ਬਰਨਾਲਾ: ਭਦੌੜ ਨਗਰ ਕੌਂਸਲ Municipal Council Bhadaur ਦੇ ਈਓ ਸੁਨੀਲ ਵਰਮਾ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਐੱਸ.ਐੱਚ.ਓ ਥਾਣਾ ਭਦੌੜ ਬਲਤੇਜ ਸਿੰਘ ਵੱਡੀ ਪੁਲਿਸ ਪਾਰਟੀ ਸਮੇਤ ਭਦੌੜ ਦੀਆਂ ਤਕਰੀਬਨ 30 ਦੁਕਾਨਾਂ ਅਤੇ ਸ਼ੋਅਰੂਮਾਂ ਨੂੰ ਪ੍ਰਾਪਰਟੀ ਟੈਕਸ ਨਾ ਅਦਾ ਕਰਨ ਦੇ ਸਬੰਧ ਵਿਚ ਸੀਲਾਂ ਲਗਾਉਣ ਪਹੁੰਚੇ।
ਇਸ ਸੰਬੰਧ ਵਿਚ ਮਿਲੀ ਜਾਣਕਾਰੀ ਅਨੁਸਾਰ ਭਦੌੜ ਦੇ 30 ਵਪਾਰੀਆਂ ਵੱਲ ਜਿਨ੍ਹਾਂ ਵੱਲ 50 ਹਜ਼ਾਰ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਭਰ ਨਹੀਂ ਰਹੇ, ਉਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ Municipal Council Bhadaur Property seal of traders ਲਈ ਅੱਜ ਮੰਗਲਵਾਰ ਨੂੰ ਨਗਰ ਕੌਂਸਲ Municipal Council Bhadaur ਵੱਲੋਂ ਵੱਡੀ ਪੱਧਰ ਉੱਤੇ ਪੁਲਿਸ ਫੋਰਸ ਲੈ ਕੇ ਪਹੁੰਚੇ।
ਜਿੱਥੇ ਵਪਾਰੀ ਵਰਗ ਵੱਲੋਂ ਉਨ੍ਹਾਂ ਦੇ ਇਸ ਤਰ੍ਹਾਂ ਆਉਣ 'ਤੇ ਇਤਰਾਜ਼ ਜਤਾਇਆ ਤੇ ਵਪਾਰੀ ਵਰਗ ਵੱਲੋਂ ਇਸ ਮਸਲੇ ਦਾ ਸ਼ਾਮ ਨੂੰ ਚਾਰ ਵਜੇ ਬੈਠ ਕੇ ਹੱਲ ਕੱਢਣ ਦੀ ਗੱਲ ਕਹੀ ਤਾਂ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਵੱਲੋਂ ਇਸ ਤੇ ਸਹਿਮਤੀ ਜਤਾਉਂਦਿਆਂ ਸ਼ਾਮ ਨੂੰ ਚਾਰ ਵਜੇ ਦਾ ਸਮਾਂ ਦੇ ਕੇ ਪੁਲਸ ਫੋਰਸ ਸਮੇਤ ਵਾਪਸ ਚਲੇ ਗਏ।
ਜਦੋਂ ਇਸ ਸਬੰਧੀ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਕੰਮ ਲਾਅ ਐਂਡ ਆਰਡਰ ਦੇਖਣਾ ਹੈ ਅਤੇ ਉਹ ਅਸੀਂ ਕਾਨੂੰਨ ਮੁਤਾਬਕ ਦੇਖ ਰਹੇ ਹਾਂ ਪਰ ਜੋ ਟੈਕਸ ਦੀ ਰਕਮ ਹੈ ਉਸ ਦਾ ਹਿਸਾਬ ਕਿਤਾਬ ਨਗਰ ਕੌਂਸਲ Municipal Council Bhadaur ਕੋਲ ਹੈ ਅਤੇ ਕਿਸ ਦਾ ਕਿੰਨਾ ਰੁਪਇਆ ਬਕਾਇਆ ਹੈ ਅਤੇ ਕਿੰਨੇ ਸਮੇਂ ਦਾ ਬਕਾਇਆ ਹੈ ਇਹ ਵੀ ਨਗਰ ਕੌਂਸਲ Municipal Council Bhadaur ਹੀ ਦੱਸ ਸਕਦਾ ਹੈ।
ਜਦੋਂ ਇਸ ਸੰਬੰਧੀ ਨਗਰ ਕੌਂਸਲ Municipal Council Bhadaur ਦੇ ਕਾਰਜਸਾਧਕ ਅਫਸਰ ਸੁਨੀਲ ਵਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜੇ ਕਾਗਜ਼ੀ ਕਾਰਵਾਈ ਕੀਤੀ ਜਾਵੇ ਅਤੇ ਵਪਾਰੀਆਂ ਵੱਲੋਂ ਸ਼ਾਮ ਦੇ 4 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਪ੍ਰੰਤੂ ਜੇਕਰ ਚਾਰ ਵਜੇ ਤੱਕ ਵਪਾਰੀ ਵਰਗ ਵੱਲੋਂ ਸਬੰਧਤ ਟੈਕਸ ਨਹੀਂ ਭਰਿਆ ਜਾਂਦਾ ਤਾਂ ਉਹ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨਗੇ।
ਇਹ ਵੀ ਪੜੋ:- ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਨੂੰ 14 ਸਤੰਬਰ ਨੂੰ SIT ਨੇ ਪੇਸ਼ ਹੋਣ ਲਈ ਕਿਹਾ