ਬਰਨਾਲਾ: ਪਿੰਡ ਬਖ਼ਤਗੜ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਧਾਰਮਿਕ ਸਮਾਗਮ ਦੌਰਾਨ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਸਨ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਖੰਡਿਤ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਿਆ। ਇਸ ਮਾਮਲੇ ਨੂੰ ਲੈ ਕੇ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਅਤੇ ਐਸਜੀਪੀਸੀ ਦੇ ਅੰਤ੍ਰਿਗ ਕਮੇਟੀ ਮੈਂਬਰ ਜੱਥੇ.ਬਲਦੇਵ ਸਿੰਘ ਚੂੰਘਾਂ ਪਹੁੰਚੇ। ਜਿਹਨਾਂ ਵਲੋਂ ਦੋਹਾਂ ਧਿਰਾਂ ਦੇ ਪੱਖ ਸੁਣੇ ਗਏ ਅਤੇ ਇਸ ਮਾਮਲੇ ’ਚ ਸ਼੍ਰੀ ਅਖੰਡ ਪਾਠ ਸਾਹਿਬ ਖੰਡਿਤ ਹੋਣ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ।
ਇਸ ਮੌਕੇ ਪੰਜ ਪਿਆਰਿਆਂ ’ਚੋਂ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਪਿੰਡ ਬਖ਼ਤਗੜ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧਤ ਸ੍ਰੀ ਆਖੰਡ ਪਾਠ ਚੱਲ ਰਹੇ ਸਨ। ਜਿਸ ਦੌਰਾਨ ਬੀਤੇ ਕੱਲ ਇੱਕ ਪਾਠੀ ਸਿੰਘ ਵਲੋਂ ਧੱਕੇ ਨਾਲ ਰੌਲ ਲਾਉਣ ਬੈਠ ਗਿਆ ਅਤੇ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਉਠ ਕੇ ਚਲਾ ਗਿਆ, ਜਿਸ ਕਾਰਨ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਖੰਡਤ ਕਰਕੇ ਵੱਡਾ ਗੁਨਾਹ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੜਤਾਲ ਦੌਰਾਨ ਕਰਮ ਸਿੰਘ ਪੁੱਤਰ ਜ਼ੋਰਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਜ਼ਿੰਮੇਵਾਰ ਪਾਇਆ ਗਿਆ।
ਦੋਹਾਂ ਧਿਰਾਂ ਨੂੰ ਸੁਣਨ ਉਪਰੰਤ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ 2 ਮਾਰਚ ਨੂੰ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦਾ ਪੰਜ ਪਿਆਰਿਆਂ ਵਲੋਂ ਹੁਕਮ ਕੀਤਾ ਗਿਆ ਹੈ। ਇਸ ਧਾਰਮਿਕ ਵਿਵਾਦ ਦੇ ਚੱਲਦਿਆਂ ਘਟਨਾ ਸਥਾਨ ’ਤੇ ਭਾਰੀ ਪੁਲਿਸ ਬਲ ਵੀ ਹਾਜ਼ਰ ਸੀ।