ETV Bharat / state

2022 Punjab Assembly Election: ਸਿੱਧੂ ਨੇ ਪੰਜਾਬ ਦੀਆਂ ਧੀਆਂ ਅਤੇ ਔਰਤਾਂ ਨੂੰ ਲੈ ਕੇ ਕੀਤੇ ਇਹ ਵੱਡੇ ਐਲਾਨ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵੋਜਤ ਸਿੰਘ ਸਿੱਧੂ ਨੇ ਬਰਨਾਲਾ ਵਿਖੇ ਕੀਤੀ ਰੈਲੀ ਚ ਔਰਤਾਂ ਅਤੇ ਪੰਜਾਬ ਦੀਆਂ ਕੁੜੀਆਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਰ ਇੱਕ ਮਹਿਲਾ ਨੂੰ 2000 ਰੁਪਏ ਪ੍ਰਤੀ ਮਹਿਨਾ ਅਤੇ 8 ਗੈਸ ਸਿਲੰਡਰ ਪ੍ਰਤੀ ਸਾਲ ਮੁਫਤ ਦਿੱਤੇ ਜਾਣਗੇ।

ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ
ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਰੈਲੀ
author img

By

Published : Jan 3, 2022, 4:02 PM IST

ਬਰਨਾਲਾ: ਪੰਜਾਬ ਵਿਧਾਨਸਭਾ ਚੋਣ 2022 (2022 Punjab Assembly Election) ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ। ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਲੋਕਾਂ ਵਿਚਾਲੇ ਵਿਚਰ ਰਹੇ ਹਨ ਅਤੇ ਆਮ ਲੋਕਾਂ ਦੇ ਲਈ ਕਈ ਵੱਡੇ ਵੱਡੇ ਐਲਾਨ ਵੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਸਬਾ ਸ਼ਹਨਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰ ਇੱਕ ਘਰੇਲੂ ਮਹਿਲਾ ਨੂੰ 2000 ਰੁਪਏ ਪ੍ਰਤੀ ਮਹਿਨਾ ਅਤੇ 8 ਗੈਸ ਸਿਲੰਡਰ ਪ੍ਰਤੀ ਸਾਲ ਮੁਫਤ ਦਿੱਤੇ ਜਾਣਗੇ।

ਪੰਜਾਬ ਦੀਆਂ ਧੀਆਂ ਨੂੰ ਬਣਾਇਆ ਜਾਵੇਗਾ ਆਤਮਨਿਰਭਰ- ਸਿੱਧੂ

ਉੱਥੇ ਹੀ ਉਨ੍ਹਾਂ ਨੇ ਦੂਜਾ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਧੀਆਂ ਨੂੰ ਆਤਮਨਿਰਭਰ ਬਣਾਉਣ ਦੇ ਲਈ 5ਵੀਂ ਪਾਸ ਹਰ ਇੱਕ ਧੀ ਨੂੰ 5000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਦਸਵੀਂ ਜਮਾਤ ਪਾਸ ਕਰਨ ਵਾਲੀ ਕੁੜੀਆਂ ਨੂੰ 15000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ 12ਵੀਂ ਜਮਾਤ ਪਾਸ ਕਰਨ ਵਾਲੀਆਂ ਕੁੜੀਆਂ ਨੂੰ 20,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਜੇਕਰ ਕੁੜੀਆਂ ਨੇ ਅੱਗੇ ਵਧਣਾ ਹੈ ਤਾਂ ਉਨ੍ਹਾਂ ਨੂੰ ਟੈੱਬਲੇਟ ਦਿੱਤੀ ਜਾਵੇਗੀ।

'ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਸਕੂਟੀ ਦਿੱਤੀ ਜਾਵੇਗੀ'

ਰੈਲੀ ਦੌਰਾਨ ਸਿੱਧੂ ਨੇ ਤੀਜਾ ਐਲਾਨ ਕਰਦੇ ਹੋਏ ਕਿਹਾ ਕਿ ਕਾਲਜ ਜਾਣ ਵਾਲੀਆਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਕੂਟੀ ਦਿੱਤੀ ਜਾਵੇਗੀ। ਚੌਥਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਮੀਨ ਜਾਇਦਾਦ ਲੜਕੀਆਂ ਅਤੇ ਔਰਤਾਂ ਦੇ ਨਾਂ ਕਰਵਾਉਣ ਲਈ ਕੋਈ ਵੀ ਰਜਿਸਟਰੀ ਖਰਚ ਨਹੀਂ ਲਿਆ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹੇ ਦੇ ਸਾਰੇ 28 ਜ਼ਿਲ੍ਹਿਆਂ ਵਿੱਚ ਔਰਤਾਂ ਅਤੇ ਧੀਆਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣਗੇ ਅਤੇ ਉਨ੍ਹਾਂ ਦਾ ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਏ ਦਾ ਕਰਜ਼ਾ ਬਿਨਾਂ ਵਿਆਜ ਤੋਂ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਸਿੱਧੂ ਨੇ ਐਲਾਨ ਕਰਦੇ ਹੋਏ ਕਿਹਾ ਕਿ 5 ਏਕੜ ਜਮੀਨ ਤੋਂ ਘੱਟ ਵਾਲੇ ਕਿਸਾਨਾਂ ਅਤੇ ਮਜਦੂਰਾਂ ਨੂੰ 400 ਰੁਪਏ ਪ੍ਰਤੀ ਦਿਨ ਦਿੱਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਹਰ ਇੱਕ ਪਿੰਡ ’ਚ 2 ਮਹਿਲਾਵਾਂ ਦੀਆਂ ਕਮਾਂਡੋ ਬਟਾਲੀਅਨ ਬਣਾਈ ਜਾਵੇਗੀ ਤਾਂਕਿ ਮਹਿਲਾਵਾਂ ਅਤੇ ਕੁੜੀਆਂ ਸੁਰੱਖਿਅਤ ਰਹਿਣ।

ਇਹ ਵੀ ਪੜੋ: ਮੁੜ ਸ਼ੁਰੂ ਹੋਇਆ ਕਾਂਗਰਸ ’ਚ ਕਲੇਸ਼: ਨਵਜੋਤ ਸਿੰਘ ਸਿੱਧੂ ’ਤੇ ਵਰ੍ਹੇ ਰੰਧਾਵਾ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.