ETV Bharat / state

ਕਿਸਾਨੀ ਸੰਘਰਸ਼ ਕਾਰਨ ਲੋਹੜੀ ਮੌਕੇ ਗੱਜਕ ਤੇ ਮੂੰਗਫਲੀਆਂ ਦਾ ਸੁਆਦ ਪਿਆ ਫਿੱਕਾ

author img

By

Published : Jan 13, 2021, 11:35 AM IST

ਬਰਨਾਲਾ ਵਿੱਚ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਰਿਊੜੀਆਂ, ਗੱਜਕ ਤੇ ਮੂੰਗਫਲੀਆਂ ਆਦਿ ਦੇ ਉਤਪਾਦਕ ਫ਼ੈਕਟਰੀਆਂ ਵਿੱਚ ਸਮਾਨ ਲੋਹੜੀ ਨੂੰ ਲੈ ਕੇ ਤਿਆਰ ਹੋ ਰਿਹਾ ਹੈ, ਪਰ ਉਨ੍ਹਾਂ ਦੇ ਮਾਲ ਦੀ ਵਿਕਰੀ 35 ਫ਼ੀਸਦੀ ਘੱਟ ਗਈ ਹੈ।

ਕਿਸਾਨੀ ਸੰਘਰਸ਼ ਅਤੇ ਕੋਰੋਨਾ ਦਾ ਲੋਹੜੀ ਦੇ ਤਿਉਹਾਰ ’ਤੇ ਪਿਆ ਅਸਰ

ਬਰਨਾਲਾ: ਕੋਰੋਨਾ ਮਹਾਂਮਾਰੀ ਤੇ ਕਿਸਾਨ ਸੰਘਰਸ਼ ਦਾ ਪ੍ਰਭਾਵ ਹੁਣ ਲੋਹੜੀ ਦੇ ਤਿਉਹਾਰ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਇਸ ਕਾਰਨ ਲੋਹੜੀ ਨਾਲ ਸਬੰਧਤ ਸਮਾਨ ਦੀ ਵਿਕਰੀ ਬਹੁਤ ਘੱਟ ਹੈ। ਬਰਨਾਲਾ ਸ਼ਹਿਰ ਵਿੱਚ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਰਿਊਟੀ, ਗੱਜਕ ਤੇ ਮੂੰਗਫਲੀਆਂ ਆਦਿ ਦੇ ਉਤਪਾਦਕ ਫ਼ੈਕਟਰੀਆਂ ਵਿੱਚ ਸਮਾਨ ਲੋਹੜੀ ਨੂੰ ਲੈ ਕੇ ਤਿਆਰ ਹੋ ਰਿਹਾ ਹੈ, ਪਰ ਉਸਦੀ ਵਿਕਰੀ ਬਹੁਤ ਘਟ ਹੋ ਰਹੀ ਹੈ।

ਰਿਉਟੀ ਅਤੇ ਗੱਜਕ ਬਨਾਉਣ ਵਾਲੇ ਵਪਾਰੀਅਆਂ ਨੇ ਕਿਹਾ ਕਿ ਇਸ ਸਾਲ ਕੋਰੋਨਾ ਤੇ ਸਭ ਤੋਂ ਜ਼ਿਆਦਾ ਕਿਸਾਨ ਸੰਘਰਸ਼ ਦੀ ਕਾਰਨ ਲੋਹੜੀ ਦਾ ਤਿਉਹਾਰ ਮੰਦਾ ਰਹਿਣ ਵਾਲਾ ਹੈ। ਇਸ ਵਾਰ 35 ਫੀਸਦੀ ਤੱਕ ਗੱਜਕ ਅਤੇ ਰਿਊੜੀ ਦੀ ਵਿਕਰੀ ਘਟ ਹੈ। ਇਸ ਸਬੰਧੀ ਗੱਜਕ ਅਤੇ ਰਿਊੜੀ ਬਨਾਉਣ ਵਾਲੇ ਬਦਰੀ ਸਿੰਘ ਨੇ ਦੱਸਿਆ ਕਿ ਪਹਿਲਾਂ ਦੁਕਾਨਦਾਰ ਥੋਕ ਰੇਟ ’ਤੇ ਅਤੇ ਪਿੰਡਾਂ ਵਿੱਚ ਦੁਕਾਨਾਂ ’ਤੇ ਉਨ੍ਹਾਂ ਦੀ ਵੱਡੀ ਮਾਤਰਾ ’ਤੇ ਵਿਕਰੀ ਹੁੰਦੀ ਸੀ। ਇਸ ਵਾਰ ਪਿੰਡਾਂ ਦੇ ਦੁਕਾਨਦਾਰ ਮਾਲ ਖ਼ਰੀਦਣ ਹੀ ਨਹੀਂ ਆ ਰਹੇ। ਇਸ ਕਾਰਨ 20 ਫ਼ੀਸਦੀ ਦੇ ਘਾਟੇ ਨਾਲ ਵੇਚ ਰਹੇ ਹਨ। ਉਨ੍ਹਾਂ ਦੇ ਮਾਲ ਦੀ ਵਿਕਰੀ 35 ਫ਼ੀਸਦੀ ਘੱਟ ਗਈ ਹੈ।

ਬਰਨਾਲਾ ਸ਼ਹਿਰ ਦੇ ਵੱਖ-ਵੱਖ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਹੁਣ ਕਿਸਾਨੀ ਸੰਘਰਸ਼ ਦੇ ਚੱਲਦਿਆਂ ਵਪਾਰ ਬਿਲਕੁਲ ਮੰਦਾ ਚੱਲ ਰਿਹਾ ਹੈ। ਲੋਹੜੀ ਦੇ ਤਿਉਹਾਰ ਮੌਕੇ ਗਾਹਕ ਬਿਲਕੁਲ ਵੀ ਨਹੀਂ ਆ ਰਹੇ। ਇਸ ਦੇ ਚੱਲਦਿਆਂ ਸਮਾਨ ਸਸਤੇ ਭਾਅ ’ਤੇ ਵੇਚਣਾ ਪੈ ਰਿਹਾ ਹੈ। ਪਹਿਲਾਂ ਪਿੰਡਾਂ ਦੇ ਦੁਕਾਨਦਾਰ ਕੁਵਿੰਟਲਾਂ ਦੇ ਹਿਸਾਬ ਨਾਲ ਸਮਾਨ ਲਿਜਾ ਕੇ ਵੇਚਦੇ ਸਨ, ਪਰ ਇਸ ਵਾਰ ਕਿਲੋਆਂ ਦੇ ਹਿਸਾਬ ਨਾਲ ਸਮਾਨ ਵਿਕ ਰਿਹਾ ਹੈ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਮੂੰਗਫ਼ਲੀ, ਗੱਜਕ ਅਤੇ ਰਿਊੜੀ ਦੀ ਵਿਕਰੀ ਹੁੰਦੀ ਸੀ, ਪਰ ਕਿਸਾਨੀ ਸੰਘਰਸ਼ ਕਾਰਨ ਪਿੰਡ ਖਾਲੀ ਪਏ ਹਨ। ਸ਼ਹਿਰ ਦੇ ਲੋਕ ਅਤੇ ਬੱਚੇ ਜ਼ਿਆਦਾਤਰ ਫ਼ਾਸਟ ਫ਼ੂਡ ਖਾ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਸਮਾਨ ਦੀ ਵਿਕਰੀ ਨਹੀਂ ਹੋ ਰਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.