ETV Bharat / state

ਕੱਖਾਂ ਕਾਨਿਆਂ 'ਚੋਂ ਨਿਕਲ ਹੁਣ ਕੈਨੇਡਾ ਜਾ ਕਮਾਵੇਗੀ ਡਾਲਰ - ਸੋਸ਼ਲ ਮੀਡੀਆ ‘ਤੇ ਮਸ਼ਹੂਰ

ਮਨਜੀਤ ਕੌਰ 4 ਦਸੰਬਰ ਨੂੰ ਜਹਾਜ਼ ਚੜ੍ਹ ਕੈਨੇਡਾ ਮਹਿੰਦਰਪਾਲ ਸਿੰਘ ਭੁੱਲਰ ਦੇ ਘਰ ਐਬਸਫੋਰਡ ਬ੍ਰਿਟਿਸ਼ ਕੋਲੰਬੀਆ ਜਾਵੇਗੀ। ਭਦੌੜ ਵਿਖੇ ਨਾਨਕਸਰ ਰੋਡ (Nanaksar Road at Bhadaur) 'ਤੇ ਛੱਜ ਘੜਨ ਵਾਲੇ ਛੱਜ ਘਾੜਿਆਂ ਦੀ ਕੁੜੀ ਨੂੰ ਪੜ੍ਹਾਈ ਦੇ ਨਾਲ-ਨਾਲ ਬੈਡਮਿੰਟਨ ਖੇਡ ਕੇ ਆਪਣੇ ਪਰਿਵਾਰ ਸ਼ਹਿਰ ਰਾਜ ਅਤੇ ਦੇਸ਼ ਦਾ ਨਾਮ ਉੱਚਾ ਕਰਨ ਦਾ ਸੁਪਨਾ ਦੇਖ ਰਹੀ ਸੀ

ਕੱਖਾਂ ਕਾਨਿਆਂ 'ਚੋਂ ਨਿਕਲ ਹੁਣ ਕੈਨੇਡਾ ਜਾ ਕਮਾਵੇਗੀ ਡਾਲਰ

author img

By

Published : May 8, 2022, 2:30 PM IST

ਬਰਨਾਲਾ: ਭਦੌੜ ਵਿਖੇ ਨਾਨਕਸਰ ਰੋਡ (Nanaksar Road at Bhadaur) 'ਤੇ ਛੱਜ ਘੜਨ ਵਾਲੇ ਛੱਜ ਘਾੜਿਆਂ ਦੀ ਕੁੜੀ ਨੂੰ ਪੜ੍ਹਾਈ ਦੇ ਨਾਲ-ਨਾਲ ਬੈਡਮਿੰਟਨ ਖੇਡ ਕੇ ਆਪਣੇ ਪਰਿਵਾਰ ਸ਼ਹਿਰ ਰਾਜ ਅਤੇ ਦੇਸ਼ ਦਾ ਨਾਮ ਉੱਚਾ ਕਰਨ ਦਾ ਸੁਪਨਾ ਦੇਖ ਰਹੀ ਸੀ ਬੇਸ਼ੱਕ ਉਸ ਨੂੰ ਸਰਕਾਰਾਂ ਨੇ ਕੋਈ ਮਦਦ ਨਹੀਂ ਕੀਤੀ ਅਤੇ ਗ਼ਰੀਬੀ ਕਾਰਨ ਉਸ ਨੂੰ ਆਪਣਾ ਪੱਤੋ ਪਿੰਡ ਘਰ ਬਾਰ ਛੱਡ ਭਦੌੜ ਰਹਿਣਾ ਪਿਆ, ਪਰ ਇੱਥੇ ਵੀ ਆ ਕੇ ਉਹ ਹੋਰ ਗ਼ਰੀਬੀ ਦੀ ਦਲਦਲ ਵਿੱਚ ਧਸ ਗਏ ਉਸ ਦੀ ਮਾਂ ਬੀਮਾਰ ਰਹਿਣ ਲੱਗੀ ਅਤੇ ਪਿਤਾ ਦੀ ਮੌਤ ਹੋ ਗਈ ਉਸ ਨੂੰ ਖੁਦ ਨੂੰ ਗਠੀਆ ਹੋ ਗਿਆ ਅਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ।

