ਬਰਨਾਲਾ : ਪਿੰਡ ਅਸਪਾਲ ਕਲਾਂ ਵਿਖੇ 3 ਧੀਆਂ ਦੀ ਮਾਂ ਵਲੋਂ ਸ਼ੱਕੀ ਹਾਲਾਤਾਂ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ 'ਤੇ ਕਤਲ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਮ੍ਰਿਤਕਾ ਦੇ ਪਤੀ 'ਤੇ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਮਨਜਿੰਦਰ ਕੌਰ ਹੈ, ਤੇ ਉਸਦੀ ਉਮਰ ਕਰੀਬ 35 ਸਾਲ ਸੀ ਤੇ ਮ੍ਰਿਤਕਾ ਦੀਆਂ 3 ਲੜਕੀਆਂ ਸਨ। ਮ੍ਰਿਤਕਾ ਦੇ ਪਤੀ ਤੇ ਹੋਰ ਸਹੁਰਾ ਪਰਿਵਾਰਕ ਮੈਂਬਰ ਉਸ ਨੂੰ ਤਾਅਨੇ ਮਾਰਦੇ ਸਨ ਕਿ ਉਹਦੇ ਤਿੰਨ ਲੜਕੀਆਂ ਹਨ ਤੇ ਕੋਈ ਲੜਕਾ ਨਹੀਂ ਹੈ।
ਇਸ ਕਰਕੇ ਮ੍ਰਿਤਕਾ ਦੇ ਸਹੁਰਿਆਂ ਨੇ ਉਸਦਾ ਕਤਲ ਕਰ ਦਿੱਤਾ ਅਤੇ ਉਸ ਦਾ ਅੰਤਿਮ ਸਸਕਾਰ ਕਰਨ ਲਈ ਲਿਜਾ ਰਹੇ ਸਨ ਤਾਂ ਕਿ ਪਿੰਡ ਦੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਹ ਪਿੰਡ ਪਹੁੰਚੇ ਤੇ ਮ੍ਰਿਤਕਾ ਦੇ ਸਸਕਾਰ ਨੂੰ ਰੋਕ ਦਿੱਤਾ। ਪਰ ਮ੍ਰਿਤਕਾ ਦੇ ਸਹੁਰਿਆਂ ਨੇ ਮ੍ਰਿਤਕਾ ਦੇ ਬੱਚਿਆਂ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ, ਜਦੋਂਕਿ ਉਸਨੇ ਮੁਲਜ਼ਮ ਖ਼ਿਲਾਫ਼ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਕਿਹਾ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹ: ਦਿੱਲੀ ਹਿੰਸਾ: ਕੇਜਰੀਵਾਲ ਤੇ ਸ਼ਾਹ ਨੂੰ ਕੈਪਟਨ ਦੀ 'ਨਸੀਹਤ'
ਇਸ ਮਾਮਲੇ 'ਤੇ ਥਾਣਾ ਧਨੌਲਾ ਦੇ ਐਸ.ਐਚ.ਓ. ਹਾਕਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਘਰ ਵਿਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਦੇ ਪਤੀ ਖ਼ਿਲਾਫ਼ ਧਾਰਾ 306 ਤਹਿਤ ਦਰਜ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।