ETV Bharat / state

Nagar Council Barnala: ਨਗਰ ਕੌਂਸਲ ਬਰਨਾਲਾ ਉਪਰ ਕਾਬਜ਼ ਹੋਈ ਆਪ, ਰੁਪਿੰਦਰ ਬੰਟੀ ਪ੍ਰਧਾਨ ਬਣੇ

ਆਮ ਆਦਮੀ ਪਾਰਟੀ ਵੱਲੋਂ ਇੱਕ ਤੋਂ ਬਾਅਦ ਇੱਕ ਚੋਣ ਜਿੱਤੀ ਜਾ ਰਹੀ ਹੈ। ਹੁਣ ਬਰਨਾਲਾ ਦੀ ਨਗਰ ਕੌਂਸਲ 'ਚ ਵੀ 'ਆਪ' ਦੇ ਰੁਪਿੰਦਰ ਬੰਟੀ ਨੇ ਬਾਜ਼ੀ ਮਾਰੀ ਹੈ।

Nagar Council Barnala: ਨਗਰ ਕੌਂਸਲ ਬਰਨਾਲਾ ਉਪਰ ਕਾਬਜ਼ ਹੋਈ ਆਪ, ਰੁਪਿੰਦਰ ਬੰਟੀ ਪ੍ਰਧਾਨ ਬਣੇ
Nagar Council Barnala: ਨਗਰ ਕੌਂਸਲ ਬਰਨਾਲਾ ਉਪਰ ਕਾਬਜ਼ ਹੋਈ ਆਪ, ਰੁਪਿੰਦਰ ਬੰਟੀ ਪ੍ਰਧਾਨ ਬਣੇ
author img

By ETV Bharat Punjabi Team

Published : Oct 17, 2023, 6:00 PM IST

Nagar Council Barnala: ਨਗਰ ਕੌਂਸਲ ਬਰਨਾਲਾ ਉਪਰ ਕਾਬਜ਼ ਹੋਈ ਆਪ, ਰੁਪਿੰਦਰ ਬੰਟੀ ਪ੍ਰਧਾਨ ਬਣੇ

ਬਰਨਾਲਾ: ਨਗਰ ਕੌਂਸਲ ਉਪਰ ਆਖਰ ਸਰਕਾਰ ਬਨਣ ਦੇ ਡੇਢ ਸਾਲ ਬਾਅਦ ਆਮ ਆਦਮੀ ਪਾਰਟੀ ਕਾਬਜ਼ ਹੋ ਹੀ ਗਈ। ਅੱਜ ਪ੍ਰਧਾਨਗੀ ਦੇ ਅਹੁਦੇ ਲਈ ਹੋਈ ਚੋਣ ਲਈ ਐਸਡੀਐਮ ਬਰਨਾਲਾ ਗੋਪਾਲ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਬਰਨਾਲਾ ਦੇ 31 ਵਾਰਡਾਂ ਵਿੱਚੋਂ 18 ਕੌਂਸਲਰਾਂ ਹਾਜ਼ਰ ਹੋਏ ਅਤੇ ਬਹੁਮਤ ਨਾਲ ਸਰਬਸੰਮਤੀ ਨਾਲ ਰੁਪਿੰਦਰ ਸਿੰਘ ਬੰਟੀ ਸ਼ੀਤਲ ਨੂੰ ਬਰਨਾਲਾ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ।

ਮੀਤ ਹੇਅਰ ਮੀਟਿੰਗ ਵਿੱਚ ਨਹੀਂ ਪਹੁੰਚੇ: ਇਸ ਦੌਰਾਨ ਹਾਊਸ ਦੇ ਮੈਂਬਰ ਵਜੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੀਟਿੰਗ ਵਿੱਚ ਨਹੀਂ ਪਹੁੰਚੇ। ਬੰਟੀ ਦੇ ਪ੍ਰਧਾਨ ਬਣ ਜਾਣ ਨਾਲ, ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਤੇ ਹੋਰ ਆਗੂ ਵੀ ਮੌਜੂਦ ਰਹੇ। ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਰੁਪਿੰਦਰ ਸ਼ੀਤਲ ਨੂੰ ਪ੍ਰਧਾਨ ਬਣਾਏ ਜਾਣ ਤੇ ਵਧਾਈ ਦਿੰਦਿਆਂ ਕਿਹਾ ਕਿ ਹੁਣ ਸ਼ਹਿਰ ਦੇ ਵਿਕਾਸ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਸਕਣਗੇ। ਨਵੇ ਚੁਣੇ ਪ੍ਰਧਾਨ ਰੁਪਿੰਦਰ ਸ਼ੀਤਲ ਬੰਟੀ ਨੇ ਉਨ੍ਹਾਂ ਦੀ ਚੋਣ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮੱਰਥਨ ਦੇਣ ਵਾਲੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮੀਤ ਹੇਅਰ ਦੀ ਯੋਗ ਅਗਵਾਈ ਵਿੱਚ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸ਼ਹਿਰ ਵਾਸੀਆਂ ਨੇ ਨਵੇਂ ਪ੍ਰਧਾਨ ਦਾ ਮਿੱਠਾ ਕਰਵਾ ਕੇ ਸਵਾਗਤ ਕੀਤਾ।