ਅਖੀਰ ਸੋਸ਼ਲ ਮੀਡੀਆ ਅਤੇ ਅਖਬਾਰਾਂ ਅਤੇ ਨਿਊਜ਼ ਚੈਨਲਾਂ ਉੱਪਰ ਇਸ ਬੈਡਮਿੰਟਨ ਖਿਡਾਰਨ ਦੀ ਮਦਦ (Badminton player help) ਲਈ ਖ਼ਬਰਾਂ ਅਤੇ ਆਰਟੀਕਲ ਲੱਗਣ ਲੱਗੇ, ਜਿਨ੍ਹਾਂ ਨੂੰ ਦੇਖ ਲੋਕਾਂ ਨੇ ਉਸ ਦੀ ਖੇਡ ਬਰਕਰਾਰ ਰੱਖਣ ਅਤੇ ਉਸ ਨੂੰ ਬਿਮਾਰੀ ‘ਚੋਂ ਨਿਕਲਣ ਲਈ ਇਲਾਜ ਆਦਿ ਲਈ ਆਰਥਿਕ ਤੌਰ ‘ਤੇ ਮਦਦ ਕੀਤੀ, ਪਰ ਇਹ ਮਦਦ ਉਸ ਦੇ ਘਰ ਦੇ ਹਾਲਾਤਾਂ ਅੱਗੇ ਬਹੁਤ ਘੱਟ ਸੀ, ਆਖ਼ਰ ਤਕਰੀਬਨ 25 ਸਾਲ ਪਹਿਲਾਂ ਕੈਨੇਡਾ (Canada) ਜਾ ਵੱਸੇ ਮਹਿੰਦਰ ਪਾਲ ਸਿੰਘ ਭੁੱਲਰ ਨੇ ਕਿਸੇ ਖ਼ਬਰ ਦੇ ਜ਼ਰੀਏ ਉਸ ਨਾਲ ਸੰਪਰਕ ਕੀਤਾ, ਉਸ ਦੀ ਆਰਥਿਕ ਮਦਦ ਕਰਦਾ ਰਿਹਾ ਅਤੇ ਪਰਿਵਾਰ ਜ਼ਿਆਦਾ ਜ਼ਰੂਰਤਮੰਦ ਦੇਖ ਉਸ ਨੇ ਇਸ ਛੱਜ ਬਣਾ ਕੇ ਪਰਿਵਾਰ ਪਾਲਣ ਵਾਲੀ ਲੜਕੀ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ।

ਹਾਲਾਂਕਿ ਪਹਿਲਾਂ ਇਹ ਸੁਣ ਕੇ ਮਨਜੀਤ ਕੌਰ ਦੇ ਪਰਿਵਾਰ ਨੂੰ ਇੱਕ ਮਹਿਜ਼ ਮਜ਼ਾਕ ਲੱਗਿਆ ਅਤੇ ਸਮਾਜ ਅੰਦਰ ਜਾਤੀਵਾਦ ਅਤੇ ਧਰਮਾਂ ਦਾ ਬੋਲਬਾਲਾ ਹੋਣ ਕਾਰਨ ਉਨ੍ਹਾਂ ਨੂੰ ਇਹ ਕੁਝ ਅਸੰਭਵ ਲੱਗਿਆ, ਪਰ ਕੈਨੇਡਾ ਦੇ ਇਸ ਸਿਟੀਜ਼ਨ ਨੇ ਦੁਬਾਰਾ ਫਿਰ ਹਿੰਮਤ ਕਰਕੇ ਮਨਜੀਤ ਕੌਰ ਨੂੰ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਹੌਲੀ-ਹੌਲੀ ਗੱਲ ਨੇੜੇ ਲੱਗ ਗਈ, ਆਖਿਰਕਾਰ 12 ਦਸੰਬਰ 2020 ਨੂੰ ਮਹਿੰਦਰ ਸਿੰਘ ਭੁੱਲਰ ਨੇ ਕੈਨੇਡਾ ਤੋਂ ਆ ਕੇ ਮਨਜੀਤ ਕੌਰ ਨਾਲ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ।

