬਾਦਲਾਂ ਦੇ ਵਿਰੋਧੀ ਖੇਮੇ ਨਾਲ ਪਰਮਿੰਦਰ ਢੀਂਡਸਾ ਕਰ ਰਹੇ ਮੁਲਾਕਾਤ, SGPC ਨੂੰ ਲੈਕੇ ਕੀਤੀ ਇਹ ਅਪੀਲ

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਐਸਜੀਪੀਸੀ ਦਾ ਪ੍ਰਬੰਧ ਬਾਦਲ ਪਰਿਵਾਰ ਦੇ ਹੱਥਾਂ ਵਿੱਚੋਂ ਕੱਢਣ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਤਾਂ ਕਿ ਬਾਦਲਾਂ ਵਲੋਂ ਗੁਰਦੁਆਰਾ ਪ੍ਰਬੰਧ ਵਿੱਚ ਕੀਤੀਆਂ ਗਈਆਂ ਆਪਹੁਦਰੀਆਂ ਨੂੰ ਬੰਦ ਕੀਤਾ ਜਾ ਸਕੇ।

ਬਾਦਲਾਂ ਵਿਰੋਧੀ ਖੇਮੇ ਨਾਲ ਪਰਮਿੰਦਰ ਢੀਂਡਸਾ ਕਰ ਰਹੇ ਮੁਲਾਕਾਤ

author img

By

Published : Oct 29, 2022, 4:36 PM IST

Updated : Oct 29, 2022, 5:48 PM IST

ਬਰਨਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ 9 ਨਵੰਬਰ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਵਲੋਂ ਬਾਦਲ ਵਿਰੋਧੀ ਖੇਮੇ ਨਾਲ ਰਾਬਤਾ ਜਾਰੀ ਹੈ। ਜਿਸ ਤਹਿਤ ਅੱਜ ਉਹ ਐਸਜੀਪੀਸੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੂੰਘਾਂ ਦੇ ਘਰ ਮੀਟਿੰਗ ਕਰਨ ਪਹੁੰਚੇ।

ਇਸ ਮੌਕੇ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਐਸਜੀਪੀਸੀ ਦਾ ਪ੍ਰਬੰਧ ਬਾਦਲ ਪਰਿਵਾਰ ਦੇ ਹੱਥਾਂ ਵਿੱਚੋਂ ਕੱਢਣ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਤਾਂ ਕਿ ਬਾਦਲਾਂ ਵਲੋਂ ਗੁਰਦੁਆਰਾ ਪ੍ਰਬੰਧ ਵਿੱਚ ਕੀਤੀਆਂ ਗਈਆਂ ਆਪਹੁਦਰੀਆਂ ਨੂੰ ਬੰਦ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਐਸਜੀਪੀਸੀ ਨੂੰ ਕੰਮ ਕਰਨਾ ਚਾਹੀਦਾ ਹੈ, ਜਿਸ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ।

ਬਾਦਲਾਂ ਵਿਰੋਧੀ ਖੇਮੇ ਨਾਲ ਪਰਮਿੰਦਰ ਢੀਂਡਸਾ ਕਰ ਰਹੇ ਮੁਲਾਕਾਤ

ਇਸ ਲਈ ਉਹ ਐਸਜੀਪੀਸੀ ਦੇ ਮੈਂਬਰਾਂ ਨੂੰ ਪੰਜਾਬ ਭਰ ਵਿੱਚ ਮਿਲ ਰਹੇ ਹਨ। ਉਹਨਾਂ ਕਿਹਾ ਕਿ ਜਿਹੜੀਆਂ ਪੰਥਕ ਜੱਥੇਬੰਦੀਆਂ ਅਤੇ ਪੰਥਕ ਆਗੂ ਬਾਦਲਾਂ ਤੋਂ ਐਸਜੀਪੀਸੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ, ਉਹਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਹਨਾਂ ਆਉਣ ਵਾਲੀ ਐਸਜੀਪੀਸੀ ਪ੍ਰਧਾਨਗੀ ਨੂੰ ਲੈ ਕੇ ਵੀ ਐਸਜੀਪੀਸੀ ਮੈਂਬਰਾਂ ਨੂੰ ਬਾਦਲ ਵਿਰੋਧੀ ਚਿਹਰੇ ਨੂੰ ਪ੍ਰਧਾਨ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਲਗਾਤਾਰ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਾਂ, ਕਿਉਂਕਿ ਐਸਜੀਪੀਸੀ ਦੀ ਚੋਣ ਨੂੰ ਕਰੀਬ 11 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਉਥੇ ਹਰਿਆਣਾ ਵਿੱਚ ਵੱਖਰੀ ਐਸਜੀਪੀਸੀ ਬਣਾਏ ਜਾਣ 'ਤੇ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਹ ਵੱਖਰੀ ਕਮੇਟੀ ਬਣਨ ਦਾ ਕਾਰਨ ਵੀ ਬਾਦਲ ਪਰਿਵਾਰ ਹੀ ਰਿਹਾ ਹੈ। ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਕਰਕੇ ਹਰਿਆਣਾ ਵਿੱਚ ਵੱਖਰੀ ਕਮੇਟੀ ਬਨਾਉਣੀ ਪਈ ਹੈ।

ਉਥੇ ਇਸ ਮੌਕੇ ਐਸਜੀਪੀਸੀ ਮੈਂਬਰਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਲਈ ਉਹ ਬਾਦਲਾਂ ਦੇ ਲਿਫ਼ਾਫ਼ਾ ਕਲਚਰ ਦਾ ਪਹਿਲੇ ਦਿਨ ਤੋਂ ਵਿਰੋਧ ਕਰਦੇ ਆ ਰਹੇ ਹਨ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਇਸੇ ਮੰਤਵ ਲਈ ਉਹਨਾਂ ਨੂੰ ਮਿਲਣ ਆਏ ਹਨ। ਜਿਸ ਕਰਕੇ ਉਹ ਵੀ ਆਉਣ ਵਾਲੀ ਪ੍ਰਧਾਨਗੀ ਦੀ ਚੋਣ ਲਈ ਸਿੱਖ ਪੰਥ ਦੇ ਹੱਕ ਵਿੱਚ ਭੁਗਤਣਗੇ ਨਾ ਕਿ ਬਾਦਲਾਂ ਦੇ ਲਿਫ਼ਾਫ਼ਾ ਪ੍ਰਧਾਨ ਦਾ ਸਾਥ ਦੇਣਗੇ।

ਇਹ ਵੀ ਪੜ੍ਹੋ: ਨੇਤਰਹੀਣ ਹੋਣ ਦੇ ਬਾਵਜੂਦ ਕਿਰਤ ਦੀ ਕਮਾਈ ਕਰਨ ਵਾਲਾ ਸੁਖਵਿੰਦਰ ਸਭ ਲਈ ਬਣਿਆ ਮਿਸਾਲ

Last Updated : Oct 29, 2022, 5:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.