ਬਰਨਾਲਾ: ਦਾਣਾ ਮੰਡੀ ਵਿੱਚ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ (Bhagat Singh) ਦਾ ਜਨਮ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਾਮਰਾਜ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ, ਔਰਤਾਂ, ਨੌਜਵਾਨ ਪਹੁੰਚੇ ਹਨ।
ਰੈਲੀ ਦੌਰਾਨ ਬਰਨਾਲਾ ਵਿਖੇ ਭਾਰੀ ਮੀਂਹ ਪੈ ਗਿਆ। ਲੋਕ ਮੀਂਹ ਪੈਣ ਦੇ ਬਾਵਜੂਦ ਨੂੰ ਜਿਉਂ ਦੀ ਤਿਉਂ ਪੰਡਾਲ ਵਿੱਚ ਬੈਠੇ ਰਹੇ। ਭਾਰੀ ਮੀਂਹ ਵੀ ਲੋਕਾ ਨੂੰ ਉਨ੍ਹਾਂ ਦੇ ਇਰਾਦਿਆਂ ਤੋਂ ਤੋੜ ਨਹੀਂ ਸਕਿਆ। ਬੁਲਾਰੇ ਸਟੇਜ ਤੋਂ ਆਪਣਾ ਭਾਸ਼ਣ ਦਿੰਦੇ ਰਹੇ ਅਤੇ ਪੰਡਾਲ ਵਿੱਚ ਪਹਿਲਾਂ ਵਾਂਗ ਹੀ ਬੈਠੇ ਰਹੇ।
ਇਸ ਮੌਕੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਖੇਤੀ ਕਾਲੇ ਕਾਨੂੰਨ (Black law) ਕਿਸਾਨਾਂ ਦੇ ਹੱਕ ਵਿਚ ਨਹੀਂ ਹਨ।ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜੇਕਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।