ਕੱਖਾਂ ਕਾਨਿਆਂ 'ਚੋਂ ਨਿਕਲ ਹੁਣ ਕੈਨੇਡਾ ਜਾ ਕਮਾਵੇਗੀ ਡਾਲਰ

ਦਿਲਚਸਪ ਗੱਲ ਇਹ ਰਹੀ ਕਿ ਉਨ੍ਹੀਂ ਦਿਨੀਂ ਮਹਿੰਦਰਪਾਲ ਸਿੰਘ ਭੁੱਲਰ ਜ਼ਿਆਦਾਤਰ ਮਨਜੀਤ ਕੌਰ ਨਾਲ ਉਸ ਦੇ ਘਰ ਨਾਨਕਸਰ ਰੋਡ ‘ਤੇ (Nanaksar Road at Bhadaur) ਕੱਖਾਂ ਕਾਨਿਆਂ ਦੀ ਬਣੀ ਕੁੱਲੀ ਵਿੱਚ ਰਹਿ ਕੇ ਬਿਤਾਇਆ। ਕੈਨੇਡਾ ਵਾਪਸ ਚਲਾ ਗਿਆ ਜਿਸ ਤੋਂ ਬਾਅਦ ਲੋਕ ਡਰਾਨ ਲੱਗ ਗਿਆ ਅਤੇ ਮਨਜੀਤ ਕੌਰ ਨੂੰ ਬੁਲਾਉਣ ਦੀ ਫ਼ੈਲ ਬਾਕੀ ਲੋਕਾਂ ਦੀਆਂ ਫਾਈਲਾਂ ਦੇ ਨਾਲ ਹੀ ਅਟਕ ਗਈ ਅਤੇ ਲੋਕਾਂ ਨੇ ਮਨਜੀਤ ਨੂੰ ਮਜ਼ਾਕ ਕਰਨੇ ਸ਼ੁਰੂ ਕਰ ਦਿੱਤੇ ਕਿ ਕੈਨੇਡੀਅਨ ਲੜਕਾ ਜੋ ਮਨਜੀਤ ਕੌਰ ਨਾਲ ਵਿਆਹ ਕਰਵਾ ਕੇ ਗਿਆ ਹੈ।

ਉਹ ਮਹਿਜ਼ ਸਿਰਫ਼ ਸੋਸ਼ਲ ਮੀਡੀਆ ‘ਤੇ ਮਸ਼ਹੂਰ (Popular on social media) ਹੋਣ ਲਈ ਹੀ ਆਇਆ ਸੀ, ਪਰ ਮਨਜੀਤ ਕੌਰ ਨੂੰ ਹੁਣ ਸ਼ਾਇਦ ਹੀ ਬੁਲਾਵੇ ਆਖ਼ਿਰਕਾਰ ਕੁੱਝ ਦਿਨ ਪਹਿਲਾਂ ਮਨਜੀਤ ਘਰ ਦਾ ਵੀਜ਼ਾ ਆ ਗਿਆ ਅਤੇ ਹੁਣ ਮਨਜੀਤ ਕੌਰ 4 ਦਸੰਬਰ ਨੂੰ ਜਹਾਜ਼ ਚੜ੍ਹ ਕੈਨੇਡਾ ਮਹਿੰਦਰਪਾਲ ਸਿੰਘ ਭੁੱਲਰ ਦੇ ਘਰ ਐਬਸਫੋਰਡ ਬ੍ਰਿਟਿਸ਼ ਕੋਲੰਬੀਆ ਜਾਵੇਗੀ।

ਇਹ ਵੀ ਪੜ੍ਹੋ:ਸਹੂਲਤਾਂ ਨਾਲ ਲੈਸ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਾਉਂਦਾ ਮਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.