ETV Bharat / state

ਬਰਨਾਲਾ 'ਚ ਸਰਕਾਰੀ ਆਦੇਸ਼ਾਂ ਤੋਂ ਪਹਿਲਾਂ ਹੀ ਕਿਸਾਨਾਂ ਨੇ ਝੋਨੇ ਦੀ ਲਗਾਈ ਕੀਤੀ ਸ਼ੁਰੂ - ਦੇਸੀ ਮਜ਼ਦੂਰ

ਕੋਰੋਨਾ ਮਹਾਂਮਾਰੀ ਦੇ ਚੱਲਦੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਗਾਉਣ ਦੀ ਹਦਾਇਤਾਂ ਦਿੱਤੀਆਂ ਸਨ ਪਰ ਕਿਸਾਨਾਂ ਨੇ ਉਸ ਤੋਂ ਪਹਿਲਾਂ ਹੀ ਝੋਨਾ ਦੀ ਲਗਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

In Barnala, farmers started planting paddy even before government orders
ਬਰਨਾਲਾ 'ਚ ਸਰਕਾਰੀ ਆਦੇਸ਼ਾਂ ਤੋਂ ਪਹਿਲਾਂ ਹੀ ਕਿਸਾਨਾਂ ਨੇ ਝੋਨੇ ਦੀ ਲਗਾਈ ਕੀਤੀ ਸ਼ੁਰੂ
author img

By

Published : Jun 7, 2020, 7:20 AM IST

ਬਰਨਾਲਾ: ਕੋਰੋਨਾ ਮਹਾਂਮਾਰੀ ਦੇ ਚੱਲਦੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਗਾਉਣ ਦੀ ਹਦਾਇਤਾਂ ਦਿੱਤੀਆਂ ਸਨ ਪਰ ਕਿਸਾਨਾਂ ਨੇ ਉਸ ਤੋਂ ਪਹਿਲਾਂ ਹੀ ਝੋਨਾ ਦੀ ਲਗਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਝੋਨੇ ਦੀ ਲਵਾਈ ਵੇਲੇ ਲਈ ਕਿਸਾਨਾਂ ਨੂੰ ਮਜ਼ਦੂਰਾਂ ਤੇ ਬਿਜਲੀ ਸਪਲਾਈ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਦੇਸੀ ਮਜ਼ਦੂਰਾਂ ਤੋਂ ਕੰਮ ਕਰਾਉਣਾ ਪੈ ਰਿਹਾ ਹੈ ਜੋ ਉਨ੍ਹਾਂ ਨੂੰ ਪਹਿਲਾਂ ਨਾਲੋਂ ਮਹਿੰਗਾ ਪੈ ਰਿਹਾ।

ਬਰਨਾਲਾ 'ਚ ਸਰਕਾਰੀ ਆਦੇਸ਼ਾਂ ਤੋਂ ਪਹਿਲਾਂ ਹੀ ਕਿਸਾਨਾਂ ਨੇ ਝੋਨੇ ਦੀ ਲਗਾਈ ਕੀਤੀ ਸ਼ੁਰੂ

ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਭਾਰੀ ਮੀਂਹ ਪੈਣ ਕਾਰਨ ਖੇਤ ਠੰਡੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਲਗਾਉਣ ਨਾਲ ਨਾ ਹੀ ਸਰਕਾਰ ਖੇਤਾਂ ਨੂੰ ਬਿਜਲੀ ਸਪਲਾਈ ਕਰ ਰਹੀ ਤੇ ਨਾ ਹੀ ਮਜ਼ਦੂਰਾਂ ਦਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਹਿ ਸੂਬੇ ਭੇਜਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਵਾਪਸ ਬੁਲਾਉਣ ਦਾ ਕੋਈ ਖ਼ਾਸਾ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ:ਫ਼ਾਜ਼ਿਲਕਾ: ਵਿਆਹ ਤੋਂ 24 ਦਿਨ ਪਹਿਲਾਂ ਕੁੜੀ ਨੇ ਕੀਤੀ ਖੁਦਕੁਸ਼ੀ

ਉਨ੍ਹਾਂ ਕਿਹਾ ਕਿ ਝੋਨੇ ਲਗਾਉਣ ਲਈ ਕਿਸਾਨਾਂ ਨੂੰ ਮਜ਼ਦੂਰ ਨਹੀਂ ਮਿਲ ਰਹੇ ਜਿਸ ਕਰਕੇ ਉਹ ਦੇਸੀ ਮਜ਼ਦੂਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਲਈ ਉਨ੍ਹਾਂ ਦੇਸੀ ਮਜ਼ਦੂਰ ਮਹਿੰਗੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਜਿੱਥੇ 2500 ਰੁਪਏ 'ਚ ਝੋਨਾ ਲਗਾਉਂਦੇ ਸੀ ਉਥੇ ਹੀ ਦੇਸੀ ਮਜ਼ਦੂਰ 6000 'ਚ ਝੋਨਾ ਲਗਾ ਰਹੇ ਹਨ।

In Barnala, farmers started planting paddy even before government orders
ਬਰਨਾਲਾ 'ਚ ਸਰਕਾਰੀ ਆਦੇਸ਼ਾਂ ਤੋਂ ਪਹਿਲਾਂ ਹੀ ਕਿਸਾਨਾਂ ਨੇ ਝੋਨੇ ਦੀ ਲਗਾਈ ਕੀਤੀ ਸ਼ੁਰੂ

ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਲਈ ਵੀ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲੀ, ਜਿਸ ਕਰਕੇ ਕਿਸਾਨਾਂ ਨੇ ਸਿੱਧੀ ਬਿਜਾਈ ਤੋਂ ਵੀ ਪਾਸਾ ਵੱਟ ਲਿਆ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਮਜ਼ਬੂਰੀ ਕਾਰਨ ਪਹਿਲਾਂ ਹੀ ਝੋਨਾ ਲਗਾ ਰਹੇ ਹਨ। ਜੇਕਰ ਕੋਈ ਵੀ ਖੇਤੀਬਾੜੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਕਿਸਾਨਾਂ ਵੱਲੋਂ ਲਗਾਏ ਗਏ ਝੋਨੇ ਨੂੰ ਵਾਹੁਣ ਆਇਆ ਤਾਂ ਉਹ ਉਸ ਦਾ ਘਿਰਾਓ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.