ETV Bharat / state

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀਆਂ ਵਲੋਂ ਰੁੱਖ ਵੱਢਣ ਖਿਲਾਫ਼ ਵਾਤਾਵਰਨ ਪ੍ਰੇਮੀਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ

ਟਰਾਈਡੈਂਟ ਉਦਯੋਗ ਗਰੁੱਪ ਧੌਲਾ ਵਿਖੇ ਇੱਕ ਕੰਪਨੀ ਦੇ ਗੁਦਾਮ ਨੂੰ ਰਸਤਾ ਦੇਣ ਲਈ ਰਨਾਲਾ-ਮਾਨਸਾ ਮੁੱਖ ਮਾਰਗ ’ਤੇ ਪ੍ਰਸ਼ਾਸਨ ਵੱਲੋਂ ਦਰੱਖਤਾਂ ਦੀ ਕਟਾਈ ਲਈ ਲਾਲ ਨਿਸ਼ਾਨ ਲਗਾਏ ਗਏ ਹਨ। ਇਹਨਾਂ ਦਰੱਖਤਾਂ ਦੀ ਕਟਾਈ ਦਾ ਵਾਤਾਵਰਨ ਪ੍ਰੇਮੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਵਾਤਾਵਰਨ ਪ੍ਰੇਮੀਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ

author img

By

Published : Jul 19, 2022, 7:18 AM IST

ਬਰਨਾਲਾ: ਬਰਨਾਲਾ-ਮਾਨਸਾ ਮੁੱਖ ਮਾਰਗ ਨਜਦੀਕ ਟਰਾਈਡੈਂਟ ਉਦਯੋਗ ਗਰੁੱਪ ਧੌਲਾ ਵਿਖੇ ਇਕ ਕੰਪਨੀ ਦੇ ਗੁਦਾਮ ਨੂੰ ਰਸਤਾ ਦੇਣ ਲਈ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੇ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਖੜੇ ਹਰੇ-ਭਰੇ ਰੁੱਖਾਂ ਨੂੰ ਕੱਟਣ ਲਈ ਲਾਲ ਰੰਗ ਦੇ ਨਿਸ਼ਾਨ ਲਗਾ ਕੇ ਰੁੱਖਾਂ ਨੂੰ ਵੱਢਣ ਦੀ ਤਿਆਰੀ ਕਰ ਲਈ ਹੈ। ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੱਢੇ ਜਾ ਰਹੇ ਹਰੇ ਭਰੇ ਰੁੱਖਾਂ ਨੂੰ ਬਚਾਉਣ ਲਈ ਸਥਾਨਕ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ।

ਇਹ ਵੀ ਪੜੋ: fuel prices in punjab: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਵਾਤਾਵਰਨ ਪ੍ਰੇਮੀਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ
ਵਾਤਾਵਰਨ ਪ੍ਰੇਮੀਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ

