ਬਰਨਾਲਾ: ਬੀਕੇਯੂ ਡਕੌਂਦਾ ਵੱਲੋਂ ਪਿੰਡ ਚੀਮਾ ਨੇੜੇ ਟੋਲ ਪਲਾਜ਼ੇ ਉਪਰ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੌਰਾਨ ਕਿਸਾਨਾਂ ਨੇ ਟੋਲ ਨੂੰ ਪਰਚੀ ਫ਼ਰੀ ਕਰ ਦਿੱਤਾ ਅਤੇ ਆਉਣ ਵਾਲੇ ਵਹੀਕਲ ਬਿਨ੍ਹਾਂ ਟੋਲ ਪਰਚ਼ੀ ਦਿੱਤੇ ਟਲ ਤੋਂ ਲੰਘਾਏ ਜਾ ਰਹੇ ਹਨ। ਇਹ ਧਰਨਾ ਕਿਸਾਨਾਂ ਵੱਲੋਂ ਬਾਜਾਖਾਨਾ ਰੋਡ ਤੇ ਪੈਂਦੇ ਪਿੰਡਾਂ ਨੂੰ ਟੋਲ ਮੁਕਤ ਕਰਨ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਟੋਲ ਪਲਾਜ਼ਾ ਸਿਰਫ਼ ਬਰਨਾਲਾ-ਮੋਗਾ ਹਾਈਵੇ ਉਪਰ ਲਗਾਇਆ ਜਾਣਾ ਚਾਹੀਦਾ ਸੀ ਪਰ ਇਸ ਟੋਲ ਨੂੰ ਗਲਤ ਜਗ੍ਹਾ ਬਰਨਾਲਾ ਤੋਂ ਮੋਗਾ ਤੇ ਬਾਜਾਖਾਨਾ ਨੂੰ ਜਾਂਦੀ ਸਾਂਝੀ ਸੜਕ ਤੇ ਲਗਾਇਆ ਗਿਆ ਸੀ। ਬਾਜਾਖਾਨਾ ਰੋਡ ਤੋਂ ਆਉਣ ਵਾਲੇ ਲੋਕਾਂ ਤੋਂ ਧੱਕੇ ਨਾਲ ਟੋਲ ਫ਼ੀਸ ਲਈ ਜਾ ਰਹੀ ਹੈ ਜਦਕਿ ਇਸ ਰੋਡ ਦੀ ਹਾਲਤ ਖ਼ਸਤਾ ਹੈ।
ਕਿਸਾਨ ਜੱਥੇਬੰਦੀਆਂ ਨੇ ਪਹਿਲਾਂ ਵੀ ਸੰਘਰਸ਼ ਕਰਕੇ ਇਹ ਟੋਲ ਬਾਜਾਖਾਨਾ ਰੋਡ ਦੇ ਪਿੰਡਾਂ ਦੇ ਲੋਕਾਂ ਲਈ ਮੁਆਫ਼ ਕਰਵਾਇਆ ਸੀ ਪਰ ਹੁਣ ਮੁੜ ਇਸ ਰੋਡ ਦੇ ਲੋਕਾਂ ਤੋਂ ਧੱਕੇ ਨਾਲ ਟੋਲ ਪਰਚੀ ਲਈ ਜਾ ਰਹੀ ਹੈ। ਇਸੇ ਤਹਿਤ ਪਿੰਡ ਜਲਾਲ ਦੇ ਲੋਕਾਂ ਨੂੰ ਟੋਲ ਪਰਚੀ ਦੀ ਛੋਟ ਹੈ ਜਦਕਿ ਉਸ ਤੋਂ ਨੇੜਲੇ ਪਿੰਡ ਦਿਆਲਪੁਰਾ ਦੇ ਲੋਕਾਂ ਤੋਂ ਟੋਲ ਫ਼ੀਸ ਲਈ ਜਾ ਰਹੀ ਸੀ। ਜਿਸ ਦੇ ਰੋਸ ਵਿੱਚ ਉਹਨਾਂ ਨੂੰ ਧਰਨਾ ਲਗਾਉਣਾ ਪਿਆ ਹੈ। ਉਹਨਾਂ ਦੇ ਧਰਨੇ ਦਾ ਦੂਜਾ ਦਿਨ ਸੀ।
ਇਹ ਵੀ ਪੜ੍ਹੋ: ਇੰਟਰਨੈਸ਼ਨਲ ਪੇਪਰ ਆਰਟਿਸਟ ਨੇ ਬਣਾਇਆ ਚਾਰ ਸੌ ਸਾਲ ਪੁਰਾਣਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