ETV Bharat / state

Simranjit Singh Mann: ਐਮਪੀ ਸਿਮਰਨਜੀਤ ਸਿੰਘ ਮਾਨ ਨੇ ਅੰਗਹੀਣ ਵਿਅਕਤੀਆਂ ਨੂੰ ਵੰਡੇ ਵ੍ਹੀਲ ਚੇਅਰ ਤੇ ਨਕਲੀ ਅੰਗ - ਭਾਜਪਾ ਸਰਕਾਰ

ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੇ ਲੋਕ ਭਲਾਈ ਕੰਮ ਕਰਦਿਆਂ ਬਰਨਾਲਾ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਬਨਾਉਟੀ ਅੰਗ ਵੰਡੇ ਗਏ।ਇਸ ਮੌਕੇ ਬਰਨਾਲਾ ਬਲਾਕ ਦੇ ਮੋਟਰ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਸਟਿਕਸ, ਸਮਾਰਟ ਫ਼ੋਨ, ਵ੍ਹੀਲ ਚੇਅਰ ਤੇ ਨਕਲੀ ਅੰਗ ਦੇ ਕੇ ਇੰਨਾ ਖ਼ਾਸ ਲੋਕਾਂ ਦੇ ਜੀਵਨ ਨੂੰ ਖਾਸ ਬਣਾਉਣ ਲਈ ਉਪਰਾਲਾ ਕੀਤਾ।

MP Simranjit Singh Mann distributed artificial limbs to disabled persons
Simranjit Singh Mann: ਐਮਪੀ ਸਿਮਰਨਜੀਤ ਸਿੰਘ ਮਾਨ ਨੇ ਅੰਗਹੀਣ ਵਿਅਕਤੀਆਂ ਨੂੰ ਵੰਡੇ ਵ੍ਹੀਲ ਚੇਅਰ ਅਤੇ ਨਕਲੀ ਅੰਗ
author img

By

Published : May 16, 2023, 3:38 PM IST

Simranjit Singh Mann: ਐਮਪੀ ਸਿਮਰਨਜੀਤ ਸਿੰਘ ਮਾਨ ਨੇ ਅੰਗਹੀਣ ਵਿਅਕਤੀਆਂ ਨੂੰ ਵੰਡੇ ਵ੍ਹੀਲ ਚੇਅਰ ਅਤੇ ਨਕਲੀ ਅੰਗ

ਬਰਨਾਲਾ: ਐਮਪੀ ਸਿਮਰਨਜੀਤ ਸਿੰਘ ਮਾਨ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਬਨਾਉਟੀ ਅੰਗ ਵੰਡੇ ਗਏ। ਉਹਨਾਂ ਇਸ ਮੌਕੇ ਬਰਨਾਲਾ ਬਲਾਕ ਦੇ ਦਿਵਿਆਂਗ ਵਿਅਕਤੀਆਂ ਨੂੰ ਮੋਟਰ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਸਟਿਕਸ, ਸਮਾਰਟ ਫ਼ੋਨ, ਵ੍ਹੀਲ ਚੇਅਰ ਤੇ ਨਕਲੀ ਅੰਗ ਆਦਿ ਵੰਡੇ ਗਏ। 262 ਲਾਭਪਾਤਰੀਆਂ ਨੂੰ ਕਰੀਬ 50 ਲੱਖ ਰੁਪਏ ਦੇ ਸਹਾਇਕ ਉਪਕਰਨ ਵੰਡੇ। ਬਰਨਾਲਾ ਵਿੱਚ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕ੍ਰਿਟੀਕਲ ਹੈਲਥ ਕੇਅਰ ਸੈਂਟਰ ਬਣਾਇਆ ਜਾਵੇਗਾ। ਲੋਕ ਭਲਾਈ ਸਕੀਮਾਂ ਲਈ ਕੇਂਦਰ ਦੀ ਭਾਜਪਾ ਸਰਕਾਰ ਦੀ ਤਾਰੀਫ਼ ਵੀ ਸਿਮਰਨਜੀਤ ਸਿੰਘ ਮਾਨ ਵਲੋਂ ਕੀਤੀ ਗਈ।