ਮੁੱਖ ਮਾਰਗ ਤੋਂ ਸਰਕਾਰੀ ਰੁੱਖਾਂ ਨੂੰ ਵੱਢਣ ਦਾ ਤਿੱਖਾ ਵਿਰੋਧ ਕਰਦਿਆਂ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਰੁੱਖ ਵੱਢ ਕੇ ਇਕ ਕੰਪਨੀ ਦੇ ਗੁਦਾਮ ਨੂੰ ਰਸਤਾ ਦਿੱਤਾ ਜਾ ਰਿਹਾ ਹੈ। ਇੱਕ ਪਾਸੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਸਰਕਾਰ ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾ ਕੇ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕਰ ਰਹੇ ਹਨ। ਦੂਜੇ ਪਾਸੇ ਪਹਿਲਾ ਖੜੇ ਹਰੇ ਭਰੇ ਸਰਕਾਰੀ ਰੁੱਖਾਂ ਨੂੰ ਇਕ ਰਸਤਾ ਦੇਣ ਬਦਲੇ ਕੱਟਿਆ ਜਾ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਸਰਕਾਰੀ ਰੁੱਖ ਵੱਢਣ ਨਾਲ ਜੋ ਵਾਤਾਵਰਨ ਦਾ ਨੁਕਸਾਨ ਹੋਵੇਗਾ ਕੀ ਉਹ ਸਰਕਾਰੀ ਖਜਾਨੇ ਵਿੱਚ ਰੁਪਏ ਜਮਾ ਹੋਣ ਨਾਲ ਇਸਦੀ ਪੂਰਤੀ ਹੋ ਜਾਵੇਗੀ। ਜਦੋ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਲੋਂ ਪੰਜਾਬ ਵਿਚ ਹਰੇ ਭਰੇ ਰੁੱਖਾਂ ਦੀ ਕਟਾਈ ’ਤੇ ਪਾਬੰਦੀ ਲਗਾਈ ਗਈ ਹੈ। ਸਰਕਾਰੀ ਅਧਿਕਾਰੀਆਂ ਵਲੋਂ ਨਿਯਮਾਂ ਨੂੰ ਲਾਗੂ ਕਰਕੇ ਸਰਕਾਰੀ ਰੁੱਖਾਂ ਦੀ ਰੱਖਿਆ ਕਰਨ ਦੀ ਬਜਾਏ ਖੁਦ ਮਨਜ਼ੂਰੀਆਂ ਦੇ ਕੇ ਸਰਕਾਰੀ ਹਰੇ ਭਰੇ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਦੇ ਪ੍ਰਦੂਸ਼ਿਤ ਵਾਤਾਵਰਨ ਨੂੰ ਬਚਾਉਣ ਲਈ ਦੋਗਲੀ ਨੀਤੀ ਅਪਣਾ ਕੇ ਖੁਦ ਰੁੱਖ ਵੱਢੇਗੀ ਤਾਂ ਕਦੇ ਵੀ ਪੰਜਾਬ ਦਾ ਵਾਤਾਵਰਨ ਸਰੱਖਿਅਤ ਨਹੀਂ ਹੋਵੇਗਾ। ਮਨਜ਼ੂਰੀ ਮਿਲਣ ਤੋਂ ਪਹਿਲਾ ਹੀ ਕੰਪਨੀ ਵਾਲਿਆਂ ਨੇ ਮੁੱਖ ਮਾਰਗ ਤੋਂ ਰਸਤਾ ਬਣਾ ਲਿਆ ਹੈ। ਪਹਿਲਾ ਵਿਸ਼ਵਕਰਮਾਂ ਪਾਰਕਿੰਗ ਵਾਲਿਆਂ ਨੇ ਅਨੇਕਾਂ ਰੁੱਖ ਗੰਦਾ ਪਾਣੀ ਪਾ ਕੇ ਸੁਕਾ ਦਿੱਤੇ ਸਨ। ਜਿਹਨਾਂ ਦੇ ਖਿਲਾਫ਼ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ।

ਇਕੱਤਰ ਹੋਏ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ਤੋਂ ਹਰੇ ਭਰੇ ਰੁੱਖ ਕੱਟਣ ਦੇ ਜਿੰਮੇਵਾਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਮਾਨਯੋਗ ਹਾਈਕੋਰਟ ਅਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਕੋਲ ਅਪੀਲ ਪਾਈ ਜਾਵੇਗੀ। ਰੁੱਖਾਂ ਨੂੰ ਬਚਾਉਣ ਲਈ ਪੰਜਾਬ ਭਰ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਇਕੱਠੇ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਕੱਤਰ ਹੋਏ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗ ਤੋਂ ਹਰੇ ਭਰੇ ਰੁੱਖ ਕੱਟਣ ਦਾ ਫੈਸਲਾ ਤੁਰੰਤ ਵਾਪਿਸ ਲਿਆ ਜਾਵੇ। ਜੇਕਰ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧੱਕੇਸਾਹੀ ਰੁੱਖ ਵੱਢਣ ਦੀ ਮਨਜ਼ੂਰੀ ਦਿੱਤੀ ਤਾਂ ਇਕ ਰੁੱਖ ਵਾਤਾਵਰਨ ਪ੍ਰੇਮੀਆਂ ਵਲੋਂ ਨਹੀਂ ਵੱਢਣ ਦਿੱਤਾ ਜਾਵੇਗਾ।

ਇਹ ਵੀ ਪੜੋ: Weather Report: ਪੰਜਾਬ ’ਚ ਫੇਰ ਪਵੇਗਾ ਮੀਂਹ, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ਉਥੇ ਹੀ ਜਦੋਂ ਇਸ ਸਬੰਧੀ ਵਣ ਵਿਭਾਗ ਬਰਨਾਲਾ ਦੇ ਬੀਟ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਉਨਾਂ ਹਰੇ ਭਰੇ ਰੁੱਖ ਵੱਢਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਗਦੇਵ ਟਰੇਨਿੰਗ ਕੰਪਨੀ ਨੇ ਰਸਤਾ ਲੈਣ ਲਈ ਅਪਲਾਈ ਕੀਤਾ ਹੈ। ਮਨਜ਼ੂਰੀ ਲਈ ਫ਼ਾਈਲ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਮਨਜ਼ੂਰੀ ਮਿਲਣ ਉਪਰੰਤ ਰਸਤਾ ਬਣਾਉਣ ਲਈ ਰੁੱਖ ਵੱਢੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.