ETV Bharat / state

ਆਖ਼ਰ ਕਰਵਾ ਹੀ ਦਿੱਤਾ ਬਰਨਾਲਾ ਦੇ ਵਿਧਾਇਕ ਨੇ ਇਹ ਕੰਮ - vidhan sabha

ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ 125 ਗੱਜ ਤੱਕ ਦੇ ਮਕਾਨਾਂ ਉੱਤੇ ਲੱਗੇ ਸੀਵਰੇਜ ਅਤੇ ਪਾਣੀ ਦੇ ਬਿੱਲ ਮੁਆਫ਼ ਕਰਵਾ ਲਏ ਹਨ। ਦਰਅਸਲ ਮਕਾਨਾਂ 'ਤੇ ਕਾਂਗਰਸ ਸਰਕਾਰ ਵਲੋਂ ਪਹਿਲਾਂ ਹੀ ਮੁਆਫ਼ ਸਨ, ਪਰ ਨਗਰ ਕੌਂਸਲਰਾਂ ਨੇ ਮਤਾ ਪਾਸ ਕਰਕੇ ਬਿਲ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਸਲੇ ਦਾ ਹੱਲ ਕਰ ਬਿੱਲ ਮੁਆਫ਼ ਕਰਵਾ ਲਏ।

ਆਖ਼ਰ ਕਰਵਾ ਹੀ ਦਿੱਤਾ ਬਰਨਾਲਾ ਦੇ ਵਿਧਾਇਕ ਨੇ ਇਹ ਕੰਮ
author img

By

Published : Mar 6, 2019, 8:05 PM IST

ਬਰਨਾਲਾ: ਸ਼ਹਿਰ 'ਚ 125 ਗੱਜ ਤੱਕ ਦੇ ਮਕਾਨਾਂ ਉੱਤੇ ਲੱਗੇ ਸੀਵਰੇਜ ਅਤੇ ਪਾਣੀ ਦੇ ਬਿੱਲ ਮੁਆਫ਼ ਕਰਨ ਸਬੰਧੀ ਮਸਲਾ ਹੁਣ ਹੱਲ ਹੋ ਚੁਕਿਆ ਹੈ। ਜੀ ਹਾਂ,ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਵਲੋਂ ਬਹੁਤ ਸਮਾਂ ਪਹਿਲਾਂ ਹੀ 125 ਗੱਜ ਤੱਕ ਦੇ ਮਕਾਨਾਂ ਉੱਤੇ ਪਾਣੀ ਦਾ ਬਿੱਲ ਮੁਆਫ਼ ਕਰ ਦਿੱਤਾ ਗਿਆ ਸੀ। ਪਰ ਸਥਾਨਕ ਨਗਰ ਕੌਂਸਲਰਾਂ ਨੇ ਮਤਾ ਪਾਸ ਕਰਕੇ ਬਿੱਲ ਲਗਾਉਣਾ ਸ਼ੁਰੂ ਕਰ ਦਿੱਤਾ।

ਬਰਨਾਲਾ
ਇਹ ਬਿੱਲ ਬਰਨਾਲਾ ਵਾਸੀਆਂ ਲਈ ਮੁਸੀਬਤ ਬਣੇ ਹੋਏ ਸੀ। ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਈ ਘਰ ਤਾਂ ਅਜਿਹੇ ਸਨ ਜਿੱਥੇ ਇਕ ਵਿਅਕਤੀ ਘਰ ਰਹਿੰਦਾ ਸੀ 'ਤੇ ਪਾਣੀ ਦਾ ਬਿੱਲ 20,000 ਤੱਕ ਆਉਂਦਾ ਸੀ। ਇਹ ਮਾਮਲਾ ਮੀਤ ਹੇਅਰ ਨੇ ਲੰਘੇ ਵਿਧਾਨ ਸਭਾ ਇਜਲਾਸ 'ਚ ਚੁਕਿਆ ਸੀ ,ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੰਦੇ ਹੋਏ ਉਸ ਦੌਰਾਨ ਕਿਹਾ ਸੀ ਕਿ 125 ਗਜ ਤੱਕ ਦੇ ਮਕਾਨਾਂ 'ਤੇ ਸਰਕਾਰ ਵੱਲੋਂ ਬਿੱਲ ਮੁਆਫ਼ ਹਨ। ਨਗਰ ਕੌਂਸਲਰਾਂ ਜੇਕਰ ਚਾਹੁੰਦੀਆਂ ਨੇ ਬਿੱਲ ਮੁਆਫ਼ ਹੋਵੇ ਤਾਂ ਫ਼ਿਰ ਤੋਂ ਮਤਾ ਪਾਸ ਕਰਕੇ ਫੈਸਲਾ ਬਦਲ ਸਕਦੀਆਂ ਹਨ। ਇਸ ਗੱਲ ਨੂੰ ਮੀਤ ਹੇਅਰ ਨੇ ਲਿਖਤੀ ਰੂਪ 'ਚ ਲਿਆ ਅਤੇ ਬਿੱਲ ਮੁਆਫ਼ ਕਰਵਾ ਲਏ।

