ਬਰਨਾਲਾ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਦੁਕਾਨਦਾਰਾਂ ਵੱਲੋਂ ਸਮਾਨ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਲਗਾਤਾਰ ਜ਼ਿਲ੍ਹਾ ਬਰਨਾਲਾ ਦਾ ਪ੍ਰਸ਼ਾਸਨ ਸਖ਼ਤੀ ਦਿਖ਼ਾ ਰਿਹਾ ਹੈ, ਜਿਸ ਤਹਿਤ ਬਰਨਾਲਾ ਦੇ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਿੱਚ ਦੁਕਾਨਾਂ ਦੀਆਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੁਕਾਨਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਰੇਟ ਲਿਸਟ ਵੀ ਲਗਵਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਸਮਾਨ ਤੈਅ ਕੀਤੇ ਰੇਟ ਤੋਂ ਵੱਧ ਰੇਟ ’ਤੇ ਨਾ ਵੇਚਿਆ ਜਾਵੇ।
ਇਹ ਵੀ ਪੜੋ:ਕੋਵਿਡ-19: ਪਿਛਲੇ 24 ਘੰਟਿਆਂ 'ਚ 437 ਨਵੇਂ ਮਾਮਲੇ, 58 ਮੌਤਾਂ
ਇਸ ਸਬੰਧੀ ਨਾਪਤੋਲ ਵਿਭਾਗ ਦੇ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਕਾਲਾਬਾਜ਼ਾਰੀ ਨਾ ਕਰ ਸਕੇ। ਅਜੇ ਤੱਕ ਕੋਈ ਵੀ ਦੁਕਾਨਦਾਰ ਵੱਧ ਰੇਟ ’ਤੇ ਸਮਾਨ ਵੇਚਦਾ ਨਹੀਂ ਮਿਲਿਆ ਪਰ ਫ਼ਿਰ ਵੀ ਚੈਕਿੰਗ ਜਾਰੀ ਹੈ। ਰੇਟ ਲਿਸਟਾਂ ਦੁਕਾਨਾਂ ’ਤੇ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਗਾਹਕ ਤੈਅ ਰੇਟ ਤੋਂ ਵੱਧ ਰੇਟ ’ਤੇ ਸਮਾਨ ਨਾ ਖ਼ਰੀਦੇ। ਉਨ੍ਹਾਂ ਕਿਹਾ ਕਿ ਜੇਕਰ ਫ਼ਿਰ ਵੀ ਕੋਈ ਵੱਧ ਰੇਟ ’ਤੇ ਸਮਾਨ ਵੇਚੇਗਾ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।