ਦਲਬਦਲੂਆਂ ਸਿਰ ਬੱਝਿਆ ਜਿੱਤਾ ਸਿਹਰਾ: ਬੇਸ਼ੱਕ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਵਿੱਚ ਸਿਰਫ ਦੋ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਬੰਟੀ ਅਤੇ ਮਲਕੀਤ ਸਿੰਘ ਹੀ ਹਨ । ਫਿਰ ਵੀ ਅਜਾਦ ਕੌਂਸਲਰਾਂ ਹੇਮ ਰਾਜ ਗਰਗ, ਜੀਵਨ ਕੁਮਾਰ, ਜੁਗਰਾਜ ਪੰਡੋਰੀ ਤੋਂ ਇਲਾਵਾ ਆਪੋ ਆਪਣੀਆਂ ਪਾਰਟੀਆਂ ਤੋਂ ਪਾਲਾ ਬਦਲਣ ਵਾਲਿਆਂ ਵਿੱਚੋਂ ਕਾਂਗਰਸੀ ਸ਼ਿੰਦਰ ਕੌਰ ਪਰਮਜੀਤ ਸਿੰਘ ਜੌਂਟੀ ਮਾਨ, ਧਰਮਿੰਦਰ ਸਿੰਘ ਸ਼ੰਟੀ, ਦੀਪਮਾਲਾ, ਰੇਨੂੰ ਬਾਲਾ ਪਤਨੀ ਕੁਲਦੀਪ ਧਰਮਾ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ), ਸੁਖਵਿੰਦਰ ਕੌਰ ਸ਼ੀਤਲ, ਪ੍ਰਕਾਸ਼ ਕੌਰ ਪੱਖੋ ਬਲਵੀਰ ਸਿੰਘ ਸੰਘੇੜਾ ਅਕਾਲੀ ਦਲ ਦੇ ਸਤਵੀਰ ਕੌਰ ਜਾਗਲ ਮਾਤਾ ਤੇਜਿੰਦਰ ਸਿੰਘ ਸੋਨੀ ਜਾਗਲ, ਕਰਮਜੀਤ ਕੌਰ ਰੁਪਾਣਾ ਅਤੇ ਜਸਵੀਰ ਕੌਰ ਢਿੱਲੋਂ ਪਤਨੀ ਪਰਮਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਨੀਰਜ ਗਰਗ ਦੀ ਮਾਤਾ ਸਰੋਜ਼ ਰਾਣੀ, ਭਾਜਪਾ ਦੇ ਜਿਲ੍ਹਾ ਆਗੂ ਤੇ ਕੌਂਸਲਰ ਨਰਿੰਦਰ ਗਰਗ ਨੀਟਾ ਨੇ ਮਿਲ ਕੇ ਆਪ ਆਗੂ ਰੁਪਿੰਦਰ ਸ਼ੀਤਲ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਡੇਢ ਸਾਲ ਦੀ ਜੱਦੋਜਹਿਦ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਆਖ਼ਰਕਾਰ ਆਮ ਆਦਮੀ ਪਾਰਟੀ ਦੇ ਮੌਜੂਦਾ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਨੂੰ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਇਸ ਤੋਂ ਪਹਿਲਾਂ ਕਾਂਗਰਸ ਦੇ ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਸਨ। ਪਿਛਲੇ ਡੇਢ ਸਾਲ ਤੋਂ ਆਪ ਸਰਕਾਰ ਆਪਣਾ ਪ੍ਰਧਾਨ ਬਨਾਉਣ ਲਈ ਜੱਦੋਜਹਿਦ ਕਰਦੀ ਆ ਰਹੀ ਸੀ, ਜਿਸ ਵਿੱਚ ਹੁਣ ਸਫਲ ਹੋ ਸਕੀ ਹੈ। ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਸਥਾਨਿਕ ਸਰਕਾਰਾਂ ਵਿਭਾਗ ਵਲੋਂ ਬਰਖ਼ਾਸਤ ਕਰ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.