ਖਰਚਾ ਭਾਰਤ ਸਰਕਾਰ ਨੇ ਚੁੱਕਿਆ ਹੈ: ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਨਾਲਾ ਵਿੱਚ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕ੍ਰਿਟੀਕਲ ਹੈਲਥ ਕੇਅਰ ਸੈਂਟਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਖਾਸ ਕਰਕੇ ਗਰੀਬਾਂ ਅਤੇ ਲੋੜਵੰਦਾਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ 29 ਵਿਅਕਤੀਆਂ ਨੂੰ ਪ੍ਰਤੀ ਟਰਾਈ ਸਾਈਕਲ 42000 ਰੁਪਏ ਦੀ ਕੀਮਤ ਵਾਲੇ ਮੋਟਰ ਵਾਲੇ ਟਰਾਈ ਸਾਈਕਲ ਦਿੱਤੇ ਗਏ, ਜਦੋਂ ਕਿ 17000 ਰੁਪਏ ਐਮਪੀ ਲੈਡ ਫੰਡਾਂ ਵਿੱਚੋਂ ਦਿੱਤੇ ਗਏ ਹਨ, ਬਾਕੀ 25000 ਰੁਪਏ ਦਾ ਖਰਚਾ ਭਾਰਤ ਸਰਕਾਰ ਅਤੇ ਅਲਿਮਕੋ ਮੋਹਾਲੀ ਨੇ ਚੁੱਕਿਆ ਹੈ। ਇਸ ਤੋਂ ਇਲਾਵਾ ਅੱਜ 19 ਬਾਲਗਾਂ ਨੂੰ ਟਰਾਈਸਾਈਕਲ, 2 ਬੱਚਿਆਂ ਅਤੇ 30 ਬਾਲਗਾਂ ਨੂੰ ਵ੍ਹੀਲ ਚੇਅਰ, 5 ਦਿਮਾਗੀ ਤੌਰ 'ਤੇ ਕਮਜ਼ੋਰ ਵਿਅਕਤੀਆਂ ਨੂੰ ਕਿੱਟਾਂ, 20 ਨੂੰ ਸੁਣਨ ਵਾਲੀਆਂ ਮਸ਼ੀਨਾਂ, ਨੇਤਰਹੀਣਾਂ ਨੂੰ ਇੱਕ-ਇੱਕ ਸਮਾਰਟ ਫ਼ੋਨ, 13 ਸਟਿਕਸ, 12 ਦਰਮਿਆਨੀਆਂ ਤੇ 8 ਵੱਡੀਆਂ ਬੈਸਾਖੀਆਂ ਅਤੇ ਹੋਰ ਸਹਾਇਕ ਕਿੱਟਾਂ ਦਿੱਤੀਆਂ ਗਈਆਂ।

ਮੁਫ਼ਤ ਬਣਾਉਟੀ ਅੰਗ ਦਿੱਤੇ ਜਾ ਰਹੇ ਹਨ: ਇਸ ਮੌਕੇ ਲਾਭ ਲੈਣ ਆਏ ਜ਼ਰੂਰਤਮੰਦ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਕਿ ਵਿਸ਼ੇ਼ਸ ਲੋੜਾਂ ਵਾਲੇ ਵਿਅਕਤੀਆਂ ਲਈ ਸਿਮਰਨਜੀਤ ਸਿੰਘ ਮਾਨ ਨੇ ਐਮਪੀ ਫ਼ੰਡ ਵਿੱਚੋਂ ਦਿੱਤਾ ਜਾ ਰਿਹਾ ਹੈ, ਜੋ ਬਹੁਤ ਚੰਗੀ ਗੱਲ ਹੈ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇ ਆਵਾਸਪ੍ਰੀਤ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਮਾਜਿਕ ਅਧਿਕਾਰਤਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹੇ ਦੇ ਭਰ ਦੇ ਅੰਗਹੀਨਾਂ ਨੂੰ ਮੁਫ਼ਤ ਬਣਾਉਟੀ ਅੰਗ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਬਨਾਉਟੀ ਅੰਗਾਂ ਲਈ ਐਮਪੀ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ MP Fund ਵਿੱਚੋਂ ਰਾਸ਼ੀ ਦਿੱਤੀ ਗਈ ਹੈ।

  1. ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ, ਅਧਿਕਾਰੀਆਂ ਨੂੰ ਦਿੱਤੇ ਹੁਕਮ
  2. Sushil Rinku Visit Delhi: ਜਿੱਤਣ ਮਗਰੋਂ ਦਿੱਲੀ ਪਹੁੰਚੇ ਸੁਸ਼ੀਲ ਰਿੰਕੂ, ਆਪ ਸੁਪਰੀਮੋ ਕੇਜਰੀਵਾਲ ਤੇ ਸੀਐਮ ਮਾਨ ਕੋਲੋਂ ਲਿਆ ਅਸ਼ੀਰਵਾਦ
  3. ਮੁੜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਦੇ ਰਾਜਪਾਲ, 7-8 ਜੂਨ ਦਾ ਪ੍ਰੋਗਰਾਮ ਤੈਅ

ਜ਼ਿਕਰਯੋਗ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਨਵੰਬਰ 2022 ਵਿੱਚ ਮੁਲਾਂਕਣ ਕੈਂਪ ਲਗਾਇਆ ਗਿਆ ਸੀ ਅਤੇ 393 ਦੇ ਕਰੀਬ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਸੀ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਸਹਾਇਤਾ ਦੀ ਲੋੜ ਸੀ। ਇਨ੍ਹਾਂ ਵਿੱਚ ਬਰਨਾਲਾ ਬਲਾਕ ਦੇ 109, ਸਹਿਣਾ ਬਲਾਕ ਦੇ 96 ਅਤੇ ਮਹਿਲ ਕਲਾਂ ਬਲਾਕ ਦੇ 57 ਲਾਭਪਾਤਰੀ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਹ ਯਕੀਨੀ ਬਣਾਉਣ ਲਈ ਕਿ ਲਾਭਪਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਵਾਂਝੇ ਨਾ ਰੱਖਿਆ ਜਾਵੇ, ਆਪਣੇ ਐਮ.ਪੀ. ਲੈਡ ਕੋਟੇ ਵਿੱਚ ਫੰਡ ਅਲਾਟ ਕੀਤੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.