ਬਰਨਾਲਾ: ਬਰਨਾਲਾ ਦੇ ਤਪਾ ਮੰਡੀ 'ਚ ਅੱਜ ਚੋਰਾਂ ਵੱਲੋਂ ਦਿਨ ਦਿਹਾੜੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ਹਿਰ ਦੇ ਸਕੂਲ ਰੋਡ 'ਤੇ ਸੁਨਿਆਰੇ ਦੀ ਦੁਕਾਨ ਅੰਦਰ ਦਾਖਲ ਹੋ ਕੇ ਲੁਟੇਰਿਆਂ ਨੇ ਹਥੌੜੇ ਨਾਲ ਹਮਲਾ (attacked on the head and looted of jewelry worth lakhs) ਕਰ ਦਿੱਤਾ ਅਤੇ ਲੱਖਾਂ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਨੇ ਭਲਕੇ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਲੁੱਟ ਦੀ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ।
ਹਥੌੜਾ ਨਾਲ ਕੀਤਾ ਸਿਰ ਉੱਤੇ ਵਾਰ: ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਰੋਡ ’ਤੇ ਸਥਿਤ ਵਰਮਾ ਜਵੈਲਰਜ਼ ਦੇ ਮਾਲਕ ਸੰਦੀਪ ਕੁਮਾਰ ਉਰਫ਼ ਸੋਨੂੰ ਦੀ ਦੁਕਾਨ 'ਤੇ ਮੂੰਹ ਢਕੇ ਹੋਏ ਦੋ ਨੌਜਵਾਨ ਆਏ ਅਤੇ ਸੋਨੇ ਦੇ ਗਹਿਣੇ ਦੇਖਣ ਲੱਗੇ। ਇਸ ਦਰਮਿਆਨ ਉਹਨਾਂ ਨੇ ਹਥੌੜਾ ਕੱਢ ਕੇ ਸੁਨਿਆਰੇ ਦੇ ਸਿਰ ’ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਸੁਨਿਆਰਾ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਸੁਨਿਆਰਾ ਦੁਕਾਨ ਤੋਂ ਬਾਹਰ ਆ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦਕਿ ਦੋਵੇਂ ਨੌਜਵਾਨ ਸੁਨਿਆਰੇ ਨੂੰ ਧੱਕਾ ਦੇ ਕੇ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਜ਼ਖਮੀ ਸੁਨਿਆਰੇ ਨੂੰ ਨਜ਼ਦੀਕੀ ਦੁਕਾਨ ਵੱਲੋਂ ਇਲਾਜ ਲਈ ਤਪਾ ਮੰਡੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਨਿਰਮਲਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਸੀਸੀਟੀਵੀ ਕੈਮਰੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਪਾਰ ਮੰਡਲ ਨੇ ਭਲਕੇ ਬਾਜ਼ਾਰ ਬੰਦ ਰੱਖਣ ਦਾ ਕੀਤਾ ਫੈਸਲਾ: ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਵਪਾਰ ਮੰਡਲ ਨੇ ਬੋਰਡ ਦੀ ਹੰਗਾਮਾ ਮੀਟਿੰਗ ਬੁਲਾਈ ਹੈ। ਇਸ ਘਟਨਾ 'ਤੇ ਗੁੱਸਾ ਜ਼ਾਹਰ ਕਰਦਿਆਂ ਵਪਾਰ ਮੰਡਲ ਨੇ ਭਲਕੇ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਵਪਾਰੀ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਪੁਲੀਸ ਨੂੰ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਬੰਧੀ ਪਹਿਲਾਂ ਵੀ ਸੁਚੇਤ ਕੀਤਾ ਸੀ। ਪਰ ਪੁਲਿਸ ਨੇ ਕੋਈ ਧਿਆਨ ਨਹੀਂ ਦਿੱਤਾ। ਅੱਜ ਦੀ ਘਟਨਾ ਨੇ ਸਾਰੇ ਵਪਾਰੀਆਂ ਦੇ ਮਨਾਂ ਵਿੱਚ ਡਰ ਭਰ ਦਿੱਤਾ ਹੈ, ਜਿਸ ਕਰਕੇ ਭਲਕੇ ਤਪਾ ਮੰਡੀ ਦੇ ਬਾਜ਼ਾਰ ਬੰਦ ਰੱਖੇ ਜਾਣਗੇ।
ਇਹ ਵੀ ਪੜ੍ਹੋ: ਲੁਧਿਆਣਾ ਦੇ ਦੁਗਰੀ 'ਚ 22 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਪਰਿਵਾਰ ਨੇ ਕਿਹਾ ਸ਼ਰੇਆਮ ਵਿਕ ਰਿਹਾ ਨਸ਼ਾ