Story Name: MUNCIPLE COMMITEE 
Date: 06.03.2019
Location: Barnala

ਐਂਕਰ:  ਬਰਨਾਲਾ ਵਿੱਚ 125 ਗਜ ਤੱਕ  ਦੇ ਮਕਾਨਾਂ ਉੱਤੇ ਲੱਗੇ ਸੀਵਰੇਜ ਅਤੇ ਪਾਣੀ ਦੇ ਬਿਲ ਮੁਆਫ਼  ਕਰਨ   ਸਬੰਧੀ ਨਗਰ ਕੌਂਸਲ ਬਰਨਾਲਾ ਵਿੱਚ ਸਾਰੇ ਕੌਂਸਲਰਾਂ ਨੇ ਮਤਾ ਪਾ ਕੇ ਬਿਲ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਲੰਘੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਚੁੱਕਿਆ ਸੀ। 

ਵੀਓ: ਬੀਤੇ ਵਿਧਾਨ ਸਭਾ ਸੈਸ਼ਨ ਵਿੱਚ ਬਰਨਾਲਾ ਵਿੱਚ 125 ਗਜ ਤੱਕ ਦੇ ਮਕਾਨਾਂ ਉੱਤੇ ਲੱਗੇ ਸੀਵਰੇਜ ਅਤੇ ਪਾਣੀ  ਦੇ ਬਿੱਲਾਂ ਦਾ ਮੁੱਦਾ ਬਰਨਾਲਾ ਦੇ ਆਮ ਆਦਮੀ ਪਾਰਟੀ  ਦੇ ਵਿਧਾਇਕ ਮਿੱਤਰ ਹੇਅਰ ਨੇ ਚੁੱਕਿਆ ਸੀ ਅਤੇ ਬਰਨਾਲਾ ਨਗਰ ਕੌਂਸਲ ਨੂੰ 6 ਮਾਰਚ ਤੱਕ 125 ਗਜ ਤੱਕ  ਦੇ ਮਕਾਨਾਂ ਉੱਤੇ ਲੱਗੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਨੂੰ ਮੁਆਫ਼ ਕਰਣ ਦਾ ਮਤਾ ਪਾਉਣ ਦਾ ਅਲਟੀਮੇਟਮ ਦਿੱਤਾ ਸੀ। ਇਸ ਤੋਂ ਬਾਅਦ ਬੀਤੀ ਸ਼ਾਮ ਨਗਰ ਕੌਂਸਲ ਵਿੱਚ ਪ੍ਰਧਾਨ ਸਹਿਤ ਸਾਰੇ ਨਗਰ ਕੌਂਸਲਰਾਂ ਨੇ ਮਤਾ ਪਾ ਕੇ 125 ਗਜ ਤੱਕ ਦੇ ਮਕਾਨਾਂ ਉੱਤੇ ਸੀਵਰੇਜ ਅਤੇ ਪਾਣੀ  ਦੇ ਬਿਲ ਮੁਆਫ਼ ਕਰ ਦਿੱਤੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮਿੱਤਰ ਹੇਅਰ ਨੇ ਦੱਸਿਆ ਕਿ 2006 ਵਿੱਚ ਤਤਕਾਲੀਨ ਕੈਪਟਨ ਸਰਕਾਰ ਨੇ ਪੰਜਾਬ  ਦੇ ਸਾਰੇ ਸ਼ਹਿਰਾਂ ਵਿੱਚ 125 ਗਜ਼ ਤੱਕ ਦੇ ਘਰਾਂ  ਦੇ ਸੀਵਰੇਜ ਅਤੇ ਪਾਣੀ ਦੇ ਬਿਲ ਮੁਆਫ਼ ਕੀਤੇ ਸਨ ਅਤੇ ਅੱਜ ਵੀ ਪੰਜਾਬ  ਦੇ ਤਕਰੀਬਨ ਸਾਰੇ ਸ਼ਹਿਰਾਂ ਵਿੱਚ 1125 ਗਜ ਤੱਕ ਘਰਾਂ ਦੇ ਸੀਵਰੇਜ ਅਤੇ ਪਾਣੀ ਦੇ ਬਿਲ ਮੁਆਫ਼ ਹਨ। ਪਰ ਬਰਨਾਲਾ ਨਗਰ ਕੌਂਸਲ ਨੇ 13.01.2013 ਨੂੰ ਮਤਾ ਪਾ ਕੇ ਸਾਰੇ ਘਰਾਂ ਉੱਤੇ ਸੀਵਰੇਜ ਅਤੇ ਪਾਣੀ ਦੇ ਬਿਲ ਲਗਾ ਦਿੱਤੇ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮੁੱਦੇ ਨੂੰ ਵਿਧਾਨਸਭਾ ਵਿੱਚ ਚੁੱਕਿਆ ਸੀ ਅਤੇ ਇਸ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਥਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਵੱਲੋਂ 