ETV Bharat / state

ਨਵਜੋਤ ਸਿੰਘ ਸਿੱਧੂ ਖਿਲਾਫ਼ NHA ਮੁਲਾਜ਼ਮਾਂ ਵੱਲੋ ਰੋਸ ਪ੍ਰਦਰਸਨ - NHA employee protest against Navjot Singh Sidhu

ਬਰਨਾਲਾ ਵਿਖੇ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਐਨ.ਐਚ.ਐਮ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸਨ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਵੱਲੋਂ ਸਿੱਧੂ ਦੀ ਆਮਦ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।

ਨਵਜੋਤ ਸਿੰਘ ਸਿੱਧੂ ਖਿਲਾਫ਼ NHA ਮੁਲਾਜ਼ਮ ਦਾ ਰੋਸ ਪ੍ਰਦਰਸਨ

author img

By

Published : Jan 6, 2022, 7:46 PM IST

Updated : Jan 6, 2022, 8:17 PM IST

ਬਰਨਾਲਾ: ਪੰਜਾਬ ਵਿੱਚ 2022 ਚੋਣਾਂ ਨੇੜੇ ਆਉਣ ਨਾਲ ਰੈਲੀਆਂ ਆਗਾਜ ਵਿੱਚ ਜ਼ੋਰ ਫੜ੍ਹਦਾ ਨਜ਼ਰ ਆ ਰਿਹਾ ਹੈ। ਬਰਨਾਲਾ ਵਿੱਚ ਰੱਖੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦੀ ਰੈਲੀ ਪਹਿਲਾ ਪੁਲਿਸ ਨੇ ਐਨ.ਐਚ.ਐਮ ਮੁਲਾਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਐਨ.ਐਚ.ਐਮ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ। ਸਿਹਤ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਪ੍ਰਸ਼ਾਸ਼ਨ ਵੱਲੋਂ ਐਨਐਚਐਮ ਮੁਲਾਜ਼ਮਾਂ ਦਾ ਇੱਕ ਪੰਜ ਵਫਦ ਨਵਜੋਤ ਸਿੰਘ ਸਿੱਧੂ ਨਾਲ ਮਿਲਾਇਆ ਗਿਆ, ਜਿਸ ਵਿੱਚ ਐਨਐਚਐਮ ਇੰਪਲਾਈਜ਼ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਪੱਤੀ,ਜਿਲ੍ਹਾ ਆਗੂ ਨੀਰਜ਼,ਅਮਨਦੀਪ ਕੌਰ ਸੀਐਚਓ,ਲਖਵੰਤ ਸਿੰਘ,ਨਵਦੀਪ ਸਿੰਘ ਸ਼ਾਮਲ ਸਨ।

ਨਵਜੋਤ ਸਿੰਘ ਸਿੱਧੂ ਖਿਲਾਫ਼ NHA ਮੁਲਾਜ਼ਮ ਦਾ ਰੋਸ ਪ੍ਰਦਰਸਨ

ਨਵਜੋਤ ਸਿੰਘ ਸਿੱਧੂ ਨੂੰ ਮਿਲਣ ਵਾਲੇ ਵਫਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਅਜੇ ਤੱਕ ਪੱਕੇ ਨਹੀਂ ਕੀਤੇ। ਇਸ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਐਲਾਨ ਮੈਂ ਨਹੀਂ ਕੀਤਾ ਬਲਕਿ ਚਰਨਜੀਤ ਸਿੰਘ ਚੰਨੀ ਦਾ ਐਲਾਨ ਹੈ।

ਇਸ ਮੌਕੇ ਵਫ਼ਦ ਨੇ ਕਿਹਾ ਕਿ ਤੁਸੀਂ ਔਰਤਾਂ ਬਾਰੇ ਵੱਡੇ-ਵੱਡੇ ਐਲਾਨ ਕਰ ਰਹੇ ਹੋਂ, ਪਰ ਅਸੀਂ ਵੀ ਔਰਤਾਂ ਹੀ ਹਾਂ ਜੋ ਠੰਢ ਤੇ ਮੀਂਹ ਦੇ ਇਸ ਮੌਸਮ ਵਿੱਚ ਯੋਗਤਾ ਪੂਰੀ ਹੋਣ ਦੇ ਬਾਵਜੂਦ ਰੁੱਲ ਰਹੀਆਂ ਹਾਂ ਤਾਂ ਨਵਜੋਤ ਸਿੰਘ ਸਿੱਧੂ ਚੁੱਪ ਵੱਟ ਗਏ। ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਹਨ, ਪਰ ਹਕੀਕਤ ਵਿੱਚ ਅਜਿਹਾ ਕੁੱਝ ਵੀ ਨਹੀਂ ਵਾਪਰ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਰੈਲੀ ਸਥਾਨ ਤੋਂ ਜਾਣ ਬਾਅਦ ਸਾਰੇ ਮੁਲਾਜ਼ਮ ਰਿਹਾਅ ਕਰ ਦਿੱਤੇ ਗਏ।

ਦੱਸ ਦਈਏ ਪੁਲਿਸ ਵੱਲੋਂ ਐਨ.ਐਚ.ਐਮ ਦੇ ਕੁੱਝ ਮੁਲਾਜ਼ਮਾਂ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਲਾਇਨਜ਼ ਬਰਨਾਲਾ ਵਿਖੇ ਰੱਖਿਆ ਗਿਆ, ਜਦਕਿ ਕੁੱਝ ਮੁਲਾਜ਼ਮਾਂ ਨੂੰ ਦਾਣਾ ਮੰਡੀ ਬਰਨਾਲਾ ਦੇ ਇੱਕ ਖੂੰਜੇ ਵਿੱਚ ਰੱਸੇ ਨਾਲ ‘ਖੁੱਲ੍ਹੀ ਆਰਜ਼ੀ ਜੇਲ੍ਹ’ ਬਣਾ ਕੇ ਹਿਰਾਸਤ ਵਿੱਚ ਰੱਖਿਆ ਗਿਆ। ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੂੰ ਐਨ.ਐਚ.ਐਮ ਮੁਲਾਜ਼ਮਾਂ ਦੇ ਆਸ-ਪਾਸ ਤਇਨਾਤ ਕੀਤਾ ਗਿਆ।

ਇਹ ਵੀ ਪੜੋ:- ਨਵਜੋਤ ਸਿੱਧੂ ਨੇ ਭਾਜਪਾ ਤੇ ਕੈਪਟਨ ਅਮਰਿੰਦਰ ’ਤੇ ਸਾਧੇ ਨਿਸ਼ਾਨੇ

Last Updated : Jan 6, 2022, 8:17 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.