ਬਰਨਾਲਾ: ਜ਼ਿਲ੍ਹੇ ਦੇ ਪਿੰਡ ਕਾਲੇਕੇ ਤੋਂ ਇੱਕ ਰੂਹ ਨੂੰ ਕਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਂ ਨੇ ਧੀ ਤੇ ਪੁੱਤ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਖੁਦਕੁਸ਼ੀ (Suicide) ਕਰ ਲਈ ਹੈ। ਜਾਣਕਾਰੀ ਮੁਤਾਬਕ ਮਾਂ ਤੇ ਧੀ ਦੀ ਮੌਤ ਹੋ ਗਈ ਜਦਕਿ 7 ਸਾਲ ਦੇ ਬੇਟੇ ਦੀ ਗੰਭੀਰ ਹਾਲਾਤ ਨੂੰ ਵੇਖਦੇ ਹੋਏ ਡੀ.ਐੱਮ.ਸੀ. (D.M.C) ਲਈ ਰੈਫਰ ਕੀਤਾ ਗਿਆ ਹੈ। ਮ੍ਰਿਤਕ ਔਰਤ (Woman) ਦੀ ਪਛਾਣ ਵੀਰਪਾਲ ਕੌਰ ਪਤਨੀ ਬਲਦੇਵ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਵੀਰਪਾਲ ਕੌਰ ਦੇ 10 ਸਾਲਾਂ ਪੁੱਤਰ ਦੀ 3 ਮਹੀਨੇ ਪਹਿਲਾਂ ਰਾਜਵਾਹੇ ਵਿੱਚ ਡੁੱਬਣ ਕਾਰਨ ਦੀ ਮੌਤ (Death) ਹੋ ਗਈ ਸੀ। ਜਿਸ ਤੋਂ ਬਾਅਦ ਮ੍ਰਿਤਕ ਵੀਰਪਾਲ ਕੌਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗੀ ਅਤੇ ਆਪਣੇ ਪੁੱਤ ਦੀ ਮੌਤ (Death) ਦਾ ਦੁੱਖ ਨਾ ਸਹਾਰਦੇ ਹੋਏ ਵੀਰਪਾਲ ਕੌਰ ਨੇ ਖੁਦਕੁਸ਼ੀ (Suicide) ਕਰ ਲਈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਵੀਰਪਾਲ ਕੌਰ ਦਾ ਪਤੀ ਬਲਦੇਵ ਸਿੰਘ ਮਜ਼ਦੂਰ ਹੈ। ਅੱਜ ਵੀ ਉਹ ਧਨੌਲਾ ਕਿਸੇ ਘਰ ਦਾ ਲੈਂਟਰ ਪਾਉਣ ਗਿਆ ਸੀ। ਅਤੇ ਉਸ ਦੇ ਪਿੱਛੋ ਇਹ ਸਾਰੀ ਘਟਨਾ ਹੋਈ। ਇਸ ਘਟਨਾ ਵਿੱਚ ਬਲਦੇਵ ਸਿੰਘ ਦਾ ਸਾਰਾ ਪਰਿਵਾਰ ਖ਼ਤਮ ਹੋ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਵੀਰਪਾਲ ਕੌਰ ਨੇ ਸ਼ਾਮ ਦੇ ਸਮੇਂ ਖੁਦ ਜ਼ਹਿਰ ਖਾ ਲਈ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਦਿੱਤੀ। ਇਸ ਦਾ ਪਤਾ ਗਵਾਂਢੀਆਂ ਨੂੰ ਲੱਗਿਆ ਅਤੇ ਉਹ ਤਿੰਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ (Civil Hospital) ਧਨੌਲਾ ਵਿਖੇ ਲੈ ਆਏ।
ਡਾਕਟਰਾਂ ਨੇ ਦੱਸਿਆ ਕਿ ਵੀਰਪਾਲ ਕੌਰ ਅਤੇ ਉਸ ਦੀ 5 ਸਾਲਾਂ ਬੇਟੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ ਮੁਰਦਾ ਘਰ ਵਿੱਚ ਰਖਵਾ ਦਿੱਤੀ ਗਈ ਹੈ, ਜਦਕਿ 7 ਸਾਲਾਂ ਬੇਟਾ ਗੰਭੀਰ ਹਾਲਾਤ ਵਿੱਚ ਹੈ। ਉਸ ਨੂੰ ਡੀ.ਐੱਮ.ਸੀ. (D.M.C) ਲਈ ਰੈਫਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇ ਉਸ ਵਿਅਕਤੀ ਦੀ ਆਰਥਿਕ ਮੱਦਦ ਨਾ ਕੀਤੀ ਗਈ ਤਾਂ ਉਹ ਆਪਣੇ ਬੇਟੇ ਨੂੰ ਨਹੀਂ ਬਚਾ ਸਕੇਗਾ।
ਇਹ ਵੀ ਪੜ੍ਹੋ:ਮੁਆਵਜ਼ਾ ਨਾ ਮਿਲਣ ਕਰਕੇ ਕਿਸਾਨ ਨੇ ਕੀਤੀ ਖੁਦਕੁਸ਼ੀ