125 ਗਜ ਤੱਕ ਦੇ ਘਰਾਂ ਦੇ ਬਿਲ ਪਹਿਲਾਂ ਵੀ ਮੁਆਫ਼ ਸਨ ਅਤੇ ਅੱਜ ਵੀ ਮੁਆਫ਼ ਹਨ। ਬਰਨਾਲਾ ਦੀ ਨਗਰ ਕੌਂਸਲ ਨੇ ਹੀ ਪਹਿਲਾਂ ਮਤਾ ਪਾ ਕੇ 125 ਗਜ ਤੱਕ ਦੇ ਘਰਾਂ ਉੱਤੇ ਸੀਵਰੇਜ ਅਤੇ ਪਾਣੀ ਦੇ ਬਿਲ ਲਗਾਏ ਸੀ ਅਤੇ ਜੇ ਨਗਰ ਕੌਂਸਲ ਚਾਹੇ ਤਾਂ ਮਤਾ ਪਾ ਕੇ ਇਹ ਬਿਲ ਮੁਆਫ਼ ਕਰ ਸਕਦੀ ਹੈ।ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਬਰਨਾਲਾ ਨਗਰ ਕੌਂਸਲ ਨੂੰ 6 ਮਾਰਚ ਤੱਕ ਤੱਕ ਅਲਟੀਮੇਟਮ ਦਿੱਤਾ ਸੀ ਕਿ ਜੇ 6 ਮਾਰਚ ਤੱਕ 125 ਗਜ ਤੱਕ ਘਰਾਂ ਦੇ ਸੀਵਰੇਜ ਅਤੇ ਪਾਣੀ ਦੇ ਬਿਲ ਮੁਆਫ਼ ਨਹੀ ਕੀਤੇ ਗਏ ਤਾਂ ਉਹ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਬਰਨਾਲਾ ਨਗਰ ਕੌਂਸਲ ਨੂੰ ਤਾਲਾ ਲਗਾ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੀਤੀ ਸ਼ਾਮ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਸਾਰੇ ਨਗਰ ਕੌਂਸਲਰਾਂ ਨੇ ਮੀਟਿੰਗ ਵਿੱਚ ਮਤਾ ਪਾ ਕਰ 125 ਗਜ ਤੱਕ ਘਰਾਂ ਦਾ ਸੀਵਰੇਜ ਅਤੇ ਪਾਣੀ ਦੇ ਬਿਲ ਮੁਆਫ਼ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸਦਾ ਫ਼ਾਇਦਾ ਬਰਨਾਲਾ ਦੇ ਤਕਰੀਬਨ 6000 ਘਰਾਂ ਨੂੰ ਹੋਵੇਗਾ। ਉੱਥੇ ਹੀ ਉਨ੍ਹਾਂ ਦੱਸਿਆ ਕਿ ਗਰੀਬ ਲੋਕਾਂ ਦੇ ਘਰਾਂ ਦੇ ਸੀਵਰੇਜ ਅਤੇ ਪਾਣੀ ਦੇ ਹਜ਼ਾਰਾਂ ਰੁਪਏ ਦੇ ਬਿਲ ਆਉਂਦੇ ਸੀ ਅਤੇ ਬੀਤੇ ਛੇ ਸਾਲਾਂ ਤੋਂ ਨਗਰ ਕੌਂਸਲ ਬਰਨਾਲਾ ਦੀ ਇਹਜ ਲੁੱਟ ਜਾਰੀ ਸੀ ਜੋ ਕਿ ਹੁਣ ਬੰਦ ਹੋ ਗਈ ਹੈ।

ਬਾਈਟ :  ਗੁਰਮੀਤ ਸਿੰਘ ਮੀਤ ਹੇਅਰ (ਵਿਧਾਇਕ ਬਰਨਾਲਾ)  

Download link 
https://we.tl/t-GDdeLP3BZr
2 files 
MUNICIPAL COMETTIE SHOT.mp4 
MUNICIPAL COMETTIE BYTE GURMEET SINGH MEET HAYAR (MLA BNL).mp4 

photograph
Binder Pal Singh 
Reporter Barnala (Punjab)
Email: binderpal.singh@etvbharat.com
Phone: +919464510678, +919781310678
facebook icon 
ETV Bharat Logo

Copyright © 2024 Ushodaya Enterprises Pvt. Ltd., All Rights Reserved.